Manish Tiwari ਸੰਭਾਲਣਗੇ ਨੇਸਲੇ ਇੰਡੀਆ ਦੀ ਕਮਾਨ ,ਸੁਰੇਸ਼ ਨਾਰਾਇਣਨ 2025 ’ਚ ਹੋਣਗੇ ਸੇਵਾਮੁਕਤ
Published : Oct 7, 2024, 5:09 pm IST
Updated : Oct 7, 2024, 5:09 pm IST
SHARE ARTICLE
Nestle India New MD Manish Tiwari
Nestle India New MD Manish Tiwari

ਨਾਰਾਇਣਨ 26 ਸਾਲ ਸੇਵਾ ਨਿਭਾਉਣ ਤੋਂ ਬਾਅਦ 31 ਜੁਲਾਈ, 2025 ਨੂੰ ਨੈਸਲੇ ਇੰਡੀਆ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਦੇ ਅਹੁਦੇ ਤੋਂ ਸੇਵਾਮੁਕਤ ਹੋਣਗੇ

Manish Tiwari : ਰੋਜ਼ਾਨਾ ਪ੍ਰਯੋਗ ਵਾਲੀਆਂ ਵਸਤਾਂ ਬਣਾਉਣ ਵਾਲੀ (ਐਫ.ਐਮ.ਸੀ.ਜੀ.) ਕੰਪਨੀ ਨੇਸਲੇ ਇੰਡੀਆ ਨੇ ਸੋਮਵਾਰ ਨੂੰ ਮਨੀਸ਼ ਤਿਵਾੜੀ ਨੂੰ ਪ੍ਰਬੰਧ ਨਿਰਦੇਸ਼ਕ ਨਿਯੁਕਤ ਕਰਨ ਦਾ ਐਲਾਨ ਕੀਤਾ। ਮੌਜੂਦਾ ਮੈਨੇਜਿੰਗ ਡਾਇਰੈਕਟਰ ਸੁਰੇਸ਼ ਨਾਰਾਇਣਨ ਅਗਲੇ ਸਾਲ ਜੁਲਾਈ ’ਚ ਸੇਵਾਮੁਕਤ ਹੋ ਰਹੇ ਹਨ।

ਨੈਸਲੇ ਨੇ ਸ਼ੇਅਰ ਬਾਜ਼ਾਰ ਨੂੰ ਦਿਤੀ ਸੂਚਨਾ ’ਚ ਕਿਹਾ ਕਿ ਤਿਵਾੜੀ ਨੂੰ 1 ਅਗੱਸਤ 2025 ਤੋਂ ਨੈਸਲੇ ਇੰਡੀਆ ਦਾ ਪ੍ਰਬੰਧ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ। ਨਾਰਾਇਣਨ 26 ਸਾਲ ਸੇਵਾ ਨਿਭਾਉਣ ਤੋਂ ਬਾਅਦ 31 ਜੁਲਾਈ, 2025 ਨੂੰ ਨੈਸਲੇ ਇੰਡੀਆ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਦੇ ਅਹੁਦੇ ਤੋਂ ਸੇਵਾਮੁਕਤ ਹੋਣਗੇ।

ਬਿਆਨ ’ਚ ਕਿਹਾ ਗਿਆ ਹੈ ਤਿਵਾੜੀ ਐਮਾਜ਼ਾਨ ਡਿਜੀਟਲ ਸਰਵਿਸਿਜ਼ ਅਤੇ ਮੋਰ ਕੰਜ਼ਿਊਮਰ ਬ੍ਰਾਂਡਜ਼ ਦੇ ਡਾਇਰੈਕਟਰ ਹਨ। ਉਹ 30 ਅਕਤੂਬਰ 2024 ਨੂੰ ਅਪਣੇ ਨਿਰਦੇਸ਼ਕ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ।

ਆਈ.ਆਈ.ਐਮ. ਬੰਗਲੌਰ ਦੇ ਸਾਬਕਾ ਵਿਦਿਆਰਥੀ ਤਿਵਾੜੀ ਕੋਲ ਈ-ਕਾਮਰਸ ਅਤੇ ਖਪਤਕਾਰ ਵਸਤੂਆਂ ਦੇ ਖੇਤਰ ’ਚ ਸੰਚਾਲਨ ਅਤੇ ਰਣਨੀਤਕ ਪਹਿਲਕਦਮੀਆਂ ਦੀ ਅਗਵਾਈ ਕਰਨ ਦਾ ਲਗਭਗ ਤਿੰਨ ਦਹਾਕਿਆਂ ਦਾ ਤਜਰਬਾ ਹੈ। ਉਹ ਐਫ.ਐਮ.ਸੀ.ਜੀ. ਪ੍ਰਮੁੱਖ ਯੂਨੀਲੀਵਰ ਨਾਲ 20 ਸਾਲਾਂ ਬਾਅਦ 2016 ’ਚ ਐਮਾਜ਼ਾਨ ’ਚ ਸ਼ਾਮਲ ਹੋਏ ਸਨ। 

Location: India, Delhi

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement