ਤਨੂਸ਼੍ਰੀ-ਨਾਨਾ ਵਿਵਾਦ ‘ਤੇ ਬੋਲੀ ਸ਼ਿਲਪਾ ਸ਼ੈਟੀ, ਹੈਸ਼ਟੈਗ #Metoo ਨਹੀਂ #Youtoo ਹੋਣਾ ਚਾਹੀਦਾ ਹੈ
Published : Oct 7, 2018, 6:20 pm IST
Updated : Oct 7, 2018, 6:20 pm IST
SHARE ARTICLE
Shilpa Shetty
Shilpa Shetty

ਦਾਕਾਰਾ ਸ਼ਿਲਪਾ ਸ਼ੈਟੀ ਨੇ ਐਤਵਾਰ ਨੂੰ ਕਿਹਾ ਕਿ ਸਮਾਂ ਆ ਗਿਆ ਹੈ ਜਦੋਂ ਔਰਤਾਂ ਅਪਣੇ ਨਾਲ ਹੋਈ ਜਿਸਮਾਨੀ ਪਰੇਸ਼ਾਨੀ ਦੇ ਬਾਰੇ ਵਿਚ...

ਨਵੀਂ ਦਿੱਲੀ : ਅਦਾਕਾਰਾ ਸ਼ਿਲਪਾ ਸ਼ੈਟੀ ਨੇ ਐਤਵਾਰ ਨੂੰ ਕਿਹਾ ਕਿ ਸਮਾਂ ਆ ਗਿਆ ਹੈ ਜਦੋਂ ਔਰਤਾਂ ਅਪਣੇ ਨਾਲ ਹੋਈ ਜਿਸਮਾਨੀ ਪਰੇਸ਼ਾਨੀ ਦੇ ਬਾਰੇ ਵਿਚ ਗੱਲ ਕਰਨ ਪਰ ‘ਮੀ ਟੂ ਹੈਸ਼ਟੈਗ ਦੇ ਨਾਲ ਨਹੀਂ ਸਗੋਂ ਯੂ ਟੂ’ ਦੇ ਨਾਲ, ਕਿਉਂਕਿ ਇਸ ਵਿਚ ਦੋਸ਼ੀ ਪੁਰਸ਼ ਹਨ। ਸ਼ਿਲਪਾ ਨੇ ਦਸ ਸਾਲ ਪਹਿਲਾਂ ਇਕ ਫਿਲਮ ਦੇ ਸੈਟ ‘ਤੇ ਨਾਨਾ ਪਾਟੇਕਰ ਦੇ ਕਥਿਤ ਪਰੇਸ਼ਾਨੀ ਦੇ ਬਾਰੇ ਗੱਲ ਕਰਨ ਲਈ ਤਨੂਸ਼੍ਰੀ ਦੱਤਾ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਇਸ ਤੋਂ ਇਕ ਅਭਿਆਨ ਦੀ ਸ਼ੁਰੂਆਤ ਹੋਈ ਹੈ। ਸ਼ਿਲਪਾ ਨੇ ਗੱਲਬਾਤ ਕਰਦੇ ਹੋਏ ਕਿਹਾ, ‘ਕਿਸੇ ਵੀ ਜਗ੍ਹਾ ਤੇ ਕਲਾਕਾਰਾਂ ਲਈ ਕੰਮ ਕਰਨ ਦਾ ਮਾਹੌਲ ਸੁਰੱਖਿਅਤ ਹੋਣਾ ਚਾਹੀਦਾ ਹੈ।

Tanushree-Nana DisputeTanushree-Nana Disputeਇਹ ਇਕ ਸ਼ਰਤ ਹੋਣੀ ਚਾਹੀਦੀ ਹੈ। ਤਨੂਸ਼੍ਰੀ ਦੱਤਾ ਨੇ ਜੋ ਅਭਿਆਨ ਚਲਾਇਆ ਹੈ ਉਸ ਵਿਚ ਇਕ ਔਰਤ ਅਤੇ ਇਕ ਇਨਸਾਨ ਦੇ ਤੌਰ ‘ਤੇ ਮੈਂ ਉਨ੍ਹਾਂ ਦੇ ਨਾਲ ਹਾਂ ਕਿਉਂਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਦਬਾ ਦਿੱਤਾ ਜਾਂਦਾ ਹੈ।’ ਪਾਟੇਕਰ ਨੇ ਜਿਸਮਾਨੀ ਪਰੇਸ਼ਾਨੀ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਸ਼ਿਲਪਾ ਨੇ ਕਿਹਾ ਕਿ ਔਰਤਾਂ ਨੂੰ ਕਮਜ਼ੋਰ ਜਾਂ ਅਪਣੇ ਆਪ ਨੂੰ ਦੋਸ਼ੀ ਨਹੀਂ ਠਹਰਾਉਣਾ ਚਾਹੀਦਾ ਸਗੋਂ ਅੱਜ ਦੇ ਸਮੇਂ ਵਿਚ ਮਜ਼ਬੂਤ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ, ਅਸੀਂ ਨਹੀਂ ਜਾਣਦੇ ਕਿ ਕੀ ਚਲ ਰਿਹਾ ਹੈ ਪਰ ਇਸ ਤੋਂ ਇਕ ਅਭਿਆਨ ਦੀ ਸ਼ੁਰੂਆਤ ਹੋਈ ਹੈ। ਹੁਣ ਸਮਾਂ ਆ ਗਿਆ ਹੈ ਜਦੋਂ ਔਰਤਾਂ ਅਪਣੀ ਕਮਾਨ ਖ਼ੁਦ ਸੰਭਾਲਣਗੀਆਂ।

Hashtag should be #youtoo not #metooHashtag should be #youtoo not #metooਹੈਸ਼ਟੈਗ ਮੀ ਟੂ ਨਹੀਂ ਹੋ ਸਕਦਾ ਬਲਕਿ ਇਹ ਮਰਦਾਂ ਦੇ ਲਈ ਯੂ ਟੂ ਹੋਣਾ ਚਾਹੀਦਾ ਹੈ। ਸ਼ਿਲਪਾ ਨੇ ਇਹ ਵੀ ਕਿਹਾ ਕਿ ਉਹ ਇਸ ਲਈ ਨਹੀਂ ਫਿਟ ਰਹਿਣਾ ਚਾਹੁੰਦੀ ਕਿਉਂਕਿ ਉਹ ਇਕ ਅਦਾਕਾਰਾ ਹੈ ਬਲਕਿ ਇਸ ਲਈ ਫਿਟ ਰਹਿਣਾ ਚਾਹੁੰਦੀ ਹੈ ਕਿਉਂਕਿ ਉਹਨਾਂ ਵਿਚ ਫਿਟਨਸ ਦਾ ਉਤਸ਼ਾਹ ਹੈ। ਇਸ ਲਈ ਉਨ੍ਹਾਂ ਨੇ ਅਪਣੇ ਪਿਤਾ ਦਾ ਅਹਿਸਾਨ ਜਤਾਇਆ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement