ਤੇਜ਼ ਰਫਤਾਰ ਕਾਰ ਨੇ ਸੜਕ ਕਿਨਾਰੇ ਸੌਂ ਰਹੀਆਂ ਔਰਤਾਂ ਨੂੰ ਕੁਚਲਿਆ, ਤਿੰਨ ਦੀ ਮੌਤ
Published : Aug 7, 2021, 8:23 am IST
Updated : Aug 7, 2021, 9:17 am IST
SHARE ARTICLE
Accident
Accident

ਤਿੰਨ ਔਰਤਾਂ ਦੀ ਹਾਲਕ ਬਣੀ ਹੋਈ ਨਾਜ਼ੁਕ

ਪਟਨਾ:  ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ ਵਿੱਚ ਔਰੰਗਾਬਾਦ-ਪਟਨਾ ਰਾਜਮਾਰਗ ਉੱਤੇ ਇੱਕ ਬੇਕਾਬੂ  ਕਾਰ ਨੇ ਛੇ ਔਰਤਾਂ ਨੂੰ ਕੁਚਲ ਦਿੱਤਾ। ਇਸ ਘਟਨਾ 'ਚ ਤਿੰਨ ਔਰਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ।

AccidentAccident

ਜਦੋਂ ਕਿ ਤਿੰਨ ਔਰਤਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਜਿਥੇ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।  ਜਾਣਕਾਰੀ ਅਨੁਸਾਰ  ਮੁਫਾਸਿਲ ਥਾਣਾ ਖੇਤਰ ਦੇ ਲਖਨੀਖਾਪ ਮੋਡ ਵਿਖੇ ਖੇਤਾਂ ਵਿੱਚ ਕੰਮ ਕਰਨ ਤੋਂ ਬਾਅਦ ਔਰਤਾਂ ਸੜਕ ਕਿਨਾਰੇ ਆਰਾਮ ਕਰ ਰਹੀਆਂ ਸਨ।

Death Death

ਇਸ ਦੌਰਾਨ, ਇੱਕ ਬੇਕਾਬੂ ਕਾਰ ਆਈ, ਜਿਸ ਨੇ ਔਰਤਾਂ ਨੂੰ ਕੁਚਲ ਦਿੱਤਾ। ਚਸ਼ਮਦੀਦਾਂ ਅਨੁਸਾਰ ਔਰੰਗਾਬਾਦ ਤੋਂ ਪਟਨਾ ਸੜਕ 'ਤੇ  ਕਾਰ ਦੀ ਰਫਤਾਰ ਅਜਿਹੀ ਸੀ ਕਿ ਸੜਕ ਕਿਨਾਰੇ ਆਰਾਮ ਕਰ ਰਹੀਆਂ ਔਰਤਾਂ ਟੱਕਰ ਤੋਂ ਬਾਅਦ ਕਈ ਫੁੱਟ ਉੱਛਲ ਤੇ ਦੂਰ ਜਾ ਡਿੱਗੀਆਂ।

DeathDeath

ਇਸ ਦਰਦਨਾਕ ਘਟਨਾ 'ਚ ਮੁੰਨੀ ਦੇਵੀ 40 ਸਾਲ, ਰਾਮ ਮੁੰਨੀ ਦੇਵੀ 35 ਸਾਲ ਅਤੇ ਜੋਤੀ ਕੁਮਾਰੀ 8 ਸਾਲ ਦੀ ਮੌਕੇ' ਤੇ ਹੀ ਮੌਤ ਹੋ ਗਈ। ਇਸ ਹਾਦਸੇ 'ਚ ਉਰਮਿਲਾ ਦੇਵੀ, ਰੀਟਾ ਅਤੇ ਰੁਕਮਣੀ ਦੇਵੀ ਗੰਭੀਰ ਰੂਪ ਨਾਲ ਜ਼ਖਮੀ ਹਨ।

Location: India, Bihar, Patna

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement