ਭਾਰਤ ਵਿਚ ਕੋਰੋਨਾ ਤੋਂ ਬਾਅਦ ਪੈਦਾ ਹੋ ਸਕਦੇ ਹਨ 2 ਕਰੋੜ ਬੱਚੇ, ਰਿਪੋਰਟ ਵਿਚ ਹੋਇਆ ਖੁਲਾਸਾ
Published : May 7, 2020, 12:49 pm IST
Updated : May 7, 2020, 12:49 pm IST
SHARE ARTICLE
Photo
Photo

ਸੰਯੁਕਤ ਰਾਸ਼ਟਰ ਦੀ ਇਕ ਸੰਸਥਾ ਅਨੁਸਾਰ ਮਾਰਚ ਅਤੇ ਦਸੰਬਰ ਵਿਚਕਾਰ ਦੇਸ਼ ਵਿਚ 20 ਮਿਲੀਅਨ ਤੋਂ ਵੱਧ ਬੱਚਿਆਂ ਦਾ ਜਨਮ ਹੋਣ ਦੀ ਉਮੀਦ ਹੈ

ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਦੀ ਇਕ ਟਾਪ ਸੰਸਥਾ ਅਨੁਸਾਰ ਮਾਰਚ ਅਤੇ ਦਸੰਬਰ ਵਿਚਕਾਰ ਦੇਸ਼ ਵਿਚ 20 ਮਿਲੀਅਨ ਤੋਂ ਵੱਧ ਬੱਚਿਆਂ ਦਾ ਜਨਮ ਹੋਣ ਦੀ ਉਮੀਦ ਹੈ, ਕਿਉਂਕਿ ਕੋਰੋਨਾ ਵਾਇਰਸ ਨੂੰ ਮਾਰਚ ਵਿਚ ਮਹਾਂਮਾਰੀ ਐਲਾਨੇ ਜਾਣ ਤੋਂ ਬਾਅਦ 9 ਮਹੀਨਿਆਂ ਵਿਚ ਭਾਰਤ ਵਿਚ ਸਭ ਤੋਂ ਵੱਧ ਜਨਮ ਰਿਕਾਰਡ ਕਰਨ ਦਾ ਅਨੁਮਾਨ ਹੈ।

COVID-19 in india Photo

ਯੂਨੀਸੈਫ ਨੇ ਚੇਤਾਵਨੀ ਦਿੱਤੀ ਹੈ ਕਿ ਦੁਨੀਆ ਭਰ ਵਿਚ ਮਹਾਮਾਰੀ ਦੌਰਾਨ ਗਰਭਵਤੀ ਔਰਤਾਂ ਅਤੇ ਪੈਦਾ ਹੋਏ ਬੱਚਿਆਂ ਨੂੰ ਤਣਾਅਪੂਰਣ ਸਿਹਤ ਪ੍ਰਣਾਲੀਆਂ ਅਤੇ ਸੇਵਾਵਾਂ ਵਿਚ ਰੁਕਾਵਟ ਦਾ ਖਤਰਾ ਸੀ। ਯੂਨੀਸੈਫ ਨੇ ਬੁੱਧਵਾਰ ਨੂੰ ਕਿਹਾ ਕਿ 10 ਮਈ ਨੂੰ ਮਨਾਏ ਜਾਣ ਵਾਲੇ ਮਾਂ ਦਿਵਸ ਤੋਂ ਪਹਿਲਾਂ ਕੋਵਿਡ-19 ਮਹਾਂਮਾਰੀ ਵਿਚ ਅਨੁਮਾਨਤ 116 ਮਿਲੀਅਨ ਬੱਚੇ ਪੈਦਾ ਹੋਣਗੇ।

corona virusPhoto

ਕੋਵਿਡ-19 ਨੂੰ 11 ਮਾਰਚ ਨੂੰ ਮਹਾਮਾਰੀ ਦੇ ਰੂਪ ਵਿਚ ਮਾਨਤਾ ਦੇਣ ਤੋਂ 40 ਹਫ਼ਤਿਆਂ ਬਾਅਦ ਤੱਕ ਇਹਨਾਂ ਬੱਚਿਆਂ ਦਾ ਜਨਮ ਹੋਣ ਦਾ ਅਨੁਮਾਨ ਹੈ। ਮਹਾਮਾਰੀ ਐਨਾਲੇ ਜਾਣ ਤੋਂ ਬਾਅਦ ਦੇ 9 ਮਹੀਨਿਆਂ ਵਿਚ ਸਭ ਤੋਂ ਜ਼ਿਆਦਾ ਜਨਮ ਭਾਰਤ ਵਿਚ ਹੋਣ ਦੀ ਸੰਭਾਵਨਾ ਹੈ, ਜਿੱਥੇ 111 ਮਿਲੀਅਨ ਬੱਚਿਆਂ ਦਾ ਜਨਮ 11 ਮਾਰਚ ਅਤੇ 16 ਦਸੰਬਰ ਵਿਚਕਾਰ ਹੋਣ ਦੀ ਸੰਭਾਵਨਾ ਹੈ।

covid 19 count rises to 59 in punjabPhoto

ਇਸ ਮਿਆਦ ਦੌਰਾਨ ਜਨਮ ਦੀ ਸਭ ਤੋਂ ਵੱਧ ਸੰਭਾਵਤ ਸੰਖਿਆ ਵਾਲੇ ਦੂਜੇ ਦੇਸ਼ ਹਨ ਚੀਨ (13.5 ਮਿਲੀਅਨ), ਨਾਈਜ਼ੀਰੀਆ (6.4 ਮਿਲੀਅਨ), ਪਾਕਿਸਤਾਨ (5 ਮਿਲੀਅਨ) ਅਤੇ ਇੰਡੋਨੇਸ਼ੀਆ (4 ਮਿਲੀਅਨ)।ਇਹ ਅਨੁਮਾਨ ਹੈ ਕਿ ਜਨਵਰੀ-ਦਸੰਬਰ 2020 ਦੀ ਮਿਆਦ ਦੌਰਾਨ ਭਾਰਤ ਵਿਚ 24.1 ਮਿਲੀਅਨ ਜਨਮ ਹੋਣਗੇ।

PhotoPhoto

ਯੂਨੀਸੈਫ ਨੇ ਚੇਤਾਵਨੀ ਦਿੱਤੀ ਕਿ ਕੋਵਿਡ-19 ਰੋਕਥਾਮ ਦੇ ਉਪਾਅ ਜੀਵਨ ਰੱਖਿਅਕ ਸਿਹਤ ਸੇਵਾਵਾਂ ਵਿਚ ਰੁਕਾਵਟ ਪੈਦਾ ਕਰ ਸਕਦੇ ਹਨ, ਜਿਵੇਂ ਕਿ ਬੱਚਿਆਂ ਦੀ ਦੇਖਭਾਲ, ਲੱਖਾਂ ਗਰਭਵਤੀ ਔਰਤਾਂ ਅਤੇ ਉਹਨਾਂ ਦੇ ਬੱਚਿਆਂ ਨੂੰ ਖਤਰੇ ਵਿਚ ਪਾਉਣਾ ਆਦਿ। ਇੱਥੋਂ ਤੱਕ ਕਿ ਅਮੀਰ ਦੇਸ਼ ਵਿਚ ਇਸ ਸੰਕਟ ਤੋਂ ਪ੍ਰਭਾਵਿਤ ਹਨ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement