Pakistan News : ਪਾਕਿਸਤਾਨ ’ਚ ਚੀਨੀ ਨਾਗਰਿਕ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਕਰਨਾ ਚਾਹੁੰਦੇ: ਮਰੀਅਮ ਨਵਾਜ਼

By : BALJINDERK

Published : Apr 7, 2024, 12:00 pm IST
Updated : Apr 7, 2024, 12:46 pm IST
SHARE ARTICLE
CM Maryam Nawaz
CM Maryam Nawaz

Pakistan News: ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਮੀਟਿੰਗ ਵਿੱਚ ਸੁਣਾਇਆ ਦੁੱਖੜਾ, ਕਈ ਹਮਲਿਆਂ ਤੋਂ ਬਾਅਦ ਚੀਨੀ ਕੰਪਨੀਆਂ ਅਤੇ ਕਾਮੇ ਛੱਡਣਾ ਚਾਹੁੰਦੇ ਪਾਕਿਸਤਾਨ 

 Pakistan News : ਪਾਕਿਸਤਾਨ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ਼ ਸ਼ਰੀਫ ਦੀ ਧੀ ਮਰੀਅਮ ਨਵਾਜ਼ ਨੇ ਸ਼ੁੱਕਰਵਾਰ ਨੂੰ ਆਪਣੀ ਪਹਿਲੀ ਸਿਖਰ ਕਮੇਟੀ ਦੀ ਬੈਠਕ ’ਚ ਕਿਹਾ ਕਿ ਚੀਨੀ ਨਾਗਰਿਕ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਕਰਨਾ ਚਾਹੁੰਦੇ ਹਨ। ਮਰੀਅਮ ਨੇ ਅੱਗੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨ ਲਈ ਕਿਹਾ ਜਾਂਦਾ ਹੈ, ਤਾਂ ਉਹ ਗੁੱਸੇ ਹੋ ਜਾਂਦੇ ਹਨ। ਉਹ ਕਿਸੇ ਅਨੁਸ਼ਾਸਨ ਦੀ ਪਾਲਣਾ ਨਹੀਂ ਕਰਨਾ ਚਾਹੁੰਦੇ। ਤੁਹਾਨੂੰ ਦੱਸ ਦੇਈਏ ਕਿ ਇੱਕ ਹਫ਼ਤਾ ਪਹਿਲਾਂ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਵਿਚ ਇੱਕ ਆਤਮਘਾਤੀ ਹਮਲੇ ਵਿੱਚ ਮਾਰੇ ਗਏ ਛੇ ਲੋਕਾਂ ਵਿੱਚ ਪੰਜ ਚੀਨੀ ਇੰਜੀਨੀਅਰ ਵੀ ਸ਼ਾਮਲ ਸਨ।

ਇਹ ਵੀ ਪੜੋ:Himachal News : ਕਾਂਗਰਸੀ ਨੇਤਾ ਸਿੰਘਵੀ ‘ਡਰਾਅ’ ਰਾਹੀਂ ਰਾਜ ਸਭਾ ਚੋਣਾਂ ’ਚ ਹਾਰ ਨੂੰ ਚੁਣੌਤੀ ਦੇਣ ਹਾਈਕੋਰਟ ਪਹੁੰਚੇ

ਲਾਹੌਰ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਸਈਅਦ ਆਮਿਰ ਰਜ਼ਾ ਅਤੇ ਹੋਰ ਸੀਨੀਅਰ ਫੌਜੀ ਅਧਿਕਾਰੀ ਵੀ ਮੀਟਿੰਗ ਵਿਚ ਸ਼ਾਮਲ ਹੋਏ। ਹਾਲਾਂਕਿ, ਮਰੀਅਮ ਨੇ ਪੰਜਾਬ ਵਿਚ ਵਿਕਾਸ ਪ੍ਰੋਜੈਕਟਾਂ ’ਤੇ ਕੰਮ ਕਰ ਰਹੇ ਚੀਨੀ ਨਾਗਰਿਕਾਂ ਨੂੰ ਸਖ਼ਤ ਸੁਰੱਖਿਆ ਪ੍ਰਦਾਨ ਕਰਨ ਦਾ ਵਾਅਦਾ ਕੀਤਾ। ਮੀਟਿੰਗ ਵਿਚ ਚੀਨੀ ਇੰਜੀਨੀਅਰ ਦੀ ਹੱਤਿਆ ਦੀ ਘਟਨਾ ਦੀ ਵੀ ਨਿਖੇਧੀ ਕੀਤੀ ਗਈ। ਜਾਣਕਾਰੀ ਲਈ ਦੱਸ ਦੇਈਏ ਕਿ ਪਾਕਿਸਤਾਨ ਵਿੱਚ ਹਾਲ ਹੀ ਵਿੱਚ ਕਈ ਹਮਲੇ ਹੋਏ ਹਨ। ਇਸ ਕਾਰਨ ਚੀਨੀ ਕਾਮੇ ਅਤੇ ਚੀਨੀ ਕੰਪਨੀਆਂ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਕਈ ਚੀਨੀ ਕੰਪਨੀਆਂ ਪਾਕਿਸਤਾਨ ਛੱਡਣਾ ਚਾਹੁੰਦੀਆਂ ਹਨ।

ਇਹ ਵੀ ਪੜੋ:MP News : ਬਸਪਾ ਲੋਕ ਸਭਾ ਉਮੀਦਵਾਰ ਕੰਕਰ ਮੁੰਜਰੇ ਨੇ ਵਿਚਾਰਧਾਰਕ ਮਤਭੇਦਾਂ ਕਾਰਨ ਕਾਂਗਰਸੀ ਵਿਧਾਇਕ ਪਤਨੀ ਦਾ ਘਰ ਛੱਡਿਆ

ਪਿਛਲੇ ਹਫਤੇ ਖੈਬਰ ਪਖਤੂਨਖਵਾ ਸੂਬੇ ਦੇ ਸ਼ਾਂਗਲਾ ਜ਼ਿਲ੍ਹੇ ਦੇ ਬਿਸ਼ਾਮ ਕਸਬੇ ’ਚ ਇਕ ਬੱਸ ’ਤੇ ਹੋਏ ਆਤਮਘਾਤੀ ਹਮਲੇ ’ਚ ਵਾਹਨ ਦਾ ਪਾਕਿਸਤਾਨੀ ਡਰਾਈਵਰ ਅਤੇ ਪੰਜ ਚੀਨੀ ਇੰਜੀਨੀਅਰ ਮਾਰੇ ਗਏ ਸਨ। ਮਰੀਅਮ (50) ਨੇ ਕਿਹਾ ਕਿ ਅੱਤਵਾਦ ਨੇ ਸਖ਼ਤ ਜੰਗ ਦਾ ਰੂਪ ਲੈ ਲਿਆ ਹੈ। ਉਨ੍ਹਾਂ ਕਿਹਾ, ਅੱਤਵਾਦੀ ਡਿਜੀਟਲ ਹੋ ਗਏ ਹਨ ਅਤੇ ਸਾਨੂੰ ਅਜਿਹੇ ਪਲੇਟਫਾਰਮਾਂ ’ਤੇ ਉਨ੍ਹਾਂ ਤੋਂ ਅੱਗੇ ਰਹਿਣ ਦੀ ਲੋੜ ਹੈ। ਇਸ ਤੋਂ ਇਲਾਵਾ ਅੱਤਵਾਦੀਆਂ ਕੋਲ ਆਧੁਨਿਕ ਹਥਿਆਰ ਅਤੇ ਤਕਨੀਕ ਹੈ।ਉਨ੍ਹਾਂ ਕੋਲ ਅਮਰੀਕੀ ਹਥਿਆਰ ਹਨ, ਜੋ ਉਨ੍ਹਾਂ ਨੂੰ ਅਫਗਾਨਿਸਤਾਨ ’ਚ ਮਿਲੇ ਹਨ।

ਇਹ ਵੀ ਪੜੋ:Punjab News : ਹੁਸ਼ਿਆਰਪੁਰ ਦਾ ਨੌਜਵਾਨ ਅਮਰੀਕੀ ਫੌਜ ’ਚ ਹੋਇਆ ਭਰਤੀ, ਪੰਜਾਬ ਦਾ ਨਾਂ ਕੀਤਾ ਰੌਸ਼ਨ 

 (For more news apart from Chinese citizens in Pakistan do not follow security rules: Maryam Nawaz News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement