ਵਪਾਰ ਸਮਝੌਤੇ ਤੋਂ ਬਾਅਦ ਭਾਰਤੀ ਡਾਟਾ ਸਰੋਤ ਅਮਰੀਕਾ ਹਵਾਲੇ ਕਰ ਦਿਤੇ ਗਏ : ਰਾਹੁਲ ਗਾਂਧੀ

By : JAGDISH

Published : Mar 7, 2026, 5:54 pm IST
Updated : Mar 7, 2026, 5:54 pm IST
SHARE ARTICLE
Indian data resources handed over to US after trade deal: Rahul Gandhi
Indian data resources handed over to US after trade deal: Rahul Gandhi

ਵਪਾਰ ਸਮਝੌਤੇ ਤੋਂ ਬਾਅਦ ਭਾਰਤੀ ਡਾਟਾ ਸਰੋਤ ਅਮਰੀਕਾ ਹਵਾਲੇ ਕਰ ਦਿਤੇ ਗਏ : ਰਾਹੁਲ ਗਾਂਧੀ

ਤਿਰੂਵਨੰਤਪੁਰਮ : ਕਾਂਗਰਸ ਦੇ ਨੇਤਾ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਹਾਲ ਹੀ ਵਿਚ ਹੋਏ ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਤਹਿਤ ਦੇਸ਼ ਦੇ ਕੀਮਤੀ ਡਾਟਾ ਸਰੋਤ ਅਮਰੀਕਾ ਨੂੰ ਸੌਂਪ ਦਿਤੇ ਗਏ ਹਨ। ਰਾਹੁਲ ਨੇ ਟੈਕਨੋਪਾਰਕ ਵਿਚ ਆਈ.ਟੀ. ਭਾਈਚਾਰੇ ਨਾਲ ਗੱਲਬਾਤ ਦੌਰਾਨ ਕਿਹਾ, ‘‘ਜੇ ਭਾਰਤ ਨੇ ਕਿਹਾ ਹੁੰਦਾ ਕਿ ਸਾਡਾ ਡਾਟਾ ਦੁਨੀਆਂ  ਦਾ ਸੱਭ ਤੋਂ ਕੀਮਤੀ ਹੈ, ਤਾਂ ਕਿਸਾਨੀ ਉਤੇ  ਕੋਈ ਟੈਕਸ ਨਾ ਹੁੰਦਾ, ਛੋਟੇ ਤੇ ਦਰਮਿਆਨੇ ਕਾਰੋਬਾਰਾਂ ਉਤੇ  ਕੋਈ ਟੈਕਸ ਨਾ ਹੁੰਦਾ।’’

ਉਨ੍ਹਾਂ ਨੇ ਜ਼ੋਰ ਦਿਤਾ ਕਿ ਕਿਸੇ ਵੀ ਗੱਲਬਾਤ ਵਿਚ ਜਾਣ ਤੋਂ ਪਹਿਲਾਂ ਇਹ ਜਾਣਨਾ ਲਾਜ਼ਮੀ ਹੈ ਕਿ ਸਾਡੇ ਕੋਲ ਕੀ ਹੈ। ਰਾਹੁਲ ਨੇ ਕਿਹਾ, ‘‘ਸਾਡੇ ਕੋਲ ਦੁਨੀਆਂ  ਦਾ ਸੱਭ ਤੋਂ ਵੱਡਾ ਡਾਟਾ ਹੈ, ਸੱਭ ਤੋਂ ਵਧੀਆ ਇੰਜੀਨੀਅਰਿੰਗ ਤੇ ਮੈਡੀਕਲ ਹੁਨਰ ਹੈ। ਕੇਰਲ ਸੱਭ ਤੋਂ ਵਧੀਆ ਨਰਸਾਂ ਪੈਦਾ ਕਰਦਾ ਹੈ। ਹੁਣ ਮੇਰੇ ਨਾਲ ਗੱਲਬਾਤ ਕਰੋ, ਪਰ ਇਹ ਸਮਝ ਕੇ ਕਿ ਮੇਰੇ ਕੋਲ ਕੀ ਹੈ।’’

ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਜਿਵੇਂ ਰੂਸ ਅਪਣਾ  ਤੇਲ ਅਮਰੀਕਾ ਨੂੰ ਦੇਵੇ ਤਾਂ ਉਥੇ ਵੱਡਾ ਵਿਰੋਧ ਹੋਵੇਗਾ, ਪਰ ਭਾਰਤ ਵਿਚ ਡਾਟਾ ਦੇਣ ਉਤੇ  ‘‘ਇਕ  ਵੀ ਆਵਾਜ਼ ਨਹੀਂ ਉਠੀ।’’ ਰਾਹੁਲ ਨੇ ਕਿਹਾ ਕਿ ਭਾਰਤੀ ਸਿਆਸਤ ਨੂੰ ਇਹ ਵਿਚਾਰਣਾ ਚਾਹੀਦਾ ਹੈ ਕਿ ਡਾਟਾ ਦੀ ਵਰਤੋਂ ਕਿਵੇਂ ਹੋਵੇ, ਇਸ ਦੀ ਕੁਦਰਤ ਕੀ ਹੈ ਅਤੇ ਇਸ ਤਕ  ਪਹੁੰਚ ਕਿਸ ਨੂੰ ਹੋਵੇ। ਉਨ੍ਹਾਂ ਅੱਗੇ ਕਿਹਾ, ‘‘ਇਹ ਸੱਭ ਤੋਂ ਤਾਕਤਵਰ ਗੱਲਬਾਤ ਹੈ ਜੋ ਭਾਰਤ ਕਰ ਸਕਦਾ ਹੈ।’’

Location: India, Kerala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement