ਸਪੈਸ਼ਲ ਉਡਾਣਾਂ ਸ਼ੁਰੂ ਹੋਣ ਮਗਰੋਂ 17,400 ਤੋਂ ਵੱਧ ਭਾਰਤੀਆਂ ਨੂੰ ਲਿਆਂਦਾ ਜਾ ਚੁੱਕਾ ਹੈ ਦੇਸ਼ ਵਾਪਸ 
Published : Mar 7, 2022, 7:23 pm IST
Updated : Mar 7, 2022, 7:23 pm IST
SHARE ARTICLE
Indian students  (File Photo)
Indian students (File Photo)

ਆਪ੍ਰੇਸ਼ਨ ਗੰਗਾ ਦੇ ਤਹਿਤ 1314 ਭਾਰਤੀਆਂ ਨੂੰ ਅੱਜ ਯੂਕਰੇਨ ਦੇ ਗੁਆਂਢੀ ਦੇਸ਼ਾਂ ਤੋਂ 7 ਨਾਗਰਿਕ ਉਡਾਣਾਂ ਦੁਆਰਾ ਏਅਰਲਿਫਟ ਕੀਤਾ ਗਿਆ ਹੈ

ਨਵੀਂ ਦਿੱਲੀ :  ਯੂਕਰੇਨ ਅਤੇ ਰੂਸ ਵਿਚਾਲੇ ਜੰਗ ਜਾਰੀ ਹੈ ਇਸ ਦੇ ਚਲਦੇ ਹੀ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਅਤ ਦੇਸ਼ ਵਾਪਸੀ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ ਵੱਡੀ ਗਿਣਤੀ ਵਿਚ ਯੂਕਰੇਨ ਐਮ.ਬੀ.ਬੀ.ਐਸ. ਦੀ ਪੜ੍ਹਾਈ ਕਰਨ ਗਏ ਵਿਦਿਆਰਥੀਆਂ ਨੂੰ ਵਾਪਸ ਦੇਸ਼ ਲਿਆਂਦਾ ਜਾ ਚੁੱਕਾ ਹੈ।

indian studentsindian students

ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ ਸੁਸੇਵਾ ਤੋਂ 2 ਵਿਸ਼ੇਸ਼ ਨਾਗਰਿਕ ਉਡਾਣਾਂ ਦੇ ਸੰਚਾਲਨ ਦੀ ਉਮੀਦ ਹੈ ਜਿਸ ਨਾਲ 400 ਤੋਂ ਵੱਧ ਭਾਰਤੀਆਂ ਨੂੰ ਘਰ ਵਾਪਸ ਲਿਆਂਦਾ ਜਾਵੇਗਾ। ਇਸ ਤੋਂ ਇਲਾਵਾ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ 6 ਵਿਸ਼ੇਸ਼ ਨਾਗਰਿਕ ਉਡਾਣਾਂ ਭਾਰਤ ਆਇਆ ਹਨ ਜਿਨ੍ਹਾਂ ਵਿਚੋਂ 4 ਨਵੀਂ ਦਿੱਲੀ ਅਤੇ 2 ਮੁੰਬਈ ਪਹੁੰਚੀਆਂ ਹਨ।

Indian Students in Ukraine Indian Students in Ukraine

ਦੇਰ ਸ਼ਾਮ ਇਕ ਉਡਾਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਬੁਡਾਪੇਸਟ ਤੋਂ 5 ਉਡਾਣਾਂ ਸਨ ਜਦਕਿ ਬੁਖਾਰੇਸਟ ਅਤੇ ਸੁਸੇਵਾ ਤੋਂ ਇਕ-ਇਕ ਉਡਾਣ ਸੀ। ਦੱਸਣਯੋਗ ਹੈ ਕਿ ਭਾਰਤੀ ਨਾਗਰਿਕਾਂ ਨੂੰ ਬਚਾਉਣ ਲਈ ਆਪ੍ਰੇਸ਼ਨ ਗੰਗਾ ਦੇ ਤਹਿਤ 1314 ਭਾਰਤੀਆਂ ਨੂੰ ਅੱਜ ਯੂਕਰੇਨ ਦੇ ਗੁਆਂਢੀ ਦੇਸ਼ਾਂ ਤੋਂ 7 ਨਾਗਰਿਕ ਉਡਾਣਾਂ ਦੁਆਰਾ ਏਅਰਲਿਫਟ ਕੀਤਾ ਗਿਆ ਹੈ। ਇਸ ਦੇ ਨਾਲ, 22 ਫਰਵਰੀ ਨੂੰ ਸਪੈਸ਼ਲ ਉਡਾਣਾਂ ਸ਼ੁਰੂ ਹੋਣ ਤੋਂ ਬਾਅਦ 17,400 ਤੋਂ ਵੱਧ ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਚੁੱਕਾ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement