ਲੋਕਪਾਲ ਦੀ ਨਿਯੁਕਤੀ ਲਈ ਉੱਚ ਅਦਾਲਤ ਨੇ ਕੇਂਦਰ ਸਰਕਾਰ ਨੂੰ ਦਿੱਤਾ 10 ਦਿਨਾਂ ਦਾ ਸਮਾਂ
Published : Mar 7, 2019, 2:06 pm IST
Updated : Mar 7, 2019, 4:43 pm IST
SHARE ARTICLE
High Court
High Court

ਉੱਚ ਅਦਾਲਤ ਵਿਚ ਅੱਜ ਲੋਕਪਾਲ ਦੀ ਨਿਯੁਕਤੀ ਦੀ ਸੁਣਵਾਈ ਹੋਈ। ਜਿਸ.....

ਨਵੀਂ ਦਿੱਲੀ: ਉੱਚ ਅਦਾਲਤ ਵਿਚ ਅੱਜ ਲੋਕਪਾਲ ਦੀ ਨਿਯੁਕਤੀ ਦੀ ਸੁਣਵਾਈ ਹੋਈ। ਜਿਸ ਵਿਚ ਅਦਾਲਤ ਨੇ ਅਟਾਰਨੀ ਜਰਨਲ ਨੂੰ ਲੋਕਪਾਲ ਦੀ ਨਿਯੁਕਤੀ ਲਈ ਚੋਣ ਕਮੇਟੀ ਦੀ ਬੈਠਕ ਦੀ ਤਾਰੀਕ 10 ਦਿਨਾਂ ਦੇ ਅੰਦਰ ਦੱਸਣ ਨੂੰ ਕਿਹਾ ਹੈ। ਚੋਣ ਕਮੇਟੀ ਲੋਕਪਾਲ ਦੇ ਮੈਬਰਾਂ ਅਤੇ ਉਸ ਦੇ ਮੁਖੀ ਦੀ ਨਿਯੁਕਤੀ ਕਰੇਗੀ।

highHigh Court

ਅਟਾਰਨੀ ਜਰਨਲ ਨੇ ਉੱਚ ਅਦਾਲਤ ਨੂੰ ਦੱਸਿਆ ਕਿ ਖੋਜ ਕਮੇਟੀ ਨੇ ਲੋਕਪਾਲ ਦੇ ਪ੍ਰ੍ਧਾਨ , ਜੁਡੀਸ਼ੀਅਲ ਅਤੇ ਗੈਰ- ਜੁਡੀਸ਼ੀਅਲ ਮੈਬਰਾਂ ਦੀ ਨਿਯੁਕਤੀ ਲਈ ਤਿੰਨ ਨਾਮ ਚੁਣੇ ਹਨ। ਚੀਫ ਜਸਟਿਸ ਰੰਜਨ ਗੋਗੋਈ ਦੀ ਬੈਂਚ ਨੇ ਸੀਨੀਅਰ ਵਕੀਲ ਪਰਸ਼ਾਤ ਭੂਸ਼ਣ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿਚ ਉਹਨਾਂ ਨੇ ਚੋਣ ਕਮੇਟੀ ਨੂੰ ਇਹ ਨਿਰਦੇਸ਼ ਦੇਣ ਲਈ ਕਿਹਾ ਸੀ ਕਿ ਉਹ ਲੋਕਪਾਲ ਮੈਬਰਾਂ ਅਤੇ ਪ੍ਰ੍ਧਾਨਾਂ ਦੇ ਨਾਮ ਜਨਤਕ ਕਰਨ।

ਅਟਾਰਨੀ ਜਰਨਲ ਨੇ ਅਦਾਲਤ ਨੂੰ ਕਿਹਾ ਕਿ ਅਸੀਂ ਅਮਲਾ ਅਤੇ ਸਿਖਲਾਈ ਵਿਭਾਗ ਦੇ ਸਕੱਤਰ ਨੂੰ ਜਿੰਨੀ ਜਲਦੀ ਹੋ ਸਕੇ ਲੋਕਪਾਲ ਦੀ ਨਿਯੁਕਤੀ ਲਈ ਚੋਣ ਕਮੇਟੀ ਦੀ ਬੈਠਕ ਯਕੀਨੀ ਬਣਾਉਣ ਲਈ ਕਹਾਂਗੇ। ਅਦਾਲਤ ਨੇ ਲੋਕਪਾਲ ਨੇ ਖੋਜ ਕਮੇਟੀ ਵੱਲੋਂ ਸੁਝਾਏ ਗਏ ਨਾਮਾਂ ਦਾ ਖੁਲਾਸਾ ਕਰਨ ਵਾਲੇ ਨਿਰਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement