ਪ੍ਰਿਅੰਕਾ ਨੇ ਅਹੁਦਾ ਸੰਭਾਲਿਆ, ਕਾਰਕੁਨਾਂ ਦੀ ਨਾਹਰੇਬਾਜ਼ੀ ਨਾਲ ਗੂੰਜਿਆ ਆਕਾਸ਼
Published : Feb 7, 2019, 12:39 pm IST
Updated : Feb 7, 2019, 12:39 pm IST
SHARE ARTICLE
Priyanka Gandhi
Priyanka Gandhi

ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਬੁਧਵਾਰ ਨੂੰ ਪਾਰਟੀ ਹੈੱਡਕੁਆਰਟਰ ਪਹੁੰਚ ਕੇ ਅਹੁਦਾ ਸੰਭਾਲ ਲਿਆ

ਨਵੀਂ ਦਿੱਲੀ : ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਬੁਧਵਾਰ ਨੂੰ ਪਾਰਟੀ ਹੈੱਡਕੁਆਰਟਰ ਪਹੁੰਚ ਕੇ ਅਹੁਦਾ ਸੰਭਾਲ ਲਿਆ ਅਤੇ ਇਸ ਦੌਰਾਨ ਪਾਰਟੀ ਕਾਰਕੁਨਾਂ ਨੇ ਉਨ੍ਹਾਂ ਦੀ ਹਮਾਇਤ 'ਚ ਜ਼ੋਰਦਾਰ ਨਾਹਰੇਬਾਜ਼ੀ ਕੀਤੀ। ਹਾਲ ਹੀ 'ਚ ਉਨ੍ਹਾਂ ਨੂੰ ਜਨਰਲ ਸਕੱਤਰ-ਇੰਚਾਰਜ (ਪੂਰਬੀ ਉੱਤਰ ਪ੍ਰਦੇਸ਼) ਨਿਯੁਕਤ ਕੀਤਾ ਗਿਆ ਹੈ। ਪ੍ਰਿਅੰਕਾ ਸ਼ਾਮ ਲਗਭਗ ਸਾਢੇ ਚਾਰ ਵਜੇ ਅਕਬਰ ਰੋਡ ਸਥਿਤ ਕਾਂਗਰਸ ਦੇ ਹੈੱਡਕੁਆਰਟਰ 'ਚ ਪੁੱਜੀ। ਉਨ੍ਹਾਂ ਦੇ ਕਾਂਗਰਸ ਹੈੱਡਕੁਆਰਟਰ ਪੁੱਜਣ ਦੇ ਨਾਲ ਹੀ ਵੱਡੀ ਗਿਣਤੀ 'ਚ ਕਾਂਗਰਸ ਕਾਰਕੁਨ ਉਥੇ ਇਕੱਠੇ ਹੋ ਗਏ ਅਤੇ 'ਪ੍ਰਿਅੰਕਾ ਗਾਂਧੀ ਜ਼ਿੰਦਾਬਾਦ', 'ਪ੍ਰਿਅੰਕਾ ਨਹੀਂ ਇਹ ਆਂਧੀ ਹੈ,

ਦੂਜੀ ਇੰਦਰਾ ਗਾਂਧੀ ਹੈ', 'ਪ੍ਰਿਅੰਕਾ ਗਾਂਧੀ ਆਈ ਹੈ, ਨਵੀਂ ਰੌਸ਼ਨੀ ਲਿਆਈ ਹੈ' ਦੇ ਨਾਹਰੇ ਲਾਉਣ ਲੱਗੇ। ਉਹ ਲਗਭਗ 15 ਮਿੰਟਾਂ ਤਕ ਕਾਂਗਰਸ ਹੈੱਡਕੁਆਰਟਰRahul Gandhi and Priyanka GandhiRahul Gandhi and Priyanka Gandhi 'ਚ ਰੁਕੀ ਅਤੇ ਇਸ ਦੌਰਾਨ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਕੁੱਝ ਜ਼ਿਲ੍ਹਿਆਂ ਤੋਂ ਪਾਰਟੀ ਦੇ ਸਥਾਨਕ ਆਗੂਆਂ ਅਤੇ ਕਾਰਕੁਨਾਂ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਗੋਰਖਪੁਰ ਦੇ ਇਕ ਸਥਾਨਕ ਕਾਂਗਰਸ ਆਗੂ ਨੇ ਕਿਹਾ, ''ਪ੍ਰਿਅੰਕਾ ਜੀ ਨੇ ਸਾਨੂੰ ਗੋਰਖਪੁਰ ਅਤੇ ਆਸਪਾਸ ਦੇ ਇਲਾਕਿਆਂ 'ਚ ਪਾਰਟੀ ਦੇ ਸੰਗਠਨ ਦੀ ਸਥਿਤੀ ਬਾਰੇ ਪੁਛਿਆ। ਉਨ੍ਹਾਂ ਨੇ ਸਾਨੂੰ ਕਿਹਾ ਕਿ ਅਸੀਂ ਪੂਰੀ ਤਾਕਤ ਨਾਲ ਲੱਗ ਜਾਈਏ।'' ਇਸ ਤੋਂ ਪਹਿਲਾਂ ਪਾਰਟੀ ਜਨਰਲ ਸਕੱਤਰ ਜਯੋਤੀਰਾਦਿਤਿਆ ਸਿੰਧੀਆ ਨੇ ਵੀ ਪਾਰਟੀ ਦਫ਼ਤਰ ਪਹੁੰਚ ਕੇ ਕੰਮਕਾਜ ਸੰਭਾਲਿਆ।  (ਪੀਟੀਆਈ)

Location: India, Delhi, New Delhi

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement