ਸ਼ਿਵਸੈਨਾ ਨੇ ਕੀਤੀ ਰਾਹੁਲ ਗਾਂਧੀ ਦੀ ਤਾਰੀਫ, ਕਿਹਾ, ਉਨ੍ਹਾਂ ਤੋਂ ਡਰਦੇ ਹਨ ‘ਦਿੱਲੀ ਦੇ ਸ਼ਾਸਕ’
Published : Jan 7, 2021, 8:39 pm IST
Updated : Jan 7, 2021, 8:39 pm IST
SHARE ARTICLE
Uddhav_thackeray
Uddhav_thackeray

ਕਮਜ਼ੋੋਰ ਨੇਤਾ ਪ੍ਰਚਾਰਨ ਦੇ ਬਾਵਜੂਦ ਰਾਹੁਲ ਗਾਂਧੀ ਸਰਕਾਰ ’ਤੇ ਲਗਾਤਾਰ ਹਮਲੇ ਕਰ ਰਹੇ ਹਨ 

ਮੁੰਬਈ :  ਸ਼ਿਵਸੈਨਾ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਿਰੁਧ ਖੜਾ ਹੋਣ ਲਈ ਰਾਹੁਲ ਗਾਂਧੀ ਨੂੰ ਯੋਧਾ ਦੱਸਦੇ ਹੋਏ ਵੀਰਵਾਰ ਨੂੰ ਕਿਹਾ ਕਿ ਦਿੱਲੀ ਦੇ ਸ਼ਾਸਕ ਕਾਂਗਰਸ ਨੇਤਾ ਤੋਂ ਡਰਦੇ ਹਨ।  ਸ਼ਿਵਸੈਨਾ ਨੇ ਅਪਣੀ ਸੰਪਾਦਕੀ ‘ਸਾਮਨਾ’ ’ਚ ਲਿਖਿਆ ਹੈ ਕਿ ਇਹ ਚੰਗੀ ਗੱਲ ਹੈ ਕਿ ਰਾਹੁਲ ਗਾਂਧੀ ਕਾਂਗਰਸ ਪ੍ਰਧਾਨ ਬਣਨ ਜਾ ਰਹੇ ਹਨ।

SamnaSamna

ਸੰਪਾਦਕੀ ’ਚ ਕਿਹਾ ਗਿਆ ਕਿ ਦਿੱਲੀ ਦੇ ਸ਼ਾਸਕਾਂ ਨੂੰ ਰਾਹੁਲ ਗਾਂਧੀ ਤੋਂ ਡਰ ਲਗਦਾ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਬਿਨਾਂ ਕਿਸੇ ਗੱਲ ਦੇ ਗਾਂਧੀ ਪਰਵਾਰ ਨੂੰ ਬਦਨਾਮ ਕਰਨ ਦੀ ਸਰਕਾਰੀ ਮੁਹਿੰਮ ਨਹੀਂ ਚਲਾਈ ਗਈ ਹੁੰਦੀ। 

Rahul GandhiRahul Gandhi

ਇਸ ਵਿਚ ਕਿਹਾ ਕਿ ਯੋਧਾ ਚਾਹੇ ਇਕੱਲਾ ਰਹੇ, ਉਸ ਤੋਂ ਤਾਨਾਸ਼ਾਹ ਨੂੰ ਡਰ ਲਗਦਾ ਹੈ ਅਤੇ ਇਕੱਲਾ ਯੋਧਾ ਪ੍ਰਮਾਣਿਕ ਹੋਵੇਗਾ ਤਾਂ ਇਹ ਡਰ 100 ਗੁਣਾ ਵਧ ਜਾਂਦਾ ਹੈ। ਰਾਹੁਲ ਗਾਂਧੀ ਦਾ ਡਰ 100 ਗੁਣਾ ਵਾਲਾ ਹੈ। ਸੰਪਾਦਕੀ ’ਚ ਕਿਹਾ ਗਿਆ ਕਿ ਇਹ ਚੰਗਾ ਹੈ ਕਿ ਰਾਹੁਲ ਗਾਂਧੀ ਫਿਰ ਤੋਂ ਕਾਂਗਰਸ ਪ੍ਰਧਾਨ ਬਣਨ ਜਾ ਰਹੇ ਹਨ। 

uddhav thackerayuddhav thackeray

ਸੰਪਾਦਕੀ ’ਚ ਕਿਹਾ ਗਿਆ ਕਿ ਇਹ ਸਭ ਨੂੰ ਮੰਨਣਾ ਚਾਹੀਦਾ ਹੈ ਕਿ ਭਾਜਪਾ ਕੋਲ ਨਰਿੰਦਰ ਮੋਦੀ ਦਾ ਆਪਸ਼ਨ ਨਹੀਂ ਹੈ ਅਤੇ ਕਾਂਗਰਸ ਕੋਲ ਰਾਹੁਲ ਗਾਂਧੀ ਦਾ ਆਪਸ਼ਨ ਨਹੀਂ ਹੈ। ਸਾਮਨਾ ’ਚ ਕਿਹਾ ਗਿਆ ਕਿ ਰਾਹੁਲ ਗਾਂਧੀ ਕਮਜ਼ੋੋਰ ਨੇਤਾ ਹਨ ਦਾ ਪ੍ਰਚਾਰ ਕੀਤਾ ਗਿਆ, ਪਰ ਹੁਣ ਵੀ ਉਹ ਖੜੇ ਹਨ ਅਤੇ ਲਗਾਤਾਰ ਸਰਕਾਰ ’ਤੇ ਹਮਲੇ ਕਰ ਰਹੇ ਹਨ।    

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement