ਦੋ ਬੱਚਿਆਂ ਦਾ ਨਿਯਮ ਲਾਗੂ ਕਰਨ ਵਾਲੀ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਖਾਰਜ 
Published : Nov 6, 2018, 1:58 pm IST
Updated : Nov 6, 2018, 1:58 pm IST
SHARE ARTICLE
Supreme Court
Supreme Court

ਦੇਸ਼ ਭਰ ਵਿਚ ਦੋ ਬੱਚਿਆਂ ਦਾ ਨਿਯਮ ਲਾਗੂ ਕਰਨ ਦੀ ਮੰਗ ਵਾਲੀ ਜਨਹਿੱਤ ਪਟੀਸ਼ਨ ਸੁਪਰੀਮ ਕੋਰਟ ਨੇ ਖਾਰਜ ਕਰ ਦਿਤੀ।

ਨਵੀਂ ਦਿੱਲੀ, ( ਭਾਸ਼ਾ ) : ਦੇਸ਼ ਭਰ ਵਿਚ ਦੋ ਬੱਚਿਆਂ ਦਾ ਨਿਯਮ ਲਾਗੂ ਕਰਨ ਦੀ ਮੰਗ ਵਾਲੀ ਜਨਹਿੱਤ ਪਟੀਸ਼ਨ ਸੁਪਰੀਮ ਕੋਰਟ ਨੇ ਖਾਰਜ ਕਰ ਦਿਤੀ। ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਜਨਸੰਖਿਆ ਦਾ ਵਿਸਫੋਟ ਅਤੇ ਇਸ ਕਾਰਨ ਹੋਣ ਵਾਲੇ ਵਾਤਾਵਾਰਨ ਪ੍ਰਦੂਸ਼ਣ ਅਤੇ ਕੁਦਰਤ ਦੇ ਸੋਮਿਆਂ ਤੇ ਵੱਧ ਰਹੇ ਦਬਾਅ ਨੂੰ ਨਿਯੰਤਰਣ ਕਰਨ ਲਈ ਇਸ ਨਿਯਮ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ।

Two-Child PolicyTwo-Child Policy

ਜਸਟਿਸ ਕੁਰਿਅਨ ਜੋਸੇਫ ਦੀ ਅਗਵਾਈ ਵਾਲੀ ਬੈਂਚ ਨੇ ਪਟੀਸ਼ਟਨਕਰਤਾ ਗੈਰ ਸਰਕਾਰੀ ਸੰਗਠਨ ਨੂੰ ਇਸ ਮਾਮਲੇ ਵਿਚ ਅਪਣੀ ਸ਼ਿਕਾਇਤ ਸਰਕਾਰ ਦੇ ਸਾਹਮਣੇ ਰੱਖਣ ਨੂੰ ਕਿਹਾ। ਵਕੀਲ ਸ਼ਿਵਕੁਮਾਰ ਤ੍ਰਿਪਾਠੀ ਵੱਲੋਂ ਦਾਖਲ ਜਨਹਿੱਤ ਪਟੀਸ਼ਨ ਵਿਚ ਲੋਕਾਂ ਨੂੰ ਦੋ ਬੱਚਿਆਂ ਦਾ ਨਿਯਮ ਪਾਲਨ ਕਰਨ ਲਈ, ਪ੍ਰੇਰਿਤ ਕਰਨ ਲਈ ਅਤੇ ਅਜਿਹੇ ਮਾਤਾ-ਪਿਤਾ ਨੂੰ ਸੁਵਿਧਾਵਾਂ ਦੇਣ ਦੀ ਬੇਨਤੀ ਕੀਤੀ ਗਈ ਸੀ।

ਦੋ ਬੱਚਿਆਂ ਦੇ ਨਿਯਮ ਦਾ ਪਾਲਨ ਨਾ ਕਰਨ ਵਾਲਿਆਂ ਤੋਂ ਸਾਰੀਆਂ ਸਹੂਲਤਾਂ ਅਤੇ ਰਿਆਇਤ ਵਾਪਸ ਲੈਣ ਦੀ ਮੰਗ ਵੀ ਕੀਤੀ ਹੈ। ਜ਼ਿਕਰਯੋਗ ਹੈ ਕਿ ਜਨਸੰਖਿਆ ਦੇ ਮਾਮਲੇ ਵਿਚ ਭਾਰਤ ਸੰਸਾਰ ਦਾ ਸੱਭ ਤੋ ਵੱਡਾ ਦੇਸ਼ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਕੁਪੋਸ਼ਣ, ਭੁਖਮਰੀ, ਗਰੀਬੀ, ਬੇਰੁਜ਼ਗਾਰੀ, ਨਸ਼ਾ, ਭ੍ਰਿਸ਼ਟਾਚਾਰ ਵਰਗੀਆਂ ਸਮਾਜਿਕ ਸਮੱਸਿਆਵਾਂ ਦੇ ਨਾਲ-ਨਾਲ ਕੁਦਰਤੀ ਸੋਮਿਆ ਦੀ ਦੁਰਵਰਤੋਂ ਅਤੇ ਕੁਦਰਤੀ ਆਫਤਾਂ ਦਾ ਮੁਖ ਕਾਰਨ ਭਾਰਤ ਦੀ ਵੱਧ ਰਹੀ ਆਬਾਦੀ ਹੈ ਤੇ ਇਸ ਤੇ ਠੱਲ ਪਾਉਣਾ ਜ਼ਰੂਰੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement