ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਲਈ ਆਵੇਗਾ ਐਂਟੀ ਮਿਸਾਇਲ ਹਵਾਈ ਜਹਾਜ਼
Published : Oct 6, 2019, 4:37 pm IST
Updated : Oct 6, 2019, 4:37 pm IST
SHARE ARTICLE
Anti-missile aircraft will arrive for PM Modi and President
Anti-missile aircraft will arrive for PM Modi and President

ਜਾਣੋ, ਕਿਹੜੀਆਂ ਨਵੀ ਤਕਨੀਕਾਂ ਨਾਲ ਹੋਣਗੇ ਲੈਸ

ਨਵੀਂ ਦਿੱਲੀ: ਹੁਣ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਨੂੰ ਨਵਾਂ ਹਵਾਈ ਜਹਾਜ਼ ਮਿਲਣ ਜਾ ਰਿਹਾ ਹੈ। ਦਰਅਸਲ ਪੀਐਮ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਉੱਪ ਰਾਸ਼ਟਰਪਤੀ ਵੈਕੇਯਾ ਨਾਇਡੂ ਹੁਣ ਲੰਬੀ ਯਾਤਰਾਵਾਂ ਲਈ ਨਵੇਂ ਜਹਾਜ਼ ਦੀ ਵਰਤੋਂ ਕਰਨਗੇ। ਦਰਅਸਲ ਦੋ ਬੋਇੰਗ 777 ਐਟੀ ਮਿਸਾਇਲ ਹਵਾਈ ਜਹਾਜ਼ 2020 ਤੱਕ ਏਅਰ ਇੰਡਿਆ ਦੇ ਬੇੜੇ ਚ ਸ਼ਾਮਿਲ ਹੋਣਗੇ। 

airplanAirplan

ਇਹ ਕੋਈ ਆਮ ਹਵਾਈ ਜਹਾਜ਼ ਨਹੀਂ ਹੋਣਗੇ ਬਲਕਿ ਇਹਨਾਂ ਵਿਚ ਸੁਰੱਖਿਆਂ ਦੇ ਲਿਹਾਜ਼ ਨਾਲ ਐਂਟੀ ਮਿਸਾਇਲ ਤਕਨੀਕ ਫਿੱਟ ਹੋਵੇਗੀ ਜੋ ਕਿਸੇ ਵੀ ਮਿਸਾਇਲ ਹਮਲੇ ਨੂੰ ਨਾਕਾਮ ਕਰ ਸਕੇਗੀ। ਇਸ ਜਹਾਜ਼ ਵਿਚ ਪੀਐੱਮ ਮੋਦੀ ਲਈ ਦਫ਼ਤਰ ਅਤੇ ਲਿਵਿੰਗ ਰੂਮ ਵੀ ਮੌਜ਼ੂਦ ਹੋਵੇਗਾ। ਇਹ ਜਹਾਜ਼ ਆਧੁਨਿਕ ਪ੍ਰਣਾਲੀਆਂ ਨਾਲ ਜੁੜੇ ਹੋਣਗੇ। ਇਹੋ ਜਿਹੇ ਜਹਾਜ਼ਾਂ ਦੀ ਵਰਤੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਕੀਤੀ ਜਾਂਦੀ ਹੈ।

AmeiAmerica 

ਇਸ ਜਹਾਜ਼ ਦੀ ਇਹ ਵੀ ਖਾਸੀਅਤ ਹੈ ਕਿ ਇਹ ਸਿੱਧਾ ਭਾਰਤ ਤੋਂ ਅਮਰੀਕਾ ਲਈ ਰਸਤੇ ਵਿਚ ਬਿਨਾਂ ਇੰਧਨ ਭਰੇ ਉਡਾਣ ਭਰ ਸਕਦਾ ਹੈ। ਬੋਇੰਗ 777 ਜਹਾਜ਼ ਅਮਰੀਕੀ ਸੂਬੇ ਟੈਕਸਸ ਦੇ ਇੱਕ ਪਲਾਂਟ ’ਚ ਤਿਆਰ ਹੋ ਰਹੇ ਹਨ। ਇਸੇ ਸਾਲ ਫਰਵਰੀ ’ਚ ਅਮਰੀਕਾ ਇਸ ਹਵਾਈ ਜਹਾਜ਼ ਲਈ ਦੋ ਮਿਸਾਇਲ ਡਿਫੈਂਸ ਸਿਸਟਮ ਵੇਚਣ ਲਈ ਰਾਜੀ ਹੋ ਗਿਆ ਸੀ।

Narendra ModiNarendra Modi

ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਅਤੇ ਉੱਪ ਰਾਸ਼ਟਰਪਤੀ ਦੁਆਰਾ ਏਅਰ ਇੰਡਿਆ ਦੇ 'ਬੋਇੰਗ ਬੀ 747' ਹਵਾਈ ਜਹਾਜ਼ਾ ਦੀ ਵਰਤੋਂ ਕੀਤੀ ਜਾਂਦੀ ਹੈ। ਪਿਛਲੇ ਮਹੀਨੇ ਇਹਨਾਂ ਵਿਚੋਂ ਹੀ ਇੱਕ ਹਵਾਈ ਜਹਾਜ਼ ਰਾਹੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਤਿੰਨ ਦੇਸ਼ਾ ਦੀ ਯਾਤਰਾ ਤੇ ਗਏ ਸਨ ਜੋ ਕਿ ਲਗਭਗ ਪਿਛਲੇ 26 ਸਾਲ ਤੋਂ ਸੇਵਾ ’ਚ ਹੈ। ਫਿਲਹਾਲ ਇਹਨਾਂ ਨਵੇਂ ਜਹਾਜ਼ ਲਈ ਭਾਰਤ ਨੂੰ ਲਗਭਗ 1400 ਕਰੋੜ ਰੁਪਇਆ ਖਰਚ ਕਰਨਾ ਹੋਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement