ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ 6 ਹਜ਼ਾਰ ਤੋਂ 10 ਹਜ਼ਾਰ ਰੁਪਏ ਹੋਈ
Published : Sep 6, 2022, 4:29 pm IST
Updated : Sep 6, 2022, 4:29 pm IST
SHARE ARTICLE
Great news for farmers
Great news for farmers

ਪੜ੍ਹੋ ਕਿਸ-ਕਿਸ ਨੂੰ ਹੋਵੇਗਾ ਇਸ ਸਕੀਮ ਦਾ ਫ਼ਾਇਦਾ

 

ਮੁਹਾਲੀ: ਭਾਰਤ ਵਿਚ ਛੋਟੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਚਲਾਈ ਜਾ ਰਹੀ ਹੈ, ਜਿਸ ਤਹਿਤ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਸਲਾਨਾ 3 ਕਿਸ਼ਤਾਂ ਵਿਚ 2-2 ਹਜ਼ਾਰ ਰੁਪਏ ਪਾਏ ਜਾਂਦੇ ਹਨ। ਦੇਸ਼ ਵਿਚ ਪੀਐੱਮ ਕਿਸਾਨ ਯੋਜਨਾ ਵਰਗੀ ਹੀ ਯੋਜਨਾ ਓਡੀਸ਼ਾ ਸੂਬੇ ਵਿਚ ਚਲਾਈ ਜਾ ਰਹੀ ਹੈ। ਜਿਸ ਦਾ ਨਾਂਅ ਕਾਲੀਆ ਯੋਜਨਾ ਹੈ। ਇਸ ਸਕੀਮ ਦੇ ਤਹਿਤ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ 2-2 ਹਜ਼ਾਰ ਰੁਪਏ ਪਾਏ ਜਾਂਦੇ ਹਨ।

 ਮਿਲੀ ਜਾਣਕਾਰੀ ਅਨੁਸਾਰ ਹਾਲ ਹੀ ਵਿਚ ਕਾਲੀਆ ਯੋਜਨਾ ਦੇ ਤਹਿਤ ਕਰੀਬ 41 ਲੱਖ 85 ਹਜ਼ਾਰ ਕਿਸਾਨਾਂ ਦੇ ਬੈਂਕ ਖਾਤਿਆ ਵਿਚ ਡੀਬੀਟੀ ਜ਼ਰੀਏ 869 ਕਰੋੜ ਰੁਪਏ ਯਾਨਿ ਕਿ ਪ੍ਰਤੀ ਕਿਸਾਨ 2000 ਰੁਪਏ ਟਰਾਂਸਫ਼ਰ ਕੀਤੇ ਗਏ ਹਨ। ਓਡੀਸ਼ਾ ਸੂਬਾ ਸਰਕਾਰ ਵੱਲੋਂ ਚਲਾਈ ਜਾ ਰਹੀ ਕਾਲੀਆ ਯੋਜਨਾ ਤਹਿਤ ਛੋਟੇ ਕਿਸਾਨਾਂ ਤੇ ਗ਼ੈਰ ਜ਼ਮੀਨੇ ਕਿਸਾਨਾਂ ਨੂੰ ਕਰੋੜਾਂ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ।

ਇਸ ਯੋਜਨਾ ਤਹਿਤ ਕਿਸਾਨਾਂ ਨੂੰ ਸਲਾਨਾ 4000 ਰੁਪਏ ਦੀ ਰਾਸ਼ੀ ਸਿੱਧਾ ਬੈਂਕ ਖਾਤਿਆਂ ਵਿਚ ਪਾਈ ਜਾਂਦੀ ਹੈ, ਇੰਨਾ ਹੀ ਨਹੀਂ, ਇਨ੍ਹਾਂ ਵਿੱਚੋਂ ਜ਼ਿਆਦਾਤਰ ਕਿਸਾਨਾਂ ਨੂੰ ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਸਲਾਨਾ 6000 ਰੁਪਏ ਵੀ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਓਡੀਸ਼ਾ ਦਾ ਜ਼ਿਆਦਾਤਰ ਕਿਸਾਨਾਂ ਨੂੰ ਕੁੱਲ ਮਿਲਾ ਕੇ 10,000 ਰੁਪਏ ਦੀ ਸਹਾਇਤਾ ਮਿਲਦੀ ਹੈ ਜਿਸ ਨਾਲ ਕਿਸਾਨਾਂ ਨੂੰ ਖੇਤੀ ਨਾਲ ਸਬੰਧਤ ਛੋਟੇ ਖ਼ਰਚੇ ਕਰਨ ਵਿਚ ਸਹਾਇਤਾ ਮਿਲਦੀ ਹੈ। ਇਸ ਯੋਜਨਾ ਦੇ ਕਈ ਫ਼ਾਇਦੇ ਹਨ ਜਿਵੇਂ...

* ਓਡੀਸ਼ਾ ਸਰਕਾਰ ਵੱਲੋਂ ਚਲਾਈ ਜਾ ਰਹੀ ਕਾਲੀਆ ਯੋਜਨਾ ਤਹਿਤ ਸਿਰਫ਼ ਛੋਟੇ ਤੇ ਗ਼ੈਰ ਜ਼ਮੀਨੇ ਕਿਸਾਨਾਂ ਨੂੰ ਹੀ ਸੂਚੀ ਵਿਚ ਜੋੜਿਆ ਗਿਆ ਹੈ।

* ਕਾਲੀਆ ਯੋਜਨਾ ਦੇ ਤਹਿਤ ਛੋਟੇ ਕਿਸਾਨਾਂ ਦੇ ਪਰਿਵਾਰਾਂ ਨੂੰ 25,000 ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ ਤਾਂ ਕਿ ਪੁਰਾਣੀ ਫ਼ਸਲ ਦੀ ਵਿੱਕਰੀ ਤੱਕ ਨਵੇਂ ਖੇਤੀ ਲਈ ਬੀਜ਼, ਖਾਦ ਤੇ ਕੀਟਨਾਸ਼ਕ ਦਵਾਈਆਂ ਦਾ ਇੰਤਜ਼ਾਮ ਕਰ ਸਕਣ।

* ਕਾਲੀਆ ਯੋਜਨਾ ਵਿਚ ਗ਼ੈਰ ਜ਼ਮੀਨੇ ਕਿਸਾਨਾਂ ਨੂੰ ਵੀ ਜੋੜਿਆ ਗਿਆ ਹੈ ਜਿਨ੍ਹਾਂ ਨੂੰ ਬੱਕਰੀ ਪਾਲਣ, ਬੱਤਖ ਪਾਲਣ, ਮੱਛੀ ਪਾਲਣ, ਮਸ਼ਰੂਮ ਦੀ ਖੇਤੀ ਤੇ ਮਧੂਮੱਖੀ ਪਾਲਣ ਵਰਗੇ ਖੇਤੀ ਧੰਦਿਆਂ ਨਾਲ ਜੁੜੇ ਹੋਰ ਕੰਮਾਂ ਲਈ 12,500 ਦੀ ਸਲਾਨਾ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।

* ਓਡੀਸ਼ਾ ਸੂਬੇ ਦੇ ਹੋਰ ਗ਼ਰੀਬ, ਬਿਮਾਰ, ਬਜ਼ੁਰਗ ਕਿਸਾਨਾਂ ਤੇ ਗ਼ੈਰ ਜ਼ਮੀਨੇ ਮਜ਼ਦੂਰਾਂ ਨੂੰ ਪ੍ਰਤੀ ਪਰਿਵਾਰ  10,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।

* ਕਾਲੀਆ ਯੋਜਨਾ ਦੇ ਤਹਿਤ ਕਿਸਾਨਾਂ ਨੂੰ 2 ਲੱਖ ਰੁਪਏ ਤੱਕ ਦਾ ਬੀਮਾ ਵੀ ਮਿਲਦਾ ਹੈ ਜਿਸ ਦੀਆਂ ਵਿਆਜ਼ ਦਰਾਂ ਕਿਸਾਨ ਨਹੀਂ ਸਗੋਂ ਸਰਕਾਰ ਵੱਲੋਂ ਭਰੀਆ ਜਾਂਦੀਆਂ ਹਨ।

* ਇਸ ਯੋਜਨਾ ਦੇ ਤਹਿਤ 51 ਸਾਲ ਤੋਂ ਜ਼ਿਆਦਾ ਉਮਰ ਦੇ ਕਿਸਾਨਾਂ ਨੂੰ ਬਿਨ੍ਹਾਂ ਵਿਆਜ਼ ਦੇ 2 ਲੱਖ ਤੱਕ ਦਾ ਹਾਦਸਾ ਬੀਮਾ ’ਤੇ ਜ਼ੀਰੋ ਵਿਆਜ਼ ’ਤੇ 50,000 ਰੁਪਏ ਤੱਕ ਦਾ ਫ਼ਸਲ ਬੀਮਾ ਮਿਲਦਾ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement