ਬਜ਼ੁਰਗ ਬੁਢਾਪਾ ਪੈਨਸ਼ਨ ਲੈਣ ਖ਼ੁਦ ਗਿਆ, ਪਰ ਬੈਂਕ ਵਾਲੇ ਕਹਿੰਦੇ ਤੁਹਾਡੀ ਤਾਂ ਮੌਤ ਹੋ ਚੁੱਕੀ ਹੈ
Published : Sep 6, 2022, 12:55 pm IST
Updated : Sep 6, 2022, 12:55 pm IST
SHARE ARTICLE
Man Declared 'Dead' In Govt Records,
Man Declared 'Dead' In Govt Records,

ਜਿਉਂਦੇ ਬਜ਼ੁਰਗ ਨੂੰ ਸਰਕਾਰੀ ਕਾਗ਼ਜ਼ਾਂ 'ਚ ਮ੍ਰਿਤਕ ਦਿਖਾਉਣ ਵਾਲਾ ਅਧਿਕਾਰੀ ਮੁਅੱਤਲ

 

ਸ਼ਾਹਜਹਾਂਪੁਰ: ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸ਼ਾਹਜਹਾਂਪੁਰ ਦੇ ਰਹਿਣ ਵਾਲੇ ਓਮਪ੍ਰਕਾਸ਼ ਨੂੰ ਜਿਉਂਦਿਆਂ ਹੋਣ ਦੇ ਬਾਵਜੂਦ ਸਰਕਾਰੀ ਰਿਕਾਰਡ 'ਚ ਮ੍ਰਿਤਕ ਕਰਾਰ ਦੇਣ ਵਾਲੇ ਗ੍ਰਾਮ ਵਿਕਾਸ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦਸਤਾਵੇਜ਼ਾਂ ਵਿੱਚ ਮ੍ਰਿਤਕ ਬਜ਼ੁਰਗ ਨੂੰ ਮੁੜ ਜਿਉਂਦਾ ਦਿਖਾਉਣ ਲਈ ਰਿਕਾਰਡ ਨੂੰ ਠੀਕ ਕੀਤਾ ਜਾ ਰਿਹਾ ਹੈ।

ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਤਿਲਹਾਰ ਤਹਿਸੀਲ ਦੇ ਪਿੰਡ ਫ਼ਤਿਹਪੁਰ ਦੇ ਵਸਨੀਕ ਓਮਪ੍ਰਕਾਸ਼ (70) ਨੂੰ ਰਿਕਾਰਡ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ ਸੀ, ਜਿਸ ਕਾਰਨ ਉਸ ਨੂੰ ਬੁਢਾਪਾ ਪੈਨਸ਼ਨ ਅਤੇ ਬੈਂਕ ਵਿੱਚੋਂ ਹੋਰ ਪੈਸੇ ਨਹੀਂ ਮਿਲ ਰਹੇ ਸਨ। ਸ਼ਿਕਾਇਤ ਸਾਹਮਣੇ ਆਉਂਦੇ ਹੀ ਤਹਿਸੀਲਦਾਰ ਤਿਲਹਰ ਨੂੰ ਜਾਂਚ ਦੇ ਹੁਕਮ ਦਿੱਤੇ ਗਏ।

ਜਾਂਚ ਰਿਪੋਰਟ ਵਿੱਚ ਪਿੰਡ ਫ਼ਤਿਹਪੁਰ ਨਾਲ ਸੰਬੰਧਿਤ ਪੇਂਡੂ ਵਿਕਾਸ ਅਫ਼ਸਰ ਸੁਮਿਤ ਕੁਮਾਰ ਵੱਲੋਂ ਕੀਤੀ ਘੋਰ ਅਣਗਹਿਲੀ ਦਾ ਖੁਲਾਸਾ ਹੋਇਆ ਹੈ, ਜਿਸ ਨੇ ਰਿਕਾਰਡ ਵਿੱਚ ਓਮ ਪ੍ਰਕਾਸ਼ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਇਸ ਲਈ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਦੋਸ਼ੀ ਪੇਂਡੂ ਵਿਕਾਸ ਅਫ਼ਸਰ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਅਤੇ ਉਸ ਵੱਲੋਂ ਜਾਰੀ ਕੀਤੇ ਮੌਤ ਦੇ ਸਰਟੀਫ਼ਿਕੇਟਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

70 ਸਾਲਾ ਬਜ਼ੁਰਗ ਓਮਪ੍ਰਕਾਸ਼ ਨੇ ਥਾਣੇ 'ਚ ਅਫ਼ਸਰਾਂ ਦੇ ਸਾਹਮਣੇ ਪੇਸ਼ ਹੋ ਕੇ ਕਿਹਾ, ''ਸਰ, ਮੈਂ ਓਮਪ੍ਰਕਾਸ਼ ਹਾਂ, ਮੈਂ ਜਿਉਂਦਾ ਹਾਂ, ਅਜੇ ਮਰਿਆ ਨਹੀਂ, ਪਰ ਅਫ਼ਸਰਾਂ ਨੇ ਤਾਂ ਮੈਨੂੰ ਜਿਉਂਦੇ ਨੂੰ ਹੀ ਮਾਰ ਦਿੱਤਾ ਹੈ। ਨਾ ਤਾਂ ਕੋਈ ਵਿੱਤੀ ਮਦਦ ਆ ਰਹੀ ਹੈ ਅਤੇ ਨਾ ਹੀ ਬੈਂਕ 'ਚੋਂ ਪੈਸੇ ਨਿੱਕਲ ਰਹੇ ਹਨ। ਪੈਸੇ ਦੀ ਕਮੀ ਕਾਰਨ ਮੇਰੀ ਗੰਨੇ ਦੀ ਫ਼ਸਲ ਦੀ ਸਿੰਚਾਈ ਨਹੀਂ ਹੋ ਪਾ ਰਹੀ ਹੈ।"

ਓਮਪ੍ਰਕਾਸ਼ ਨੇ ਦੱਸਿਆ ਕਿ ਸਰਕਾਰੀ ਰਿਕਾਰਡ ਵਿੱਚ ਉਸ ਨੂੰ ਇੱਕ ਸਾਲ ਪਹਿਲਾਂ ਮ੍ਰਿਤਕ ਐਲਾਨਿਆ ਜਾ ਚੁੱਕਿਆ ਹੈ। ਜਦੋਂ ਉਹ ਬੁਢਾਪਾ ਪੈਨਸ਼ਨ ਦੇ ਪੈਸੇ ਕਢਵਾਉਣ ਲਈ ਬੈਂਕ ਗਿਆ ਤਾਂ ਉੱਥੇ ਉਸ ਨੂੰ ਦੱਸਿਆ ਗਿਆ ਕਿ ਤੁਹਾਡੀ ਮੌਤ ਹੋ ਗਈ ਹੈ, ਇਸ ਕਰਕੇ ਖਾਤੇ 'ਚੋਂ ਪੈਸੇ ਨਹੀਂ ਕਢਵਾਏ ਜਾ ਸਕਦੇ। ਇਸ ਤੋਂ ਬਾਅਦ ਖੰਡ ਮਿੱਲ ਤੋਂ ਉਸ ਦੇ ਗੰਨੇ ਦੇ ਬਕਾਇਆ ਪੈਸੇ ਵੀ ਆਏ, ਪਰ ਉਹ ਵੀ ਕਢਵਾਏ ਨਹੀਂ ਜਾ ਸਕੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement