ਅਦਾਕਾਰਾ ਨਿਮਰਤ ਕੌਰ ਨਾਲ ਪ੍ਰੇਮ-ਪ੍ਰਸੰਗ ਦੀਆਂ ਖ਼ਬਰਾਂ 'ਤੇ ਭੜਕੇ ਸ਼ਾਸਤਰੀ
Published : Sep 6, 2018, 10:33 am IST
Updated : Sep 6, 2018, 10:33 am IST
SHARE ARTICLE
Ravi Shastri And Nimrat Kaur
Ravi Shastri And Nimrat Kaur

ਭਾਰਤੀ ਕ੍ਰਿਕਟ ਕੋਚ ਰਵੀ ਸ਼ਾਸਤਰੀ ਅਤੇ ਅਦਾਕਾਰਾ ਨਿਮਰਤ ਕੌਰ ਦੇ ਕਥਿਤ ਅਫ਼ੇਅਰ ਦੀਆਂ ਖ਼ਬਰਾਂ ਚਰਚਾ 'ਚ ਹਨ...........

ਮੁੰਬਈ : ਭਾਰਤੀ ਕ੍ਰਿਕਟ ਕੋਚ ਰਵੀ ਸ਼ਾਸਤਰੀ ਅਤੇ ਅਦਾਕਾਰਾ ਨਿਮਰਤ ਕੌਰ ਦੇ ਕਥਿਤ ਅਫ਼ੇਅਰ ਦੀਆਂ ਖ਼ਬਰਾਂ ਚਰਚਾ 'ਚ ਹਨ। ਇਕ ਸਥਾਨਕ ਅਖ਼ਬਾਰ ਨੇ ਇਹ ਦਾਅਵਾ ਕੀਤਾ ਹੈ। ਹਾਲਾਂ ਕਿ ਰਵੀ ਸ਼ਾਸਤਰੀ ਨੇ ਇਸ ਖ਼ਬਰ ਨੂੰ ਬਕਵਾਸ ਕਰਾਰ ਦਿਤਾ ਹੈ। ਉਨ੍ਹਾਂ ਇਸ ਦੀ ਤੁਲਨਾ 'ਗਾਂ ਦੇ ਗੋਬਰ' ਨਾਲ ਕੀਤੀ। ਰਵੀ ਸ਼ਾਸਤਰੀ ਨੇ ਕਿਹਾ ਕਿ ਉਹ ਇਸ ਬਕਵਾਸ ਖ਼ਬਰ 'ਤੇ ਕੋਈ ਪ੍ਰਤੀਕਿਰਿਆ ਨਹੀਂ ਦੇਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਦਾਕਾਰਾ ਨਿਮਰਤ ਕੌਰ ਵੀ ਇਸ ਖ਼ਬਰ ਦਾ ਖੰਡਨ ਕਰ ਚੁਕੀ ਹੈ।

ਅਖ਼ਬਾਰ ਦੀ ਖ਼ਬਰ ਮੁਤਾਬਕ ਨਿਮਰਤ ਅਤੇ ਰਵੀ ਸ਼ਾਸਤਰੀ ਪਿਛਲੇ ਦੋ ਸਾਲਾਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ। ਜਦੋਂ ਕਿ ਇਨ੍ਹਾਂ ਦੀ ਪਹਿਲੀ ਮੁਲਾਕਾਤ ਸਾਲ 2015 'ਚ ਇਕ ਜਰਮਨ ਕਾਰ ਕੰਪਨੀ ਦੀ ਕਾਰ ਲਾਂਚਿੰਗ ਦੌਰਾਨ ਹੋਈ ਸੀ। ਦੱਸਣਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ, ਜਦੋਂ ਰਵੀ ਸ਼ਾਸਤਰੀ ਦਾ ਨਾਮ ਕਿਸੇ ਅਦਾਕਾਰਾ ਨਾਲ ਜੋੜਿਆ ਜਾ ਰਿਹਾ ਹੈ। ਰਵੀ ਸ਼ਾਸਤਰੀ ਵਲੋਂ ਅਦਾਕਾਰਾ ਅਮ੍ਰਿਤਾ ਸਿੰਘ ਨੂੰ ਵੀ ਡੇਟ ਕਰਨ ਦੀਆਂ ਅਫ਼ਵਾਹਾਂ ਉਡਦੀਆਂ ਰਹੀਆਂ ਹਨ। ਦੋਵਾਂ ਨੇ ਮੰਗਣੀ ਵੀ ਕਰਵਾਈ ਸੀ। ਹਾਲਾਂ ਕਿ ਦੋਵਾਂ ਦਾ ਵਿਆਹ ਨਹੀਂ ਹੋਇਆ ਸੀ।   (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement