ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ, ਕੋਰੋਨਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲੇਗੀ 50 ਹਜ਼ਾਰ ਦੀ ਰਾਸ਼ੀ
Published : Jul 6, 2021, 3:46 pm IST
Updated : Jul 6, 2021, 3:46 pm IST
SHARE ARTICLE
Arvind Kejriwal
Arvind Kejriwal

ਇਕ ਜ਼ਿੰਮੇਵਾਰ ਸਰਕਾਰ ਹੋਣ ਦੇ ਨਾਤੇ ਅਸੀਂ ਇਸ ਯੋਜਨਾ ਦੀ ਸੰਕਲਪਣਾ ਕੀਤੀ ਹੈ- ਕੇਜਰੀਵਾਲ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਨੇ ਅੱਜ ਇਕ ਵੱਡਾ ਐਲਾਨ ਕੀਤਾ ਹੈ। ਦਰਅਸਲ ਉਹਨਾਂ ਨੇ ਕੋਰੋਨਾ ਕਾਰਨ ਆਪਣੇ ਪਰਿਵਾਰਕ ਮੈਂਬਰ ਨੂੰ ਗੁਆਉਣ ਵਾਲੇ ਪਰਿਵਾਰਾਂ ਨੂੰ ਆਰਥਿਕ ਮਦਦ ਪ੍ਰਦਾਨ ਕਰਨ ਲਈ ਹਰ ਪਰਿਵਾਰ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ, ਇਸ ਦੇ ਨਾਲ ਹੀ ਉਹਨਾਂ ਨੇ ਇਕ ਸਮਾਜਿਕ ਸੁਰੱਖਿਆ ਯੋਜਨਾ ਅਤੇ ਇਕ ਪੋਰਟਲ ਦੀ ਸ਼ੁਰੂਆਤ ਵੀ ਕੀਤੀ ਹੈ।

CoronavirusCoronavirus

ਆਰਥਿਕ ਸਹਾਇਤਾ ਦਾ ਇਹ ਐਲਾਨ ਕਰਦੇ ਹੋਏ ਉਹਨਾਂ ਕਿਹਾ ਜਿਸ ਪਰਿਵਾਰ ਵਿਚ ਲੋਕਾਂ ਦੀ ਕੋਰੋਨਾ ਕਰ ਕੇ ਮੌਤ ਹੋਈ ਹੈ ਉਹਨਾਂ ਦੇ ਘਰ ਸਰਕਾਰ ਦੇ ਕਰਮਚਾਰੀ ਜਾਣਗੇ ਅਤੇ ਇਹ ਰਾਸ਼ੀ ਦੇਣਗੇ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਨੇ ਕੋਰੋਨਾ ਵਾਇਰਸ ਸੰਕਰਮਣ ਦੀਆਂ 4 ਲਹਿਰਾਂ ਦਾ ਸਾਹਮਣਾ ਕੀਤਾ ਹੈ। ਚੌਥੀ ਲਹਿਰ ਨੇ ਲਗਭਗ ਹਰ ਪਰਿਵਾਰ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਕਈ ਲੋਕਾਂ ਦੀ ਜਾਨ ਵੀ ਚਲੀ ਗਈ ਹੈ। ਉਨ੍ਹਾਂ ਕਿਹਾ,''ਕਈ ਬੱਚੇ ਅਨਾਥ ਹੋਏ। ਕਈ ਪਰਿਵਾਰਾਂ ਨੇ ਘਰ ਦਾ ਇਕਮਾਤਰ ਕਮਾਊ ਮੈਂਬਰ ਗੁਆ ਦਿੱਤਾ।

ਇਹ ਵੀ ਪੜ੍ਹੋ - ਮਹਿੰਗਾਈ ਵਿਰੁੱਧ 8 ਜੁਲਾਈ ਨੂੰ ਹਾਈਵੇ ’ਤੇ ਰੋਸ ਪ੍ਰਦਰਸ਼ਨ ਕਰੇਗਾ ਸੰਯੁਕਤ ਕਿਸਾਨ ਮੋਰਚਾ

ਅਜਿਹੀ ਸਥਿਤੀ 'ਚ ਇਕ ਜ਼ਿੰਮੇਵਾਰ ਸਰਕਾਰ ਹੋਣ ਦੇ ਨਾਤੇ ਅਸੀਂ ਇਸ ਯੋਜਨਾ ਦੀ ਸੰਕਲਪਣਾ ਕੀਤੀ।'' ਕੇਜਰੀਵਾਲ ਨੇ ਇਹ ਵੀ ਦੱਸਿਆ ਕਿ ਅਸੀਂ ਇਹ ਇੰਤਜ਼ਾਰ ਨਹੀਂ ਕਰਾਂਗੇ ਕਿ ਕੌਣ-ਕੌਣ ਆਨਲਾਈਨ ਅਪਲਾਈ ਕਰ ਰਿਹਾ ਹੈ ਸਗੋਂ ਅਸੀਂ ਉਨ੍ਹਾਂ ਦੇ ਘਰਾਂ ਤੱਕ ਖ਼ੁਦ ਜਾਵਾਂਗੇ ਅਤੇ ਲੋਕਾਂ ਦੀ ਮਦਦ ਕਰਾਂਗੇ। ਉਨ੍ਹਾਂ ਨੇ ਅਪੀਲ ਕੀਤੀ ਕਿ ਜੋ ਲੋਕ ਇਸ ਕੰਮ ਲਈ ਪੀੜਤਾਂ ਦੇ ਘਰ ਜਾਣਗੇ

Arvind KejriwalArvind Kejriwal

ਇਹ ਵੀ ਪੜ੍ਹੋ -  ਕਿਸਾਨਾਂ ਦੇ ਹੱਕ ‘ਚ ਖੜ੍ਹੇ ਰਹਿਣ ਲਈ ਪੰਜਾਬੀ ਗਾਇਕ Jazzy B ਨੂੰ ਗੋਲਡ ਮੈਡਲ ਨਾਲ ਕੀਤਾ ਸਨਮਾਨਿਤ

ਉਹ ਕਾਗਜ਼ਾਂ ਨੂੰ ਚੈੱਕ ਕਰਨ ਜਾਣਗੇ ਉਹ ਉਹਨਾਂ ਵਿਚ ਨੁਕਸ ਨਾ ਕੱਢਣ ਉਹਨਾਂ ਨੂੰ ਹੋਰ ਪਰੇਸ਼ਾਨ ਨਾ ਕੀਤਾ ਜਾਵੇ। ਉਸ ਨੂੰ ਪੂਰੀ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਅਤੇ ਫਾਰਮ ਭਰਵਾਉਣ ਤੋਂ ਲੈ ਕੇ ਸਾਰੇ ਪੈਸੇ ਪੀੜਤਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਮੈਂਬਰਾਂ ਨੂੰ ਗਵਾਇਆ ਹੈ ਇਹ ਸਮਾਂ ਉਙਨਾਂ ਦੇ ਨਾਲ ਖੜ੍ਹਨ ਦਾ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement