ਪਟਰੌਲ 16, ਡੀਜ਼ਲ 12 ਪੈਸੇ ਲਿਟਰ ਸਸਤਾ
Published : Jul 6, 2018, 1:51 am IST
Updated : Jul 6, 2018, 1:51 am IST
SHARE ARTICLE
Petrol Pump
Petrol Pump

ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਫਿਰ ਵਧਾ ਦਿਤੀਆਂ ਗਈਆਂ ਗਈਆਂ ਹਨ। ਕੀਮਤਾਂ ਵਿਚ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਬਾਅਦ ਵਾਧਾ ਕੀਤਾ ਗਿਆ ਹੈ........

ਨਵੀਂ ਦਿੱਲੀ : ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਫਿਰ ਵਧਾ ਦਿਤੀਆਂ ਗਈਆਂ ਗਈਆਂ ਹਨ। ਕੀਮਤਾਂ ਵਿਚ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਬਾਅਦ ਵਾਧਾ ਕੀਤਾ ਗਿਆ ਹੈ। ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਰੁਪਏ ਵਿਚ ਕਮਜ਼ੋਰੀ ਕਾਰਨ ਤੇਲ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ। 
ਪਟਰੌਲ ਦੀ ਕੀਮਤ ਵਿਚ ਜਿਥੇ 16 ਪੈਸੇ ਲਿਟਰ ਅਤੇ ਡੀਜ਼ਲ ਦੀ ਕੀਮਤ ਵਿਚ 12 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ। ਦਿੱਲੀ ਵਿਚ ਪਟਰੌਲ ਦੀ ਕੀਮਤ 75.55 ਰੁਪਏ ਪ੍ਰਤੀ ਲਿਟਰ ਤੋਂ 75.71 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 67.38 ਰੁਪਏ ਤੋਂ 67.50 ਰੁਪਏ ਪ੍ਰਤੀ ਲਿਟਰ ਹੋ ਗਈ ਹੈ। 

ਜਨਤਕ ਖੇਤਰਾਂ ਦੀਆਂ ਤਿੰਨਾਂ ਕੰਪਨੀਆਂ ਨੇ 26 ਜੂਨ ਤੋਂ ਪਟਰੌਲ, ਡੀਜ਼ਲ ਕੀਮਤਾਂ ਵਿਚ ਸੋਧ ਨਹੀਂ ਕੀਤੀ। ਇੰਡੀਅਨ ਆਈਲ ਕਾਰਪੋਰੇਸ਼ਨ ਦੇ ਚੇਅਰਮੇਨ ਸੰਜੀਵ ਸਿੰਘ ਨੇ ਕਿਹਾ ਕਿ ਉਨ੍ਹਾਂ ਓਪੇਕ ਦੇ ਫ਼ੈਸਲੇ ਕਾਰਨ ਕੁੱਝ ਦਿਨਾਂ ਤੋਂ ਕੀਮਤਾਂ ਨਹੀਂ ਸੋਧੀਆਂ ਹਾਲਾਂਕਿ ਜੁਲਾਈ ਤੋਂ 10 ਲੱਖ ਬੈਰਲ ਪ੍ਰਤੀ ਦਿਨ ਤੋਂ ਉਤਪਾਦਨ ਵਧਾਉਣ ਦੇ ਫ਼ੈਸਲੇ ਦਾ ਲਾਭ ਈਰਾਨ ਮੁੱਦੇ ਕਾਰਨ ਖ਼ਤਮ ਹੋ ਗਿਆ ਹੈ। ਸੰਜੀਵ ਸਿੰਘ ਨੇ ਕਿਹਾ ਕਿ ਈਰਾਨ ਪ੍ਰਤੀਦਿਨ 23 ਤੋਂ 25 ਲੱਖ ਬੈਰਲ ਦਾ ਉਤਪਾਦਨ ਕਰਦਾ ਹੈ। ਹੁਣ ਦੁਨੀਆਂ ਦੇ ਦੇਸ਼ ਏਨੀ ਮਾਤਰਾ ਲਈ ਹੋਰ ਬਦਲਾਂ ਦੀ ਭਾਲ ਕਰ ਰਹੇ ਹਨ। ਇਸ ਨਾਲ ਕੀਮਤਾਂ 'ਤੇ ਦਬਾਅ ਵਧਿਆ ਹੈ।            (ਏਜੰਸੀ)
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement