ਗੁਪਤ ਅੰਗ ਵੱਢ ਕੇ ਮੰਦਰ 'ਚ ਚੜ੍ਹਾਇਆ ! ਹਾਲਤ ਗੰਭੀਰ
Published : May 6, 2020, 9:49 am IST
Updated : May 6, 2020, 9:52 am IST
SHARE ARTICLE
File Photo
File Photo

ਮੈਨੂੰ ਸੁਪਨੇ ਵਿਚ ਭਗਵਾਨ ਸ਼ਿਵ ਨੇ ਅਜਿਹਾ ਕਰਨ ਲਈ ਕਿਹਾ : ਕੈਦੀ

ਗਵਾਲੀਅਰ, 5 ਮਈ : ਹਤਿਆ ਦੇ ਮਾਮਲੇ ਵਿਚ ਦੋਸ਼ੀ 25 ਸਾਲਾ ਕੈਦੀ ਨੇ ਮੰਗਲਵਾਰ ਨੂੰ ਅਪਣਾ ਗੁਪਤ ਅੰਗ ਵੱਢ ਕੇ ਕੇਂਦਰੀ ਜੇਲ ਦੇ ਮੰਦਰ ਵਿਚ ਚੜ੍ਹਾ ਦਿਤਾ। ਕੈਦੀ ਦੀ ਗੰਭੀਰ ਹਾਲਤ ਕਾਰਨ ਵਿਚ ਹਸਪਤਾਲ ਵਿਚ ਦਾਖ਼ਲ ਕੀਤਾ ਗਿਆ ਹੈ। ਮੱਧ ਪ੍ਰਦੇਸ਼ ਦੀ ਗਵਾਲੀਅਰ ਕੇਂਦਰੀ ਜੇਲ ਦੇ ਅਧਿਕਾਰੀ ਮਨੋਜ ਸਾਹੂ ਨੇ ਦਸਿਆ ਕਿ ਕੈਦੀ ਨੇ ਸੋਮਵਾਰ ਰਾਤ ਨੂੰ ਨੀਂਦ ਵਿਚ ਸੁਪਨਾ ਵੇਖਣ ਮਗਰੋਂ ਇਹ ਕਦਮ ਚੁਕਿਆ। ਕੈਦੀ ਨੇ ਦਸਿਆ ਸੀ ਕਿ ਸੁਪਨੇ ਵਿਚ ਉਸ ਨੇ ਭਗਵਾਨ ਸ਼ਿਵ ਨੂੰ ਵੇਖਿਆ। ਉਨ੍ਹਾਂ ਦਸਿਆ ਕਿ ਘਟਨਾ ਮਗਰੋਂ ਕੈਦੀ ਨੂੰ ਤੁਰਤ ਹਪਸਤਾਲ ਲਿਜਾਇਆ ਗਿਆ ਜਿਥੇ ਉਸ ਦੀ ਹਾਲਤ ਗੰਭੀਰ ਹੈ।

File photoFile photo

ਸਾਹੂ ਨੇ ਦਸਿਆ, 'ਗੁਆਂਢੀ ਭਿੰਡ ਜ਼ਿਲ੍ਹੇ ਦਾ ਰਹਿਣਾ ਵਾਲਾ 25 ਸਾਲਾ ਵਿਸ਼ਣੂ ਕੁਮਾਰ ਹਤਿਆ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਕੈਦੀ ਨੇ ਮੰਗਲਵਾਰ ਸਵੇਰੇ 6.30 ਵਜੇ ਜੇਲ ਵਿਚ ਹੀ ਬਣੇ ਹੋਏ ਸ਼ਿਵ ਮੰਦਰ ਵਿਚ ਪੂਜਾ ਕੀਤੀ ਅਤੇ ਅਪਣਾ ਗੁਪਤ ਅੰਗ ਚਮਚੇ ਨਾਲ ਵੱਢ ਕੇ ਮੰਦਰ ਵਿਚ ਚੜ੍ਹਾ ਦਿਤਾ। ਵਿਸ਼ਣੂ ਦੇ ਰੋਣ ਦੀ ਆਵਾਜ਼ ਸੁਣ ਕੇ ਹੋਰ ਕੈਦੀ ਅਤੇ ਜੇਲ ਵਾਰਡਨ ਭੱਜ ਕੇ ਆਏ ਤਾਂ ਵੇਖਿਆ ਕਿ ਉਹ ਖ਼ੂਨ ਨਾਲ ਲੱਥਪੱਥ ਡਿਗਿਆ ਹੋਇਆ ਸੀ। ਉਸ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ। ਮੁਢਲੀ ਪੁੱਛ-ਪੜਤਾਲ ਵਿਚ ਵਿਸ਼ਣੂ ਨੇ ਦਸਿਆ ਕਿ ਉਸ ਨੇ ਸੁਪਨੇ ਵਿਚ ਭਗਵਾਨ ਨੂੰ ਵੇਖਿਆ ਸੀ ਜਿਸ ਦੇ ਕਹਿਣ 'ਤੇ ਇਹ ਕਦਮ ਚੁਕਿਆ ਹੈ। ਉਹ 2018 ਤੋਂ ਇਸ ਜੇਲ ਵਿਚ ਬੰਦ ਹੈ।  (ਏਜੰਸੀ

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement