ਰਵਾਇਤੀ ਭਾਂਡਿਆਂ ਵੱਲ ਮੋੜੇ ਅੱਤ ਦੀ ਗਰਮੀ ਨੇ ਲੋਕ
Published : May 6, 2019, 12:44 pm IST
Updated : May 6, 2019, 1:26 pm IST
SHARE ARTICLE
Heat
Heat

ਲੋਕਾਂ ਨੇ ਘੜੇ ਨੂੰ ਦਸਿਆ ਫਰਿੱਜ਼ ਨੂੰ ਜ਼ਿਆਦਾ ਫਾਇਦੇਮੰਦ

ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਪਾਰਾ ਵਧਣ ਲੱਗਿਆ ਹੈ ਜਿਸ ਕਰਕੇ ਲੋਕ ਗਰਮੀ ਤੋਂ ਬੇਹਾਲ ਹੋ ਰਹੇ ਹਨ। ਗਰੀਬ ਲੋਕਾਂ ਦੇ ਫਰਿੱਜ਼ ਘੜੇ ਨੂੰ ਦੱਸਿਆ ਜਾਂਦਾ ਹੈ ਜੋ ਨਾ ਸਿਰਫ ਠੰਡਾ ਪਾਣੀ ਦਿੰਦਾ ਹੈ ਸਗੋਂ ਕਈ ਬਿਮਾਰੀਆਂ ਤੋਂ ਲੋਕਾਂ ਨੂੰ ਦੂਰ ਵੀ ਰੱਖਦਾ ਹੈ। ਲੁਧਿਆਣਾ ਦੇ ਵਿਚ ਇੰਨੀ ਦਿਨੀਂ ਘੜੇ ਵੇਚਣ ਵਾਲਿਆਂ ਦੀ ਚਾਂਦੀ ਹੋ ਰਹੀ ਹੈ ਕਿਉਂਕਿ ਲੋਕ ਹੁਣ ਰਵਾਇਤੀ ਘੜਿਆਂ ਵੱਲ ਮੁੜ ਤੋਂ ਰੁੱਖ ਕਰਨ ਲੱਗੇ ਹਨ।

PhotoPhoto

ਖਰੀਦਦਾਰਾਂ ਦਾ ਕਹਿਣਾ ਹੈ ਕਿ ਜਿਥੇ ਇਕ ਪਾਸੇ ਘੜਾ ਠੰਡਾ ਪਾਣੀ ਦਿੰਦਾ ਹੈ ਉੱਥੇ ਹੀ ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਉਨ੍ਹਾਂ ਨੂੰ ਬਚਾਉਂਦਾ ਵੀ ਹੈ। ਘੜਾ ਖਰੀਦਣ ਆਏ ਖਰੀਦਦਾਰਾਂ ਨੇ ਦੱਸਿਆ ਹੈ ਕਿ ਘੜੇ ਦੇ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਜੜ੍ਹੋਂ ਖਤਮ ਹੁੰਦੀਆਂ ਨੇ ਅਤੇ ਇਸ ਦਾ ਪਾਣੀ ਵੀ ਫਿਲਟਰ ਦੇ ਪਾਣੀ ਨਾਲੋਂ ਕਿਤੇ ਵਧੀਆ ਹੁੰਦਾ ਹੈ। ਘੜਾ ਖ਼ਰੀਦਣਾ ਇਕ ਨੌਜਵਾਨ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਕੈਂਸਰ ਦੀ ਬੀਮਾਰੀ ਹੈ..

PhotoPhoto

...ਅਤੇ ਉਸ ਨੇ ਪੂਰੀ ਪੜਤਾਲ ਕਰਨ ਤੋਂ ਬਾਅਦ ਪਤਾ ਲੱਗਾ ਕਿ ਜੋ ਪਲਾਸਟਿਕ ਦੀਆਂ ਚੀਜ਼ਾਂ ਅਸੀਂ ਰੋਜ਼ਾਨਾ ਦੀ ਜ਼ਿੰਦਗੀ ਚ ਵਰਤਦੇ ਹਾਂ ਉਸ ਨਾਲ ਹੀ ਕੈਂਸਰ ਦੀ ਬੀਮਾਰੀ ਸਭ ਤੋਂ ਵੱਧ ਫੈਲਦੀ ਹੈ। ਉਧਰ ਘੜੇ ਵੇਚਣ ਵਾਲੇ ਦੁਕਾਨਦਾਰਾਂ ਨੇ ਦੱਸਿਆ ਕਿ ਗਰਮੀ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਉਨ੍ਹਾਂ ਕੋਲ ਗਾਹਕ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਲੋਕਾਂ ਦੀ ਸਹੂਲਤ ਲਈ ਉਨ੍ਹਾਂ ਨੇ ਹੁਣ ਘੜਿਆਂ ਅਤੇ ਟੂਟੀਆਂ ਲਾਉਣੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਟੂਟੀ ਵਾਲੇ ਘੜੇ ਲੋਕ ਜ਼ਿਆਦਾ ਪਸੰਦ ਕਰਦੇ ਨੇ ਨਾਲ ਉਨ੍ਹਾਂ ਘੜਿਆਂ ਦੇ ਫਾਇਦੇ ਵੀ ਦੱਸੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement