ਫ਼ਰਾਂਸ ਪੋਰਟਲ ਦੇ ਦਾਅਵੇ ਤੋਂ ਬਾਅਦ ਕਾਂਗਰਸ ਨੇ ਫਿਰ ਚੁਕਿਆ ਰਾਫ਼ੇਲ ਦਾ ਮੁੱਦਾ, ਜਾਂਚ ਦੀ ਮੰਗ

By : RIYA

Published : Apr 6, 2021, 7:40 am IST
Updated : Apr 6, 2021, 8:03 am IST
SHARE ARTICLE
Randeep Surjewala
Randeep Surjewala

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਇਸ ਪੱਖ ਨੂੰ ਸਹੀ ਸਾਬਤ ਕੀਤਾ ਹੈ ਕਿ ਰਾਫ਼ੇਲ ਜਹਾਜ਼ ਸੌਦੇ ਵਿਚ ਭਿ੍ਸ਼ਟਾਚਾਰ ਹੋਇਆ ਹੈ। 

ਨਵੀਂ ਦਿੱਲੀ: ਕਾਂਗਰਸ ਨੇ ਰਾਫ਼ੇਲ ਸੌਦੇ ਵਿਚ ਇਕ ਵਿਚੋਲੇ ਨੂੰ  11 ਲੱਖ ਯੂਰੋ (ਕਰੀਬ 9.5 ਕਰੋੜ ਰੁਪਏ) ਦਾ ਭੁਗਤਾਨ ਕੀਤੇ ਜਾਣ ਦੇ ਦਾਅਵੇ ਸਬੰਧੀ ਫ਼ਰਾਂਸੀਸੀ ਮੀਡੀਆ ਦੀ ਇਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਸੋਮਵਾਰ ਨੂੰ  ਕਿਹਾ ਕਿ ਇਸ ਜਹਾਜ਼ ਦੇ ਸੌਦੇ ਦੀ ਨਿਰਪੱਖ ਅਤੇ ਡੂੰਘੀ ਜਾਂਚ ਕੀਤੀ ਜਾਣੀ ਚਾਹੀਦੀ ਹੈ । ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪੱਤਰਕਾਰ ਵਾਰਤਾ ਵਿਚ ਕਿਹਾ ਕਿ ਫ਼ਰਾਂਸ ਦੇ ਇਕ ਸਮਾਚਾਰ ਪੋਰਟਲ ਨੇ ਅਪਣੇ ਨਵੇਂ ਪ੍ਰਗਟਾਵੇ ਨਾਲ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਇਸ ਪੱਖ ਨੂੰ ਸਹੀ ਸਾਬਤ ਕੀਤਾ ਹੈ ਕਿ ਰਾਫ਼ੇਲ ਜਹਾਜ਼ ਸੌਦੇ ਵਿਚ ਭਿ੍ਸ਼ਟਾਚਾਰ ਹੋਇਆ ਹੈ। 

RafelRafel

ਸੁਰਜੇਵਾਲਾ ਨੇ ਕਿਹਾ ਕਿ ਫ਼ਰਾਂਸੀਸੀ ਪੋਰਟਲ ਦੀ ਇਕ ਖ਼ਬਰ ਮੁਤਾਬਕ, ਫ਼ਰਾਂਸੀਸੀ ਭਿ੍ਸ਼ਟਾਚਾਰ ਰੋਕੂ ਏਜੰਸੀ (ਏਐਫ਼ਏ) ਨੇ ਪ੍ਰਗਟਾਵਾ ਕੀਤਾ ਹੈ ਕਿ 2016 ਵਿਚ ਇਸ ਜਹਾਜ਼ ਸੌਦੇ 'ਤੇ ਹਸਤਾਖਰ ਹੋਣ ਤੋਂ ਬਾਅਦ ਰਾਫ਼ੇਲ ਦੀ ਨਿਰਮਾਤਾ ਕੰਪਨੀ ਦਸਾ ਨੇ ਇਕ ਭਾਰਤੀ ਵਿਚੋਲਾ ਇਕਾਈ ਡੇਫ਼ਸਿਸ ਸਾਲਿਊਸ਼ਨਜ਼ ਨੂੰ  11 ਲੱਖ ਯੂਰੋ ਦਾ ਕਥਿਤ ਤੌਰ 'ਤੇ ਭੁਗਤਾਨ ਕੀਤਾ ਸੀ। ਉਨ੍ਹਾਂ ਸਵਾਲ ਕੀਤਾ,''ਕੀ ਇਸ ਮਾਮਲੇ ਦੀ ਪੂਰੀ ਅਤੇ ਸੁਤੰਤਰ ਜਾਂਚ ਕਰਵਾਣ ਦੀ ਜ਼ਰੂਰਤ ਨਹੀਂ ਹੈ? ਜੇਕਰ ਰਿਸ਼ਵਤ ਦਿਤੀ ਗਈ ਹੈ ਤਾਂ ਇਹ ਪਤਾ ਲਗਾਉਂਣਾ ਚਾਹੀਦਾ ਹੈ ਕਿ ਭਾਰਤ ਸਰਕਾਰ ਵਿਚ ਕਿਸ ਨੂੰ  ਪੈਸਾ ਦਿਤਾ ਗਿਆ।''  

surjewalasurjewala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement