ਦਿੱਲੀ 'ਤੇ ਹਰਿਆਣਾ 'ਚ ਬਣੀ 'ਆਪ' 'ਤੇ ਕਾਂਗਰਸ ਦੀ ਗੱਲ
Published : Apr 6, 2019, 12:42 pm IST
Updated : Apr 6, 2019, 12:42 pm IST
SHARE ARTICLE
AAP And Congress
AAP And Congress

ਦੋਵੇਂ ਪਾਰਟੀਆਂ ਦਿੱਲੀ ਤੇ ਹਰਿਆਣਾ ਵਿਚ ਗਠਜੋੜ ਕਰਨ ਲਈ ਸਹਿਮਤ ਹੋ ਗਈਆਂ ਹਨ

ਨਵੀਂ ਦਿੱਲੀ: ਕਾਂਗਰਸ ਤੇ ਆਮ ਆਦਮੀ ਪਾਰਟੀ ਦਰਮਿਆਨ ਲੰਮੇ ਸਮੇਂ ਤੋਂ ਗਠਜੋੜ ਬਾਰੇ ਜਾਰੀ ਗੱਲਬਾਤ ਸਿਰੇ ਚੜ੍ਹ ਗਈ ਜਾਪਦੀ ਹੈ। ਸੂਤਰਾਂ ਮੁਤਾਬਕ ਦੋਵੇਂ ਪਾਰਟੀਆਂ ਦਿੱਲੀ ਤੇ ਹਰਿਆਣਾ ਵਿਚ ਗਠਜੋੜ ਕਰਨ ਲਈ ਸਹਿਮਤ ਹੋ ਗਈਆਂ ਹਨ। ਪਾਰਟੀਆਂ ਨੇ ਬੀਤੇ ਦਿਨੀਂ ਸੀਟ ਵੰਡ ਬਾਰੇ ਵੀ ਆਪਣੀ ਸਹਿਮਤੀ ਬਣਾ ਲਈ ਹੈ। ਸੂਤਰਾਂ ਮੁਤਾਬਕ ਦਿੱਲੀ ਵਿਚ 'ਆਪ' ਨੂੰ ਚਾਰ ਲੋਕ ਸਭਾ ਸੀਟਾਂ ਮਿਲੀਆਂ ਹਨ ਤੇ ਕਾਂਗਰਸ ਤਿੰਨ ਸੀਟਾਂ ਤੋਂ ਚੋਣ ਲੜੇਗੀ, ਜਿਸ ਵਿਚ ਨਵੀਂ ਦਿੱਲੀ, ਚਾਂਦਨੀ ਚੌਕ ਤੇ ਉੱਤਰ ਪੱਛਮੀ ਸੀਟ ਸ਼ਾਮਲ ਹਨ।

'ਆਪ' ਪੂਰਬੀ ਦਿੱਲੀ, ਉੱਤਰ ਪੂਰਬੀ ਦਿੱਲੀ, ਪੱਛਮੀ ਦਿੱਲੀ ਤੇ ਦੱਖਣ ਦਿੱਲੀ ਸੀਟ 'ਤੇ ਚੋਣ ਲੜੇਗੀ। ਉੱਥੇ ਹੀ ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ 'ਤੇ ਵੀ ਦੋਵੇਂ ਪਾਰਟੀਆਂ ਸਹਿਮਤ ਹਨ, ਜਿਸ ਵਿਚ 'ਆਪ' ਨੂੰ ਗੁੜਗਾਓਂ ਜਾਂ ਕਰਨਾਲ ਵਿਚੋਂ ਇੱਕ ਸੀਟ ਮਿਲ ਸਕਦੀ ਹੈ। ਹਰਿਆਣਾ ਵਿਚ 'ਆਪ' ਦੋ ਸੀਟਾਂ ਦੀ ਮੰਗ ਕਰ ਰਹੀ ਸੀ, ਪਰ ਉਸ ਨੂੰ ਇੱਕ ਹੀ ਸੀਟ ਮਿਲੀ ਹੈ। ਹਾਲਾਂਕਿ, ਇਸ ਗਠਜੋੜ ਬਾਰੇ ਹਾਲੇ ਅਧਿਕਾਰਤ ਐਲਾਨ ਹੋਣਾ ਬਾਕੀ ਹੈ। ਉੱਧਰ, ਪੰਜਾਬ ਵਿਚ ਦੋਵਾਂ ਪਾਰਟੀਆਂ ਦੀਆਂ ਸੂਬਾਈ ਇਕਾਈਆਂ ਦੇ ਪੁਰਜ਼ੋਰ ਵਿਰੋਧ ਕਾਰਨ ਇੱਥੇ ਗਠਜੋੜ ਦਾ ਮਸਲਾ ਵਿਚਾਰਿਆ ਨਹੀਂ ਗਿਆ।
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement