ਵੋਟਰ ਸੂਚੀਆਂ ਵਿਚੋਂ ਵੋਟਰਾਂ ਦੇ ਨਾਂ ਹਟਾਉਣ ਵਿਰੁੱਧ ਮਮਤਾ ਬੈਨਰਜੀ ਨੇ ਲਾਇਆ ਧਰਨਾ
Published : Mar 6, 2026, 7:12 pm IST
Updated : Mar 6, 2026, 7:12 pm IST
SHARE ARTICLE
Mamata Banerjee stages protest against removal of voters' names from voter lists
Mamata Banerjee stages protest against removal of voters' names from voter lists

ਕੋਲਕਾਤਾ ਦੇ ਐਸਪਲੇਨੇਡ ਮੈਟਰੋ ਸਟੇਸ਼ਨ ਨੇੜੇ ਸ਼ੁਰੂ ਕੀਤਾ ਧਰਨਾ

ਕੋਲਕਾਤਾ: ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ੁਕਰਵਾਰ ਨੂੰ ਸੂਬੇ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ (ਐਸ.ਆਈ.ਆਰ.) ਵਿਚੋਂ ਵੋਟਰਾਂ ਦੇ ਨਾਂ ਕਥਿਤ ਤੌਰ ਉਤੇ ਹਟਾਏ ਜਾਣ ਦੇ ਵਿਰੋਧ ’ਚ ਧਰਨਾ ਸ਼ੁਰੂ ਕਰ ਦਿਤਾ। ਕੋਲਕਾਤਾ ਦੇ ਐਸਪਲੇਨੇਡ ਮੈਟਰੋ ਸਟੇਸ਼ਨ ਨੇੜੇ ਧਰਨਾ ਸ਼ੁਰੂ ਕਰਦਿਆਂ ਮਮਤਾ ਬੈਨਰਜੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਚੋਣ ਕਮਿਸ਼ਨ ਉਤੇ ਬੰਗਾਲੀ ਵੋਟਰਾਂ ਦੇ ਅਧਿਕਾਰ ਤੋਂ ਵਾਂਝੇ ਕਰਨ ਦੀ ਸਾਜ਼ਸ਼ ਰਚਣ ਦਾ ਦੋਸ਼ ਲਾਇਆ ਅਤੇ ਉਨ੍ਹਾਂ ਨੂੰ ਬੇਨਕਾਬ ਕਰਨ ਦੀ ਸਹੁੰ ਖਾਧੀ। 

ਤ੍ਰਿਣਮੂਲ ਕਾਂਗਰਸ ਪ੍ਰਧਾਨ ਬੈਨਰਜੀ ਨੇ ਕਿਹਾ, ‘‘ਮੈਂ ਬੰਗਾਲੀ ਵੋਟਰਾਂ ਨੂੰ ਸਮਰਪਿਤ ਕਰਨ ਦੀ ਭਾਜਪਾ-ਚੋਣ ਕਮਿਸ਼ਨ ਦੀ ਸਾਜ਼ਸ਼ ਦਾ ਪਰਦਾਫਾਸ਼ ਕਰਾਂਗੀ।’’ ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸੋਧੀਆਂ ਵੋਟਰ ਸੂਚੀਆਂ ਵਿਚ ਕਈ ਵੋਟਰਾਂ ਨੂੰ ਗਲਤ ਢੰਗ ਨਾਲ ਮ੍ਰਿਤਕ ਵਜੋਂ ਨਿਸ਼ਾਨਦੇਹ ਕੀਤਾ ਗਿਆ ਸੀ। ਮਮਤਾ ਬੈਨਰਜੀ ਨੇ ਕਿਹਾ, ‘‘ਮੈਂ ਉਨ੍ਹਾਂ ਵੋਟਰਾਂ ਨੂੰ ਪੇਸ਼ ਕਰਾਂਗੀ ਜਿਨ੍ਹਾਂ ਨੂੰ ਚੋਣ ਕਮਿਸ਼ਨ ਨੇ ਮ੍ਰਿਤਕ ਐਲਾਨਿਆ ਹੈ।’’

ਮਮਤਾ ਬੈਨਰਜੀ ਨੇ ਮੱਧ ਕੋਲਕਾਤਾ ’ਚ ਦੁਪਹਿਰ 2:15 ਵਜੇ ਧਰਨਾ ਸ਼ੁਰੂ ਕੀਤਾ।  ਤ੍ਰਿਣਮੂਲ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਐਤਵਾਰ ਨੂੰ ਧਰਨੇ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਚੋਣ ਕਮਿਸ਼ਨ ਉਤੇ ‘ਸਿਆਸੀ ਤੌਰ ਉਤੇ ਪ੍ਰੇਰਿਤ’ ਕਾਰਵਾਈ ਕਰਨ ਦਾ ਦੋਸ਼ ਲਾਇਆ ਸੀ ਜੋ ਵਿਧਾਨ ਸਭਾ ਚੋਣਾਂ ਤੋਂ ਕਈ ਮਹੀਨੇ ਪਹਿਲਾਂ ਲੱਖਾਂ ਜਾਇਜ਼ ਵੋਟਰਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕਰ ਸਕਦਾ ਹੈ। 

ਜ਼ਿਕਰਯੋਗ ਹੈ ਕਿ 28 ਫ਼ਰਵਰੀ ਨੂੰ ਸੂਬੇ ’ਚ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ ਪਿਛਲੇ ਸਾਲ ਨਵੰਬਰ ’ਚ ਐਸ.ਆਈ.ਆਰ. ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਵੋਟਰਾਂ ਦੀ ਗਿਣਤੀ ਦਾ ਲਗਭਗ 8.3 ਫੀ ਸਦੀ ਭਾਵ 63.66 ਲੱਖ ਨਾਵਾਂ ਨੂੰ ਹਟਾ ਦਿਤਾ ਗਿਆ ਹੈ, ਜਿਸ ਨਾਲ ਵੋਟਰਾਂ ਦੀ ਗਿਣਤੀ 7.66 ਕਰੋੜ ਤੋਂ ਘਟ ਕੇ 7.04 ਕਰੋੜ ਰਹਿ ਗਈ ਹੈ। 

ਇਸ ਤੋਂ ਇਲਾਵਾ, 60.06 ਲੱਖ ਤੋਂ ਵੱਧ ਵੋਟਰਾਂ ਨੂੰ ‘ਨਿਆਂਇਕ ਪੜਤਾਲ ਅਧੀਨ’ ਸ਼੍ਰੇਣੀ ਵਿਚ ਰੱਖਿਆ ਗਿਆ ਹੈ, ਜਿਸਦਾ ਅਰਥ ਹੈ ਕਿ ਆਉਣ ਵਾਲੇ ਹਫ਼ਤਿਆਂ ਵਿਚ ਕਾਨੂੰਨੀ ਪੜਤਾਲ ਵਲੋਂ ਉਨ੍ਹਾਂ ਦੀ ਯੋਗਤਾ ਨਿਰਧਾਰਤ ਕੀਤੀ ਜਾਵੇਗੀ। ਇਹ ਇਕ ਅਜਿਹੀ ਪ੍ਰਕਿਰਿਆ ਹੈ ਜੋ ਹਲਕੇ ਪੱਧਰ ਉਤੇ ਚੋਣ ਸਮੀਕਰਨਾਂ ਨੂੰ ਬਦਲ ਸਕਦੀ ਹੈ।
 

Location: India, West Bengal

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement