ਦਿੱਲੀ ਚੋਣਾਂ : ਭਾਜਪਾ ਦਾ ਉਮੀਦਵਾਰ ਵੋਟਾਂ ਮੰਗਣ ਲਈ ਪਹੁੰਚਿਆ ਆਮ ਆਦਮੀ ਪਾਰਟੀ ਦੇ ਦਫ਼ਤਰ,ਵੇਖੋ ਵੀਡੀਓ
Published : Feb 6, 2020, 1:12 pm IST
Updated : Feb 6, 2020, 1:12 pm IST
SHARE ARTICLE
File Photo
File Photo

ਆਪਣੇ ਕੀਤੇ ਟਵੀਟਾਂ ਨੂੰ ਲੈ ਕੇ ਸੁਰਖੀਆਂ ਵਿਚ ਬਣੇ ਰਹਿੰਦੇ ਹਨ ਬੱਗਾ

ਨਵੀਂ ਦਿੱਲੀ : ਰਾਜਧਾਨੀ  ਦਿੱਲੀ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਹਰ ਤਰ੍ਹਾਂ ਦੇ ਰੰਗ ਵੇਖਣ ਨੂੰ ਮਿਲ ਰਹੇ ਹਨ। ਚੋਣ ਪ੍ਰਚਾਰ ਵਿਚ ਹੁਣ ਤੱਕ ਪਾਕਿਸਤਾਨ ਦੀ ਐਂਟਰੀ ਤੋਂ ਲੈ ਕੇ ਸ਼ਾਹੀਨ ਬਾਗ ਸਮੇਤ ਵਿਵਾਦਤ ਬਿਆਨ ਦੇਣ ਦੇ ਮੁੱਦੇ ਗਰਮਾਉਂਦੇ ਰਹੇ ਹਨ ਪਰ ਬੀਤੇ ਦਿਨ ਪ੍ਰਚਾਰ ਸਮੇਂ ਕੁੱਝ ਅਜਿਹਾ ਨਜ਼ਾਰਾ ਵੇਖਣ ਨੂੰ ਮਿਲਿਆ ਜਿਸ ਦੀ ਸ਼ਾਇਦ ਹੀ ਕਿਸੇ ਨੇ ਉਮੀਦ ਕੀਤੀ ਹੋਵੇ।

File PhotoFile Photo

ਦਰਅਸਲ ਆਪਣੇ ਟਵੀਟਾਂ ਨੂੰ ਲੈ ਕੇ ਸੁਰਖੀਆਂ ਵਿਚ ਬਣੇ ਰਹਿਣ ਵਾਲੇ ਭਾਜਪਾ ਦੇ ਹਰੀਨਗਰ ਸੀਟ ਤੋਂ ਉਮੀਦਵਾਰ ਤੇਜਿੰਦਰਪਾਲ ਬਾਗ ਆਮ ਆਦਮੀ ਪਾਰਟੀ ਦੇ ਹਰੀਨਗਰ ਵਿਚ ਮੌਜੂਦ ਚੋਣ ਦਫ਼ਤਰ ਵਿਚ ਪਹੁੰਚ ਗਏ ਅਤੇ ਵੋਟਾਂ ਮੰਗਣ ਲੱਗੇ। ਬੱਗਾ ਨੇ ਆਮ ਆਦਮੀ ਪਾਰਟੀ ਦੇ ਉੱਥੇ ਬੈਠੇ ਵਰਕਰਾਂ ਨਾਲ ਹੱਥ ਮਿਲਾਇਆ ਅਤੇ ਵੋਟਾਂ ਮੰਗੀਆਂ ਜਿਸ ਦੀ ਇਕ ਵੀਡੀਓ ਉਨ੍ਹਾਂ ਨੇ ਆਪਣੇ ਟਵੀਟਰ ਹੈਂਡਲ ਉੱਤੇ ਸ਼ੇਅਰ ਕੀਤੀ ਹੈ।

ਵੀਡੀਓ ਟਵੀਟ ਕਰਦੇ ਹੋਏ ਬੱਗਾ ਨੇ ਲਿਖਿਆ ਕਿ ਆਮ ਆਦਮੀ ਪਾਰਟੀ ਦੇ ਹਰਨੀਗਰ ਦਫ਼ਤਰ ਵਿਚ ਜਾ ਕੇ ਸਮੱਰਥਨ ਮੰਗਿਆ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਜਦੋਂ ਬੱਗਾ ਆਪਣੇ ਵਰਕਰਾਂ ਸਮੇਤ ਆਪ ਦੇ ਦਫ਼ਤਰ ਪਹੁੰਚਦੇ ਹਨ ਤਾਂ ਉੱਥੇ ਬੈਠੇ ਵਰਕਰ ਵੀ ਹੈਰਾਨ ਹੋ ਜਾਂਦੇ ਹਨ। ਭਾਜਪਾ ਦੇ ਉਮੀਦਵਾਰ ਉੱਥੇ ਬੈਠੇ ਆਪ ਦੇ ਵਰਕਰਾਂ ਨਾਲ ਹੱਥ ਮਿਲਾਉਂਦੇ ਹਨ ਅਤੇ ਗਲੇ ਮਿਲਦੇ ਹਨ। ਉੱਥੇ ਮੌਜੂਦ ਵਰਕਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਇਹੀ ਲੋਕਤੰਤਰ ਹੈ। 

File PhotoFile Photo

ਦੱਸ ਦਈਏ ਕਿ ਅੱਜ ਵੀਰਵਾਰ ਨੂੰ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਅਤੇ ਸਾਢੇ ਛੇ ਵਜੇ ਤੱਕ ਹੀ ਉਮੀਦਵਾਰ ਲੋਕਾਂ ਨੂੰ ਵੋਟਾਂ ਲਈ ਅਪੀਲ ਕਰ ਸਕਣਗੇ।8 ਫਰਵਰੀ ਨੂੰ ਦਿੱਲੀ ਦੀ 70 ਵਿਧਾਨ ਸਭਾ ਸੀਟਾਂ ਲਈ ਇਕੋਂ ਪੜਾਅ ਅੰਦਰ ਵੋਟਾਂ ਪੈਣਗੀਆਂ ਅਤੇ 11 ਫਰਵਰੀ ਨੂੰ ਨਤੀਜੇ ਆਉਣਗੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement