Mukesh Ambani News: ਮੁਕੇਸ਼ ਅੰਬਾਨੀ ਨੂੰ ਪਛਾੜ ਦੁਨੀਆਂ ਦੀ ਸਭ ਤੋਂ ਅਮੀਰ ਮਹਿਲਾ ਬਣੀ ਬੇਟਨਕਾਟ ਮਾਇਰਸ 
Published : Nov 5, 2023, 2:59 pm IST
Updated : Nov 5, 2023, 2:59 pm IST
SHARE ARTICLE
Bettenkat Myers, Mukesh Ambani
Bettenkat Myers, Mukesh Ambani

ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੁਨੀਆ ਦੇ ਅਮੀਰਾਂ ਦੀ ਸੂਚੀ ਵਿਚ 11ਵੇਂ ਤੋਂ 13ਵੇਂ ਨੰਬਰ ’ਤੇ ਆ ਗਏ ਹਨ।

Mukesh Ambani News:   ਭਾਰਤ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਹੁਣ ਦੁਨੀਆਂ ਦੀ ਅਮੀਰਾਂ ਦੀ ਸੂਚੀ ਵਿਚ 2 ਸਥਾਨ ਹੇਠਾਂ ਆ ਗਏ ਹਨ। ਇਸ ਲਿਸਟ ਵਿਚ ਮੈਕਸੀਕੋ ਦੇ ਕਾਰਲੋਸ ਸਲਿਮ ਅਤੇ ਦੁਨੀਆ ਦੀ ਸਭ ਤੋਂ ਅਮੀਰ ਔਰਤ ਫਰਾਂਸ ਦੀ ਫਰਾਂਸੁਆ ਬੇਟਨਕਾਟ ਮਾਇਰਸ ਅੱਗੇ ਨਿਕਲ ਗਈ ਹੈ। ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੁਨੀਆ ਦੇ ਅਮੀਰਾਂ ਦੀ ਸੂਚੀ ਵਿਚ 11ਵੇਂ ਤੋਂ 13ਵੇਂ ਨੰਬਰ ’ਤੇ ਆ ਗਏ ਹਨ।

ਹੁਣ ਮੈਕਸੀਕੋ ਦੇ ਕਾਰਲੋਸ ਸਲਿਮ ਅਤੇ ਫਰਾਂਸ ਦੀ ਫਰਾਂਸੁਆ ਬੇਟਨਕਾਟ ਮਾਇਰਸ ਉਨ੍ਹਾਂ ਤੋਂ ਅੱਗੇ ਪਹੁੰਚ ਗਈ ਹੈ। ਮਾਇਰਸ ਦੁਨੀਆ ਦੀ ਸਭ ਤੋਂ ਅਮੀਰ ਔਰਤ ਬਣ ਗਈ ਹੈ। ਉਹ 2021 ਵਿਚ ਦੁਨੀਆ ਦੇ ਅਮੀਰਾਂ ਦੀ ਲਿਸਟ ਵਿਚ ਟੌਪ-10 ’ਚ ਵੀ ਰਹਿ ਚੁੱਕੀ ਹੈ। ਬਲੂਮਬਰਗ ਬਿਲੇਨੀਅਰ ਇੰਡੈਕਸ ਮੁਤਾਬਕ ਅੰਬਾਨੀ ਦੀ ਨੈੱਟਵਰਥ 86.5 ਅਰਬ ਡਾਲਰ ਪੁੱਜ ਗਈ ਹੈ। ਇਸ ਸਾਲ ਉਨ੍ਹਾਂ ਦੀ ਨੈੱਟਵਰਥ ਵਿਚ 59.3 ਕਰੋੜ ਡਾਲਰ ਦੀ ਗਿਰਾਵਟ ਆਈ ਹੈ ਅਤੇ ਉਹ ਟੌਪ-15 ’ਚ ਨੈੱਟਵਰਥ ਗੁਆਉਣ ਵਾਲੇ ਇਕੱਲੇ ਅਰਬਪਤੀ ਹਨ।   

ਜ਼ਿਕਰਯੋਗ ਹੈ ਕਿ ਫਰਾਂਸੁਆ ਬੇਟਨਕਾਟ ਮਾਇਰਸ ਮਹਿਲਾ ਕਾਰੋਬਾਰੀ ਹੋਣ ਦੇ ਨਾਲ-ਨਾਲ ਫਿਲੇਂਥ੍ਰਾਪਿਸਟ ਅਤੇ ਲੇਖਕ ਵੀ ਹੈ। ਉਹਨਾਂ ਨੂੰ ਦੁਨੀਆ ਦਾ ਸਭ ਤੋਂ ਮਸ਼ਹੂਰ ਅਤੇ ਸਭ ਤੋਂ ਵੱਡਾ ਕਾਸਮੈਟਿਕ ਬ੍ਰਾਂਡ ਲੋਰੀਅਲ ਵਿਰਾਸਤ ਵਿਚ ਮਿਲਿਆ ਹੈ। ਇਸ ਵਿਚ ਉਸ ਦੀ ਇਕ ਤਿਹਾਈ ਹਿੱਸੇਦਾਰੀ ਹੈ। ਉਹ ਇਸ ਦੀ ਹੋਲਡਿੰਗ ਕੰਪਨੀ ਦੀ ਚੇਅਰਪਰਸਨ ਹੈ। ਲੋਰੀਅਲ ਕੋਲ ਲੈਨਕਮ ਅਤੇ ਗਾਰਨੀਅਰ ਬ੍ਰਾਂਡ ਹਨ ਅਤੇ 2022 ਵਿਚ ਕੰਪਨੀ ਦਾ ਮਾਲੀਆ 41.9 ਅਰਬ ਡਾਲਰ ਰਿਹਾ ਸੀ।   

ਕਿੰਨੀ ਹੈ ਨੈੱਟਵਰਥ
ਬਲੂਮਬਰਗ ਬਿਲੇਨੀਅਰ ਇੰਡੈਕਸ ਮੁਤਾਬਕ 70 ਸਾਲਾਂ ਮਾਇਰਸ ਦੀ ਨੈੱਟਵਰਥ 86.8 ਅਰਬ ਡਾਲਰ ਹੈ ਅਤੇ ਉਹ ਦੁਨੀਆ ਦੇ ਅਮੀਰਾਂ ਦੀ ਸੂਚੀ ਵਿਚ 12ਵੇਂ ਨੰਬਰ ’ਤੇ ਹੈ। ਇਸ ਸਾਲ ਉਨ੍ਹਾਂ ਦੀ ਨੈੱਟਵਰਥ ਵਿਚ 15.3 ਅਰਬ ਡਾਲਰ ਦੀ ਤੇਜ਼ੀ ਆਈ ਹੈ। ਲੋਰੀਅਲ ਵਿਚ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰ ਦੀ 33 ਫੀਸਦੀ ਹਿੱਸੇਦਾਰੀ ਹੈ। ਲੋਰੀਅਲ ਦੇ ਸ਼ੇਅਰ ਦੀ ਕੀਮਤ ਵਿਚ ਹਾਲ ਹੀ ਦੇ ਦਿਨਾਂ ਵਿਚ ਕਾਫ਼ੀ ਵਾਧਾ ਹੋਇਆ ਹੈ।

   

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement