ਬੇਕਾਬੂ ਟਰੱਕ ਨੇ ਮਾਰੀ 2 ਡੀਆਰਜੀ ਜਵਾਨਾਂ ਦੀ ਬਾਈਕ ਨੂੰ ਟੱਕਰ, ਜਵਾਨਾਂ ਦੀ ਮੌਕੇ 'ਤੇ ਮੌਤ
Published : Nov 5, 2022, 5:11 pm IST
Updated : Nov 5, 2022, 5:11 pm IST
SHARE ARTICLE
An uncontrolled truck hit the bike of 2 DRG jawans
An uncontrolled truck hit the bike of 2 DRG jawans

ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ

 

ਛੱਤੀਸਗੜ੍ਹ: ਸੁਕਮਾ ਜ਼ਿਲ੍ਹੇ ਦੇ NH-30 'ਤੇ ਸ਼ਨੀਵਾਰ ਨੂੰ ਇਕ ਸੜਕ ਹਾਦਸੇ 'ਚ ਦੋ ਡੀਆਰਜੀ ਜਵਾਨਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਵਾਨ ਨਕਸਲੀ ਆਪਰੇਸ਼ਨ 'ਤੇ ਗਏ ਸਨ। ਵਾਪਸ ਆਉਂਦੇ ਸਮੇਂ ਜ਼ਿਲ੍ਹਾ ਹੈੱਡਕੁਆਰਟਰ ਤੋਂ 2 ਕਿਲੋਮੀਟਰ ਦੀ ਦੂਰੀ 'ਤੇ ਟਰੱਕ ਨੇ ਬਾਈਕ ਸਵਾਰਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਡੀਆਰਜੀ ਦੇ ਦੋਵੇਂ ਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਾਮਲਾ ਸੁਕਮਾ ਸਿਟੀ ਕੋਤਵਾਲੀ ਇਲਾਕੇ ਦਾ ਹੈ।

ਜਾਣਕਾਰੀ ਮੁਤਾਬਕ ਡੀਆਰਜੀ ਦੇ ਜਵਾਨ ਐਲਮਾਮੁੰਡਾ ਇਲਾਕੇ 'ਚ ਨਕਸਲੀ ਮੁਹਿੰਮ 'ਤੇ ਗਏ ਹੋਏ ਸਨ। ਸ਼ਨੀਵਾਰ ਦੁਪਹਿਰ ਸਾਰੇ ਜਵਾਨ ਬਾਈਕ 'ਤੇ ਵਾਪਸ ਆ ਰਹੇ ਸਨ। ਇਸ ਦੌਰਾਨ NH-30 'ਤੇ ਕੋਂਟਾ ਡੇਂਗ ਵਿਖੇ ਇਕ ਟਰੱਕ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਬਾਈਕ 'ਤੇ ਸਵਾਰ ਜਵਾਨ ਪਦਮ ਮੂਆ ਅਤੇ ਮੌਸਮ ਸੁੱਬਾ ਕਾਫੀ ਦੂਰ ਸੁੱਟ ਦਿੱਤੇ। ਜਿਸ ਕਾਰਨ ਉਨ੍ਹਾਂ ਦੇ ਸਰੀਰ 'ਤੇ ਗੰਭੀਰ ਸੱਟਾਂ ਲੱਗੀਆਂ। ਦੋਵੇਂ ਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸਾਥੀ ਜਵਾਨ ਦੋਵੇਂ ਮ੍ਰਿਤਕ ਸੈਨਿਕਾਂ ਨੂੰ ਹਸਪਤਾਲ ਲੈ ਗਏ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਜਵਾਨਾਂ 'ਚੋਂ ਇਕ ਪਦਮ ਮੁਆ ਦੋਰਨਾਪਾਲ ਨੇੜੇ ਬੋਦੀਗੁਡਾ ਦਾ ਰਹਿਣ ਵਾਲਾ ਸੀ। ਜਦੋਂਕਿ ਮੋਸਮ ਸੂਬਾ ਬੰਦਾ ਬੇਸ ਕੈਂਪ ਦਾ ਰਹਿਣ ਵਾਲਾ ਸੀ। ਪੁਲਿਸ ਟਰੱਕ ਡਰਾਈਵਰ ਦੀ ਭਾਲ ਕਰ ਰਹੀ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement