ਬੈਗ 'ਚੋਂ 5 ਮਹੀਨੇ ਮਾਸੂਮ ਦੇ ਨਾਲ ਮਿਲੀ ਭਾਵੁਕ ਚਿੱਠੀ, ਆਖਰਕਾਰ ਕੀ ਸੀ ਉਸ ਵਿੱਚ ....
Published : Nov 5, 2020, 4:27 pm IST
Updated : Nov 5, 2020, 4:27 pm IST
SHARE ARTICLE
new born child
new born child

ਮੇਰੇ ਪਰਿਵਾਰ ਵਿਚ ਇਸ ਨੂੰ ਖ਼ਤਰਾ ਹੈ ...ਤੇ ਜੇ ਤੁਹਾਨੂੰ ਪੈਸਾ ਚਾਹੀਦੇ ਹਨ, ਮੈਨੂੰ ਦੱਸੋ।

ਨਵੀਂ ਦਿੱਲੀ: ਦੇਸ਼ 'ਚ ਮਾਸੂਮ ਬੱਚਿਆਂ ਨੂੰ ਮਾਂ ਬਾਪ ਲਾਵਾਰਿਸ ਥਾਂ ਤੇ ਜਾਂ ਕਿਸੇ ਘਰ ਕੁੜੀ ਹੋਵੇ ਤੇ ਉਹ ਉਸਨੂੰ ਮਾਰ ਕੇ ਸੁੱਟ ਜਾਂਦੇ ਹਨ। ਰੋਜਾਨਾ ਇਹੋ ਜਿਹੇ ਮਾਮਲੇ ਵੇਖਣ ਨੂੰ ਮਿਲਦੇ ਹਨ। ਅੱਜ ਤਾਜਾ ਮਾਮਲਾ ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ ਇਸ ਮਾਮਲੇ ਵਿੱਚ 5 ਮਹੀਨੇ ਦਾ ਮਾਸੂਮ ਬੈਗ 'ਚੋਂ ਮਿਲਿਆ ਹੈ। ਪਰ ਹੁਣ ਅਮੇਠੀ ਪੁਲਿਸ ਨੇ ਪੰਜ ਮਹੀਨੇ ਦੇ ਬੱਚੇ ਨੂੰ ਬਰਾਮਦ ਕੀਤਾ ਹੈ।   

new born

5 ਮਹੀਨੇ ਦਾ ਮਾਸੂਮ ਬੱਚੇ ਦੇ ਕੋਲ ਇੱਕ ਚਿੱਠੀ ਵੀ ਮਿਲੀ ਹੈ। ਇਸ 'ਚ ਉਸਨੇ ਲਿਖਿਆ ਹੈ ਕਿ ਮੈਂ ਕੁਝ ਮਹੀਨਿਆਂ ਲਈ ਆਪਣੇ ਬੱਚੇ ਨੂੰ ਪੈਸੇ ਭੇਜਦਾ ਰਹਾਂਗਾ। ਪਿਤਾ ਵਲੋਂ ਚਿੱਠੀ 'ਚ ਬੱਚੇ ਬਾਰੇ ਲਿਖਿਆ ਗਿਆ ਕਿ ਮੇਰੇ ਪਰਿਵਾਰ ਵਿਚ ਇਸ ਨੂੰ ਖ਼ਤਰਾ ਹੈ ...ਤੇ ਜੇ ਤੁਹਾਨੂੰ ਪੈਸਾ ਚਾਹੀਦੇ ਹਨ, ਮੈਨੂੰ ਦੱਸੋ। ਸਭ ਠੀਕ ਹੋਣ ਤੋਂ ਬਾਅਦ ਮੈਂ ਇਸ ਨੂੰ ਲੈ ਜਾਵਾਂਗਾ।

ਦੱਸ ਦੇਈਏ ਕਿ ਪੁਲਿਸ ਨੂੰ ਇਹ ਬੱਚਾ ਮੁਨਸ਼ੀਗੰਜ ਖੇਤਰ ਦੇ ਤ੍ਰਿਲੋਕਪੁਰ ਖੇਤਰ ਵਿੱਚ ਮਿਲਿਆ। ਬੈਗ ਚੋਂ ਬੱਚੇ ਦੀ ਰੋਣ ਦੀ ਆਵਾਜ਼ ਆਉਣ ਤੋਂ ਬਾਅਦ ਲੋਕਾਂ ਨੇ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਸੀ। ਇਸ ਦੇ ਅਧਾਰ 'ਤੇ ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਬੱਚਾ ਬੈਗ ਦੇ ਅੰਦਰੋਂ ਮਿਲਿਆ। ਮੌਕੇ 'ਤੇ ਪਹੁੰਚੀ ਟੀਮ ਨੇ ਜਦੋਂ ਮੌਕੇ 'ਤੇ ਬੈਗ ਖੋਲ੍ਹਿਆ ਤਾਂ ਉਸ ਵਿਚ ਇੱਕ ਬੱਚੇ ਨਾਲ ਕੱਪੜੇ, ਜੁੱਤੇ, 5 ਹਜ਼ਾਰ ਰੁਪਏ ਤੇ ਹੋਰ ਜ਼ਰੂਰੀ ਸਮਾਨ ਰੱਖਿਆ ਗਿਆ ਸੀ। ਇਸ ਸਭ ਦੇ ਨਾਲ-ਨਾਲ ਇੱਕ ਚਿੱਠੀ ਵੀ ਮਿਲੀ ਜੋ ਕਥਿਤ ਤੌਰ 'ਤੇ ਬੱਚੇ ਦੇ ਪਿਤਾ ਵਲੋਂ ਲਿਖੀ ਗਈ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement