ਸ਼ਾਹਰੁਖ ਦੇ ਪੁੱਤਰ ਆਰੀਅਨ ਖ਼ਾਨ ਦੇ ਹੱਕ 'ਚ ਸੋਨੂੰ ਸੂਦ ਦਾ ਟਵੀਟ, ਮੀਡੀਆ ਨੂੰ ਕਹੀ ਇਹ ਗੱਲ
Published : Oct 5, 2021, 11:38 am IST
Updated : Oct 5, 2021, 11:38 am IST
SHARE ARTICLE
Sonu Sood
Sonu Sood

ਖ਼ੁਦ ਭਗਵਾਨ ਨਾ ਬਣੋ, ਸਮੇਂ ਨੂੰ ਸਮਾਂ ਦਿਓ, ਇਹ ਸਮਾਂ ਹੈ ਚਿਹਰੇ ਯਾਦ ਰੱਖਦਾ ਹੈ

 

ਮੁੰਬਈ - ਮੁੰਬਈ 'ਚ ਕਰੂਜ਼ 'ਤੇ ਡਰੱਗ ਪਾਰਟੀ ਮਾਮਲੇ 'ਚ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਯਨ ਖ਼ਾਨ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਇਸ ਪੂਰੇ ਮਾਮਲੇ 'ਚ ਅਦਾਲਤ ਨੇ ਆਰੀਅਨ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਡਰੱਗ ਮਾਮਲੇ 'ਚ ਆਰੀਅਨ ਖ਼ਾਨ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਉਸ ਬਾਰੇ ਮੀਡੀਆ 'ਚ ਕਾਫ਼ੀ ਖ਼ਬਰਾਂ ਚੱਲ ਰਹੀਆਂ ਹਨ।

Aryan KhanAryan Khan

ਸਟਾਰ ਕਿੱਡਸ ਹੋਣ ਦੇ ਨਾਤੇ ਉਹ ਲਗਾਤਾਰ ਚਰਚਾ 'ਚ ਰਹਿੰਦਾ ਹੈ। ਇਸ ਸਭ ਦੇ ਵਿਚਕਾਰ ਆਰੀਯਨ ਨੂੰ ਲੈ ਕੇ ਅਦਾਕਾਰ ਸੋਨੂੰ ਸੂਦ ਨੇ ਟਵੀਟ ਕੀਤਾ ਹੈ। ਮੀਡੀਆ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸੋਨੂੰ ਸੂਦ ਨੇ ਲਿਖਿਆ, ''ਬੱਚੇ ਕੀਮਤੀ ਹੁੰਦੇ ਹਨ, ਸੱਚ ਨੂੰ ਸਾਹਮਣੇ ਆਉਣ 'ਚ ਸਮਾਂ ਲੱਗਦਾ ਹੈ। ਖ਼ੁਦ ਭਗਵਾਨ ਨਾ ਬਣੋ, ਸਮੇਂ ਨੂੰ ਸਮਾਂ ਦਿਓ, ਇਹ ਸਮਾਂ ਹੈ ਚਿਹਰੇ ਯਾਦ ਰੱਖਦਾ ਹੈ।

File Photo

ਦੱਸ ਦਈਏ ਕਿ ਸੋਨੂੰ ਸੂਦ ਤੋਂ ਪਹਿਲਾਂ ਕਾਂਗਰਸ ਨੇਤਾ ਸ਼ਸ਼ੀ ਥਰੂਰ, ਅਦਾਕਾਰ ਸੁਨੀਲ ਸ਼ੈੱਟੀ ਵਰਗੇ ਕਈ ਸਿਤਾਰੇ ਮੀਡੀਆ 'ਤੇ ਆਪਣਾ ਗੁੱਸੇ ਕੱਢ ਚੁੱਕੇ ਹਨ ਅਤੇ ਸ਼ਾਹਰੁਖ ਖ਼ਾਨ ਦਾ ਸਮਰਥਨ ਕਰਦੇ ਨਜ਼ਰ ਆਏ। ਜਾਣਕਾਰੀ ਅਨੁਸਾਰ ਐਂਟੀ ਡਰੱਗਜ਼ ਏਜੰਸੀ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ ਅਚਾਨਕ ਮੁੰਬਈ ਦੇ ਤੱਟ 'ਤੇ ਕਰੂਜ਼ 'ਚ ਹੋ ਰਹੀ ਪਾਰਟੀ 'ਤੇ ਛਾਪਾ ਮਾਰਿਆ ਸੀ।

Aryan KhanAryan Khan

ਇਸ ਤੋਂ ਬਾਅਦ ਆਰੀਅਨ ਖ਼ਾਨ ਸਣੇ ਸੱਤ ਹੋਰਨਾਂ ਲੋਕਾਂ ਹਿਰਾਸਤ 'ਚ ਲਿਆ ਗਿਆ ਤੇ ਕੱਲ੍ਹ ਆਰੀਅਨ ਖ਼ਾਨ ਨੂੰ 7 ਅਕਤੂਬਰ ਤੱਕ ਐੱਨ. ਸੀ. ਬੀ. ਦੀ ਰਿਮਾਂਡ 'ਚ ਰੱਖਣ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਨਾਲ ਹੀ ਅਰਬਾਜ਼ ਤੇ ਮੁਨਮੁਨ ਦੀ ਵੀ ਰਿਮਾਂਡ ਵਧਾ ਦਿੱਤੀ ਗਈ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement