ਸੀਆਰਪੀਐਫ ਦੀ ਮਹਿਲਾ ਅਧਿਕਾਰੀ ਦੇ ਘਰ ਹੋਈ ਚੋਰੀ
Published : Aug 5, 2025, 3:01 pm IST
Updated : Aug 5, 2025, 3:01 pm IST
SHARE ARTICLE
Robbery at CRPF woman officer's house
Robbery at CRPF woman officer's house

ਤਾਮਿਲਨਾਡੂ ਪੁਲਿਸ ਵੱਲੋਂ ਨਹੀਂ ਕੀਤੀ ਜਾ ਰਹੀ ਕੋਈ ਕਾਰਵਾਈ

Robbery at CRPF woman officer's house- ਵੇਲੋਰ : ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੀ ਇੱਕ ਮਹਿਲਾ ਅਧਿਕਾਰੀ ਦੇ ਘਰ ਚੋਰੀ ਹੋ ਗਈ। ਕਲਾਵਤੀ ਨਾਮੀ ਸੀਆਰਪੀਐਫ ਅਧਿਕਾਰੀ ਇਸ ਸਮੇਂ ਜੰਮੂ-ਕਸ਼ਮੀਰ ਵਿੱਚ ਤਾਇਨਾਤ ਹੈ ਅਤੇ ਚੋਰੀ ਦੀ ਸ਼ਿਕਾਇਤ ਉਸ ਦੇ ਤਾਮਿਲਨਾਡੂ ’ਚ ਰਹਿੰਦੇ ਪਰਿਵਾਰ ਵੱਲੋਂ ਦਰਜ ਕਰਵਾਈ ਗਈ। ਕਲਾਵਤੀ ਨੇ ਆਰੋਪ ਲਗਾਇਆਕਿ ਚੋਰੀ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਆਰਪੀਐਫ ਦੀ ਮਹਿਲਾ ਕਰਮਚਾਰੀ ਕੈਮਰੇ ਸਾਹਮਣੇ ਫੁੱਟ-ਫੁੱਟ ਕੇ ਰੋਣ ਲੱਗੀ।


ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਗਈ ਵੀਡੀਓ ’ਚ ਸੀਆਰਪੀਐਫ ਕਰਮਚਾਰੀ ਕਲਾਵਤੀ ਨੇ ਹੰਝੂਆਂ ਭਰੀਆਂ ਆਵਾਜ਼ ’ਚ ਦੱਸਿਆ ਕਿ ਉਸਦੇ ਵਿਆਹ ਲਈ ਰੱਖੇ ਸਾਰੇ ਗਹਿਣੇ ਚੋਰੀ ਹੋ ਗਏ ਹਨ। ਉਧਰ ਵੇਲੋਰ ਜ਼ਿਲ੍ਹਾ ਪੁਲਿਸ ਨੇ ਦੱਸਿਆ ਕਿ ਕਲਾਵਤੀ ਦੇ ਪਿਤਾ ਕੁਮਾਰਸਾਮੀ ਨੇ ਬੀਤੀ 24 ਜੂਨ ਨੂੰ ਪੁਲਿਸ ਕੋਲ ਘਰ ਚੋਰੀ ਚੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਸ਼ਿਕਾਇਤ ’ਚ ਦਰਜ ਕਰਵਾਇਆ ਸੀ ਕਿ ਘਰ ’ਚ ਵਿਆਹ ਲਈ ਰੱਖੇ ਸੋਨੇ ਦੇ ਗਹਿਣੇ ਅਤੇ 50 ਹਜ਼ਾਰ ਰੁਪਏ ਅਤੇ ਇਕ ਰੇਸ਼ਮੀ ਸਾੜ੍ਹੀ ਚੋਰੀ ਹੋ ਗਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।

Location: India, Tamil Nadu

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement