ਮਨੋਹਰ ਲਾਲ ਖੱਟੜ ਨੇ ਕੀਤਾ ਹਰਿਆਣਾ ਦੇ ਹਾਕੀ ਖਿਡਾਰੀਆਂ ਨੂੰ ਢਾਈ-ਢਾਈ ਕਰੋੜ ਰੁਪਏ ਦੇਣ ਦਾ ਐਲਾਨ
Published : Aug 5, 2021, 7:36 pm IST
Updated : Aug 5, 2021, 7:36 pm IST
SHARE ARTICLE
Manohar Lal Khattar
Manohar Lal Khattar

ਰਵੀ ਦਹੀਆ ਲਈ ਵੀ ਕੀਤਾ 4 ਕਰੋੜ ਦੀ ਰਾਸ਼ੀ ਦੇ ਇਨਾਮ ਦਾ ਐਲਾਨ

ਚੰਡੀਗੜ੍ਹ  : ਟੋਕੀਉ ਉਲੰਪਿਕ 2020 ’ਚ ਭਾਰਤ ਲਈ ਵੀਰਵਾਰ ਦਾ ਦਿਨ ਬਹੁਤ ਖੁਸ਼ੀਆਂ ਭਰਿਆ ਰਿਹਾ। 41 ਸਾਲ ਬਾਅਦ ਅੱਜ ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕੀਉ ਉਲੰਪਿਕ ’ਚ ਕਾਂਸੀ ਤਮਗਾ ਜਿੱਤਿਆ। ਭਾਰਤ ਦੀ ਟੀਮ ਨੇ ਜਰਮਨੀ ਨੂੰ 5-4 ਨਾਲ ਹਰਾ ਕੇ ਹਾਕੀ ਦੇ ਇਕ ਸੁਨਹਿਰੀ ਭਵਿੱਖ ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਹਰਿਆਣਾ ਤੋਂ ਭਾਰਤੀ ਟੀਮ ਦੇ 2 ਹਾਕੀ ਖਿਡਾਰੀਆਂ ਨੂੰ ਢਾਈ-ਢਾਈ ਕਰੋੜ ਰੁਪਏ ਦੀ ਇਨਾਮ ਰਾਸ਼ੀ ਦੇਣ ਦੇ ਨਾਲ ਖੇਡ ਵਿਭਾਗ ’ਚ ਨੌਕਰੀ ਤੇ ਕੰਸੇਸ਼ਨਲ ਰੇਟ ’ਤੇ ਹਰਿਆਣਾ ਸ਼ਹਿਰੀ ਵਿਕਾਸ ਪ੍ਰਾਧੀਕਰਨ (ਐੱਚ. ਐੱਸ. ਵੀ . ਪੀ.) ਦੇ ਪਲਾਟ ਦੇਣ ਦਾ ਵੀ ਐਲਾਨ ਕੀਤਾ ਹੈ।

Photo
 

ਮੁੱਖ ਮੰਤਰੀ ਨੇ ਟਵੀਟ ਕਰ ਕੇ ਕਿਹਾ ਕਿ ‘ਮੈਂ ਹਰਿਆਣਾ ਸਰਕਾਰ ਵੱਲੋਂ ਭਾਰਤੀ ਪੁਰਸ਼ ਹਾਕੀ ਟੀਮ ’ਚ ਸ਼ਾਮਲ ਹਰਿਆਣਾ ਦੇ ਦੋਵਾਂ ਖਿਡਾਰੀਆਂ ਨੂੰ ਢਾਈ-ਢਾਈ ਕਰੋੜ ਰੁਪਏ ਦੀ ਇਨਾਮ ਰਾਸ਼ੀ ਦੇ ਨਾਲ-ਨਾਲ ਖੇਡ ਵਿਭਾਗ ’ਚ ਨੌਕਰੀ ਤੇ ਕੰਸੇਸ਼ਨਲ ਰੇਟ ’ਤੇ ਐੱਚ. ਐੱਸ. ਵੀ. ਪੀ. ਦੇ ਪਲਾਟ ਦੇਣ ਦਾ ਐਲਾਨ ਕਰਦਾ ਹਾਂ’।

ਇਸ ਦੇ ਨਾਲ ਹੀ ਦੱਸ ਦਈਏ ਕਿ ਮਨੋਹਰ ਲਾਲ ਖੱਟੜ ਨੇ ਭਾਰਤੀ ਪਹਿਲਵਾਨ ਰਵੀ ਦਹੀਆ ਲਈ ਵੀ 4 ਕਰੋੜ ਦੀ ਰਾਸ਼ੀ ਦੇ ਇਨਾਮ ਦਾ ਐਲਾਨ ਕੀਤਾ ਹੈ ਤੇ ਨਾਲ ਹੀ ਨੰਬਰ-1 ਦੀ ਨੌਕਰੀ ਅਤੇ ਕੰਸੇਸ਼ਨਲ ਰੇਟ ’ਤੇ ਹਰਿਆਣਾ ਸ਼ਹਿਰੀ ਵਿਕਾਸ ਪ੍ਰਾਧੀਕਰਨ (ਐੱਚ. ਐੱਸ. ਵੀ . ਪੀ.) ਦੇ ਪਲਾਂਟ ਦੇਣ ਦਾ ਵੀ ਐਲਾਨ ਕੀਤਾ ਹੈ ਅਤੇ ਉਸ ਨੂੰ ਵਧਾਈ ਵੀ ਦਿੱਤੀ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement