ਦਿੱਲੀ 'ਚ ਇੱਕ ਹੋਰ ਖੌਫਨਾਕ ਲੁੱਟ, ਚੇਨ ਅਤੇ ਮੋਬਾਈਲ ਖੋਹ ਕੇ ਫ਼ਰਾਰ
Published : Aug 5, 2018, 4:35 pm IST
Updated : Aug 5, 2018, 4:35 pm IST
SHARE ARTICLE
Woman attacked, robbed of valuables in Shahdara
Woman attacked, robbed of valuables in Shahdara

ਦਿੱਲੀ ਦੇ ਮਾਨਸਰੋਵਰ ਪਾਰਕ ਇਲਾਕੇ ਵਿਚ ਇਕ ਬਦਮਾਸ਼ ਨੇ ਔਰਤ ਦਾ ਗਲਾ ਦਬੋਚ ਅਤੇ ਫਿਰ ਜ਼ਮੀਨ 'ਤੇ ਪਟਕ ਕੇ ਗਹਿਣੇ ਅਤੇ ਮੋਬਾਇਲ ਖੋਹ ਲਿਆ

ਨਵੀਂ ਦਿੱਲੀ, ਦਿੱਲੀ ਦੇ ਮਾਨਸਰੋਵਰ ਪਾਰਕ ਇਲਾਕੇ ਵਿਚ ਇਕ ਬਦਮਾਸ਼ ਨੇ ਔਰਤ ਦਾ ਗਲਾ ਦਬੋਚ ਅਤੇ ਫਿਰ ਜ਼ਮੀਨ 'ਤੇ ਪਟਕ ਕੇ ਗਹਿਣੇ ਅਤੇ ਮੋਬਾਇਲ ਖੋਹ ਲਿਆ ਅਤੇ ਫਰਾਰ ਹੋ ਗਿਆ। ਔਰਤ ਇਲਾਕੇ ਵਿਚ ਗਲੀ ਤੋਂ ਲੰਘ ਰਹੀ ਸੀ ਉਦੋਂ ਪਿੱਛੇ - ਪਿੱਛੇ ਆ ਰਿਹਾ ਇੱਕ ਬਦਮਾਸ਼ ਝੱਪਟ ਕੇ ਔਰਤ ਦੀ ਗਰਦਨ ਨੂੰ ਪੈ ਗਿਆ। ਗਰਦਨ ਦਬੋਚਣ ਤੋਂ ਬਾਅਦ ਆਰੋਪੀ ਨੇ ਔਰਤ ਨੂੰ ਜ਼ਮੀਨ ਉੱਤੇ ਪਟਕ ਦਿੱਤਾ ਫਿਰ ਤੀਵੀਂ ਉਸਦੀ ਚੇਨ ਅਤੇ ਮੋਬਾਇਲ ਲੁੱਟ ਕੇ ਭੱਜ ਨਿਕਲਿਆ। ਦੱਸ ਦਈਏ ਕਿ ਇਸ ਘਟਨਾ ਵਿਚ ਇਕ ਬਾਈਕ ਸਵਾਰ ਵੀ ਆਰੋਪੀ ਦੇ ਨਾਲ ਸ਼ਾਮਿਲ ਸੀ।  

Woman attacked, robbed of valuables in ShahdaraWoman attacked, robbed of valuables in Shahdaraਜਾਣਕਾਰੀ ਦੇ ਮੁਤਾਬਕ, ਹੇਮਲਤਾ (40) ਪਰਵਾਰ ਦੇ ਨਾਲ ਹਰਦੇਵ ਪੁਰੀ, ਸ਼ਾਹਦਰਾ ਵਿਚ ਰਹਿੰਦੀ ਹੈ। ਔਰਤ ਦੇ ਪਤੀ ਮਹੇਸ਼ ਕੁਮਾਰ ਕੜਕੜਡੂਮਾ ਕੋਰਟ ਵਿਚ ਵਕੀਲ ਹਨ। ਹੇਮਲਤਾ ਆਪਣੀ ਜਾਂਚ ਰਿਪੋਰਟ ਲੈਣ ਲਈ ਨਿਕਲੀ ਸੀ। ਮੰਡੋਲੀ ਰੋਡ ਸਥਿਤ ਡਾਇਗਨੋਸਟਿਕ ਸੇਂਟਰ ਬੰਦ ਹੋਣ ਦੇ ਕਾਰਨ ਉਹ ਬਿਨਾਂ ਰਿਪੋਰਟ ਲਈ ਪੈਦਲ ਵਾਪਸ ਘਰ ਪਰਤ ਰਹੀ ਸੀ। ਰਾਤ 8 ਵਜੇ ਦੇ ਕਰੀਬ ਜਦੋਂ ਉਹ ਗਲੀ ਨੰਬਰ ਦੋ, ਹਰਦੇਵ ਪੁਰੀ ਪਹੁੰਚੀ ਤਾਂ ਇੱਕ ਬਦਮਾਸ਼ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। 

Woman attacked, robbed of valuables in ShahdaraWoman attacked, robbed of valuables in Shahdaraਗਲੀ ਦੇ ਵਿੱਚੋ ਵਿਚ ਇਕੱਲਾ ਪਾਕੇ ਬਦਮਾਸ਼ ਨੇ ਪਿੱਛੇ ਤੋਂ ਹੇਮਲਤਾ ਨੂੰ ਫੜਕੇ ਜ਼ਮੀਨ ਤੇ' ਸੁੱਟ ਦਿੱਤਾ ਅਤੇ ਗਹਿਣੇ ਅਤੇ ਮੋਬਾਈਲ ਲੈ ਕੇ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਉਸਨੂੰ ਬੇਹੋਸ਼ੀ ਵਿਚ ਜ਼ਖਮੀ ਜ਼ਮੀਨ 'ਤੇ ਹੀ ਸੁੱਟ ਕੇ ਚਲਾ ਗਿਆ। ਬਦਮਾਸ਼ ਨੇ ਜਿੱਥੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਉੱਥੇ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਸੀ। ਕੈਮਰੇ ਵਿਚ ਬਦਮਾਸ਼ ਦੀ ਬਾਇਕ ਦਾ ਨੰਬਰ ਅਤੇ ਵਾਰਦਾਤ ਦੌਰਾਨ ਚਿਹਰਾ ਕੈਦ ਹੋ ਗਿਆ। ਪੁਲਿਸ ਫੁਟੇਜ ਦੀ ਮਦਦ ਨਾਲ ਬਦਮਾਸ਼ਾਂ ਦੀ ਪਹਿਚਾਣ ਕਰਨ ਵਿਚ ਲੱਗੀ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement