ਰੀਨਤ ਸੰਧੂ ਨੇ ਵਿਦੇਸ਼ ਮੰਤਰਾਲੇ ਵਿਚ ਸੰਭਾਲਿਆ ਸਕੱਤਰ ਦਾ ਅਹੁਦਾ
Published : Jul 5, 2021, 12:28 pm IST
Updated : Jul 5, 2021, 2:34 pm IST
SHARE ARTICLE
Rinat Sandhu
Rinat Sandhu

ਵਿਦੇਸ਼ ਨੀਤੀ ਵਿਚ ਅਹਿਮ ਭੂਮਿਕਾ ਨਿਭਾ ਰਹੇ ਪਤੀ ਪਤਨੀ

ਨਵੀਂ ਦਿੱਲੀ: ਸੀਨੀਅਰ ਡਿਪਲੋਮੈਟ ਰੀਨਤ ਸੰਧੂ ਨੇ ਵੀਰਵਾਰ ਨੂੰ ਵਿਦੇਸ਼ ਮੰਤਰਾਲੇ ਵਿਚ ਸਕੱਤਰ (ਪੱਛਮੀ) ਦਾ ਅਹੁਦਾ ਸੰਭਾਲ ਲਿਆ। ਸੰਧੂ, 1989 ਬੈਚ ਦੇ ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ਹਨ।

Rinat SandhuRinat Sandhu and his husband Taranjit Singh Sandhu

ਉਨ੍ਹਾਂ ਵਿਕਾਸ ਸਵਰੂਪ ਦੀ ਥਾਂ ਲਈ ਹੈ ਜੋ 35 ਸਾਲ ਦੀ ਨੌਕਰੀ ਬਾਅਦ ਬੁੱਧਵਾਰ ਨੂੰ ਸੇਵਾਮੁਕਤ ਹੋ ਗਏ ਸਨ। ਸਕੱਤਰ(ਦੱਖਣੀ) ਦੇ ਅਹੁਦੇ ਦਾ ਚਾਰਜ ਲੈਣ ਤੋਂ ਪਹਿਲਾਂ ਸੰਧੂ ਦਿੱਲੀ ਸਥਿਤ ਮੰਤਰਾਲੇ ਦੇ ਹੈਡਕੁਆਰਟਰ ਵਿੱਚ ਵਧੀਕ ਸਕੱਤਰ(ਭਾਰਤ ਪ੍ਰਸ਼ਾਂਤ, ਦੱਖਣੀ ਸਾਗਰ) ਵਜੋਂ ਸੇਵਾ ਨਿਭਾ ਰਹੇ ਸਨ। ਉਹ 2007-2020 ਤਕ ਇਟਲੀ ਅਤੇ ਸਾਂਨ ਮਰੀਨੋ ਦੇ ਸਫੀਰ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ।

Rinat SandhuRinat Sandhu and his husband Taranjit Singh Sandhu

ਇਸ ਤੋਂ ਪਹਿਲਾਂ ਉਨ੍ਹਾਂ ਨੇ 2014-2017 ਤੱਕ ਵਾਸ਼ਿੰਗਟਨ ਡੀਸੀ ਵਿਚ ਭਾਰਤੀ ਅੰਬੈਸੀ ਵਿਚ ਮੰਤਰੀ (ਵਪਾਰ)/ਮਿਸ਼ਨ ਦੀ ਉਪ ਮੁਖੀ ਵਜੋਂ ਕੰਮ ਕੀਤਾ। ਉਹ ਮਾਸਕੋ ਕੀਵ ਕੋਲੰਬੋ ਅਤੇ ਨਿਊਯਾਰਕ ਵਿਚ ਭਾਰਤੀ ਮਿਸ਼ਨਾਂ ਵਿਚ ਵੱਖ-ਵੱਖ ਅਹੁਦਿਆਂ ’ਤੇ ਵੀ ਕੰਮ ਕਰ ਚੁੱਕੀ ਹੈ।

Rinat SandhuRinat Sandhu and his husband Taranjit Singh Sandhu

ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਪਤੀ ਤਰਨਜੀਤ ਸਿੰਘ ਸੰਧੂ ਵੀ ਸਿਆਸੀ ਤੌਰ ’ਤੇ ਅਮਰੀਕਾ ਵਿਚ ਹੀ ਤਾਇਨਾਤ ਹਨ। ਇਹ ਪਤੀ-ਪਤਨੀ ਲੰਬੇ ਸਮੇਂ ਤੋਂ ਭਾਰਤ ਦੀ ਵਿਦੇਸ਼ ਨੀਤੀ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement