ਪਹਿਲੀ ਵਾਰ ਹਾਈ ਕੋਰਟ ’ਚ ਪਤੀ-ਪਤਨੀ ਬਣੇ ਜੱਜ, ਸ਼ੁਭਾ ਮਹਿਤਾ ਨੂੰ ਨਿਆਂਇਕ ਸੇਵਾ ਕੋਟੇ ਤੋਂ ਬਣਾਇਆ ਗਿਆ ਜੱਜ
Published : Jun 5, 2022, 2:52 pm IST
Updated : Jun 5, 2022, 2:52 pm IST
SHARE ARTICLE
 In a first, a 'judge couple' in High Court
In a first, a 'judge couple' in High Court

ਸ਼ੁਭਾ ਦੇ ਪਤੀ ਮਹਿੰਦਰ ਗੋਇਲ ਪਹਿਲਾਂ ਤੋਂ ਹੀ ਰਾਜਸਥਾਨ ਹਾਈ ਕੋਰਟ ’ਚ ਜੱਜ ਹਨ।

 

ਜੈਪੁਰ : ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰਾਲਾ ਨੇ ਕੁਲਦੀਪ ਮਾਥੁਰ ਅਤੇ ਸ਼ੁਭਾ ਮਹਿਤਾ ਨੂੰ ਰਾਜਸਥਾਨ ਹਾਈ ਕੋਰਟ ਦਾ ਜੱਜ ਨਿਯੁਕਤ ਕੀਤਾ ਹੈ। ਇਸ ਤਰ੍ਹਾਂ ਸ਼ੁਭਾ ਮਹਿਤਾ ਨੇ ਇਤਿਹਾਸ ਬਣਾਇਆ ਹੈ, ਕਿਉਂਕਿ ਉਹ ਆਪਣੇ ਪਤੀ ਜਸਟਿਸ ਮਹਿੰਦਰ ਗੋਇਲ ਨਾਲ ਇਕ ਹੀ ਹਾਈ ਕੋਰਟ ’ਚ ਜੱਜ ਬਣੀ ਹੈ। ਸ਼ੁਭਾ ਦੇ ਪਤੀ ਮਹਿੰਦਰ ਗੋਇਲ ਪਹਿਲਾਂ ਤੋਂ ਹੀ ਰਾਜਸਥਾਨ ਹਾਈ ਕੋਰਟ ’ਚ ਜੱਜ ਹਨ। ਇਹ ਪਹਿਲੀ ਵਾਰ ਹੈ, ਜਦੋਂ ਪਤੀ ਅਤੇ ਪਤਨੀ ਦੋਵੇਂ ਹਾਈ ਕੋਰਟ ’ਚ ਜੱਜ ਦੇ ਅਹੁਦੇ ’ਤੇ ਬਿਰਾਜਮਾਨ ਹੋਏ ਹਨ। ਜਾਣਕਾਰੀ ਅਨੁਸਾਰ ਸ਼ੁਭਾ ਨੂੰ ਨਿਆਂਇਕ ਸੇਵਾ ਕੋਟੇ ਤੋਂ ਜੱਜ ਬਣਾਇਆ ਗਿਆ ਹੈ, ਜਦਕਿ ਜਸਟਿਸ ਮਹਿੰਦਰ ਗੋਇਲ 6 ਨਵੰਬਰ, 2019 ਨੂੰ ਵਕੀਲ ਕੋਟੇ ਤੋਂ ਜੱਜ ਬਣੇ ਸਨ।

Rajsthan High Court  

ਦੂਜੇ ਪਾਸੇ ਕੁਲਦੀਪ ਮਾਥੁਰ, ਜੋਧਪੁਰ ਵਿਚ ਹਾਈ ਕੋਰਟ ਬੈਂਚ ’ਚ ਅਭਿਆਸ ਕਰਨ ਵਾਲੇ ਮਨੋਨੀਤ ਸੀਨੀਅਰ ਵਕੀਲ ਨੂੰ ਵੀ ਵਕੀਲਾਂ ਦੇ ਕੋਟੇ ਤੋਂ ਜੱਜ ਦੇ ਰੂਪ ’ਚ ਤਰੱਕੀ ਦਿਤੀ ਗਈ। ਕਾਨੂੰਨ ਵਿਭਾਗ ਵਲੋਂ ਜਾਰੀ ਇਕ ਨੋਟੀਫ਼ਿਕੇਸ਼ਨ ’ਚ ਕਿਹਾ ਗਿਆ ਹੈ ਕਿ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੁਲਦੀਪ ਮਾਥੁਰ ਅਤੇ ਸ਼ੁਭਾ ਮਹਿਤਾ ਨੂੰ ਸੀਨੀਅਰਤਾ ਦੇ ਕ੍ਰਮ ’ਚ ਰਾਜਸਥਾਨ ਹਾਈ ਕੋਰਟ ਦੇ ਜੱਜ ਦੇ ਰੂਪ ’ਚ ਨਿਯੁਕਤ ਕੀਤੇ ਜਾਣ ’ਤੇ ਖੁਸ਼ੀ ਜਤਾਈ ਹੈ। ਇਨ੍ਹਾਂ ਨਿਯੁਕਤੀਆਂ ਨਾਲ ਹੀ ਰਾਜਸਥਾਨ ਹਾਈ ਕੋਰਟ ’ਚ ਜੱਜਾਂ ਦੀ ਕੁੱਲ ਗਿਣਤੀ ਹੁਣ 25 ਤੋਂ ਵਧ ਕੇ 27 ਹੋ ਜਾਵੇਗੀ। ਨਵੀਆਂ ਨਿਯੁਕਤੀਆਂ ਦੇ ਬਾਵਜੂਦ 23 ਅਹੁਦੇ ਅਜੇ ਵੀ ਖਾਲੀ ਹਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement