ਈਦ ’ਤੇ 5 ਕਰੋੜ ਮੁਸਲਿਮ ਵਿਦਿਆਰਥੀਆਂ ਨੂੰ ਮੋਦੀ ਸਰਕਾਰ ਦਾ ਤੋਹਫਾ
Published : Jun 5, 2019, 9:56 am IST
Updated : Jun 5, 2019, 3:31 pm IST
SHARE ARTICLE
Modi Govt. gift to five crore minority students muslim youth on Eid
Modi Govt. gift to five crore minority students muslim youth on Eid

ਪੜ੍ਹਾਈ ਲਈ ਮਿਲੇਗਾ ਪੈਸਾ

ਨਵੀਂ ਦਿੱਲੀ: ਨਰਿੰਦਰ ਮੋਦੀ ਸਰਕਾਰ ਨੇ ਈਦ ’ਤੇ ਮੁਸਲਿਮ ਨੌਜਵਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਇਹ ਤੋਹਫਾ ਹੈ ਪੜ੍ਹਾਈ-ਲਿਖਾਈ ਦਾ। ਕੇਂਦਰੀ ਘੱਟ ਗਿਣਤੀ ਕਾਰਜ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਅਪਣੇ ਮੰਤਰਾਲੇ ਦੇ ਅਧਿਕਾਰੀਆਂ ਨਾਲ ਬੈਠਕ ਕਰਨ ਤੋਂ ਬਾਅਦ ਅਗਲੇ ਪੰਜ ਸਾਲਾਂ ਵਿਚ 5 ਕਰੋੜ ਵਿਦਿਆਰਥੀਆਂ ਨੂੰ ਪ੍ਰਧਾਨ ਮੰਤਰੀ ਨੇ ਵਜ਼ੀਫਾ ਦੇਣ ਦਾ ਐਲਾਨ ਕੀਤਾ ਹੈ। ਖਾਸ ਗੱਲ ਇਹ ਹੈ ਕਿ ਇਹਨਾਂ ਵਿਚੋਂ ਕਰੀਬ ਢਾਈ ਕਰੋੜ ਯਾਨੀ 50 ਫ਼ੀਸਦੀ ਬੱਚੇ ਹੋਣਗੇ।

MuslimMuslim

ਇਸ ਦਾ ਲਾਭ ਲੈਣ ਦੀ ਪ੍ਰਕਿਰਿਆ ਨੂੰ ਸਰਲ ਅਤੇ ਪਾਰਦਰਸ਼ੀ ਬਣਾ ਦਿੱਤਾ ਗਿਆ ਹੈ। ਨਕਵੀ ਨੇ ਕਿਹਾ ਹੈ ਕਿ ਵਿਕਾਸ ਨੂੰ ਹੋਰ ਅੱਗੇ ਵਧਾਉਣਾ ਅਗਲੇ ਪੰਜ ਸਾਲਾਂ ਵਿਚ ਉਹਨਾਂ ਪ੍ਰਾਥਮਿਕਤਾ ਹੋਵੇਗੀ ਤਾਂ ਕਿ ਹਰ ਜ਼ਰੂਰਮੰਦ ਦੀ ਮਦਦ ਕੀਤੀ ਜਾ ਸਕੇ। ਹਰ ਵਿਦਿਆਰਥੀ ਦਾ ਵਿਸ਼ਵਾਸ ਜਿੱਤਿਆ ਜਾਵੇ। ਉਸ ਨੂੰ ਪੜ੍ਹਾਈ ਵਿਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਵਾਸਤੇ ਸਰਕਾਰ ਨੂੰ ਸੁਚੇਤ ਰਹਿਣਾ ਹੋਵੇਗਾ।

NakviMukhtar Abbas Naqvi

ਨਕਵੀ ਨੇ ਅੱਗੇ ਕਿਹਾ ਕਿ 3ਈ ਯਾਨੀ ਐਜੂਕੇਸ਼ਨ, ਐਮਪਲਾਇਮੈਂਟ ਅਤੇ ਐਮਪਾਵਰਮੈਂਟ ਉਹਨਾਂ ਦਾ ਉਦੇਸ਼ ਹੈ। ਇਸ ਨੂੰ ਪੂਰਾ ਕਰਨ ਲਈ ਉਹ ਯਤਨ ਕਰ ਰਹੇ ਹਨ। ਮੁਸਲਿਮ ਲੜਕੀਆਂ ਦੀ ਸਿਖਿਆ ਨੂੰ ਪ੍ਰੋਤਸਾਹਿਤ ਕਰਨ ਲਈ ਪੜੋ-ਵਧੋ ਅਭਿਆਨ ਚਲਾਇਆ ਜਾਵੇਗਾ।  ਦੂਰ ਦੁਰੇਡੇ ਇਲਾਕਿਆਂ ਵਿਚ ਜਿੱਥੇ ਕਿ ਆਰਥਿਕ-ਸਮਾਜਿਕ ਕਾਰਨਾਂ ਕਰਕੇ ਲੜਕੀਆਂ ਨੂੰ ਪੜ੍ਹਨ ਲਈ ਨਹੀਂ ਭੇਜਿਆ ਜਾਂਦਾ ਉੱਥੇ ਸਿਖਿਆ ਵਾਲੇ ਸਥਾਨਾਂ ਨੂੰ ਸੁਵਿਧਾਵਾਂ ਅਤੇ ਸਾਧਨ ਉਪਲੱਬਧ ਕਰਨ ਲਈ ਕੰਮ ਕੀਤਾ ਜਾਵੇਗਾ।

ਸੌ ਤੋਂ ਜ਼ਿਆਦਾ ਮੋਬਾਇਲ ਵੈਨ ਦੇ ਮਾਧਿਅਮ ਨਾਲ ਸਿਖਿਆ ਰੁਜ਼ਗਾਰ ਨਾਲ ਜੁੜੇ ਸਰਕਾਰੀ ਕਰਮਚਾਰੀਆਂ ਦੀ ਜਾਣਕਾਰੀ ਦੇਣ ਲਈ ਪੂਰੇ ਦੇਸ਼ ਵਿਚ ਅਭਿਆਨ ਚਲਾਇਆ ਜਾਵੇਗਾ। ਉਹਨਾਂ ਨੇ ਅੱਗੇ ਕਿਹਾ ਕਿ ਰੁਜ਼ਗਾਰ ’ਤੇ ਵੀ ਪੰਜ ਸਾਲ ਦਾ ਰੋਡਮੈਪ ਪੇਸ਼ ਕੀਤਾ ਗਿਆ। ਕਿਹਾ ਕਿ ਦਸਤਾਕਾਰਾਂ, ਸ਼ਿਲਪਕਾਰਾਂ, ਕਾਰੀਗਰਾਂ ਨੂੰ ਰੁਜ਼ਗਾਰ ਨਾਲ ਜੁੜਨ ਅਤੇ ਬਾਜ਼ਾਰ ਮੁਹੱਈਆ ਕਰਵਾਉਣ ਲਈ ਅਗਲੇ ਪੰਜ ਸਾਲ ਵਿਚ ਦੇਸ਼ ਵਿਚ 100 ਤੋਂ ਵੱਧ ਹੁਨਰ ਹਾਟ ਦਾ ਆਯੋਜਨ ਹੋਵੇਗਾ।

ਨਾਲ ਹੀ ਉਹਨਾਂ ਦੇ ਵਿਦੇਸ਼ੀ ਉਤਪਾਦਾਂ ਦੀ ਆਨਲਾਈਨ ਵਿਕਰੀ ਲਈ ਵੀ ਵਿਵਸਥਾ ਕੀਤੀ ਜਾਵੇਗੀ। ਪੰਜ ਸਾਲ 25 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਉਪਲੱਬਧ ਕਰਵਾਇਆ ਜਾਵੇਗਾ ਅਤੇ ਇਸ ਦੇ ਨਾਲ ਹੀ ਸਿਖੋ ਅਤੇ ਕਮਾਓ,  ਨਵੀਂ ਮੰਜ਼ਿਲ ਗਰੀਬ ਨਵਾਜ ਕੌਸ਼ਲ ਵਿਕਾਸ ਅਤੇ ਉਸਤਾਦ ਵਰਗੇ ਰੁਜ਼ਗਾਰ ਕੌਸ਼ਲ ਵਿਕਾਸ ਕਾਰਜ ਚਲਾਏ ਜਾਣਗੇ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement