ਕੁਹਾੜੀ ਨਾਲ ਕੀਤਾ ਦਲਿਤ ਮਹਿਲਾ ਦਾ ਕਤਲ
Published : May 5, 2018, 5:15 pm IST
Updated : May 5, 2018, 5:15 pm IST
SHARE ARTICLE
Murder
Murder

ਉਤਰ ਪਦੇਸ਼ ਦੇ ਮਹੋਬਾ ਜ਼ਿਲ੍ਹੇ ਦੇ ਖੰਨਾ ​ਥਾਣਾ ਖੇਤਰ ਦੇ ਗਯੋੜੀ ਪਿੰਡ ਦੇ ਸਾਬਕਾ ਪ੍ਰਧਾਨ ਦੇ ਘਰ ਮਜਦੂਰੀ ਕਰਨ ਗਈ ਇਕ ਦਲਿਤ ਮਹਿਲਾ ਦਾ ਕੁਹਾੜੀ ਮਾਰ ਕੇ ਕਤਲ ਕਰ...

ਬਾਂਦਾ, 5 ਮਈ : ਉਤਰ ਪਦੇਸ਼ ਦੇ ਮਹੋਬਾ ਜ਼ਿਲ੍ਹੇ ਦੇ ਖੰਨਾ ​ਥਾਣਾ ਖੇਤਰ ਦੇ ਗਯੋੜੀ ਪਿੰਡ ਦੇ ਸਾਬਕਾ ਪ੍ਰਧਾਨ ਦੇ ਘਰ ਮਜਦੂਰੀ ਕਰਨ ਗਈ ਇਕ ਦਲਿਤ ਮਹਿਲਾ ਦਾ ਕੁਹਾੜੀ ਮਾਰ ਕੇ ਕਤਲ ਕਰ ਦਿਤਾ ਗਿਆ। ਪੁਲਿਸ ਅਧਿਕਾਰੀ ਐਨ. ਕੋਲਾਂਚੀ ਨੇ ਦਸਿਆ ਕਿ ‘ਦਲਿਤ ਮਹਿਲਾ ਗਿਰਿਜਾ (35) ਅਪਣੇ ਪਤੀ ਨਾਲ ਸਾਬਕਾ ਪ੍ਰਧਾਨ ਬਲਰਾਮ ਦਾਦੀ ਦੇ ਡੰਗਰਾਂ ਦੇ ਬਾੜੇ ਵਿਚ ਮਜਦੂਰੀ ਕਰਨ ਗਈ ਸੀ।

MurderMurder

ਉਨ੍ਹਾਂ ਦਸਿਆ ਕਿ ਉਸ ਦਾ ਪਤੀ ਰਾਮ ਗੁਲਾਬ, ਸਾਬਕਾ ਪ੍ਰਧਾਨ ਦੇ ਡੰਗਰਾਂ ਦੇ ਬਾੜੇ ਤੋਂ ਗੋਬਰ ਦੀ ਖਾਦ ਟਰੈਕਟਰ ਵਿਚ ਭਰ ਕੇ ਟਰੈਕਟਰ ਚਾਲਕ ਸੀਤਾਰਾਮ ਦੇ ਨਾਲ ਖੇਤ ਚਲਾ ਗਿਆ ਅਤੇ ਮਹਿਲਾ ਉਥੇ ਹੀ ਰੁਕੀ ਰਹੀ। ਇਸ ਦੌਰਾਨ ਹਮਲਾਵਰ ਨੇ ਕੁਹਾੜੀ ਮਾਰ ਕੇ ਉਸ ਦਾ ਕਤਲ ਕਰ ਦਿਤਾ ਤੇ ਫ਼ਰਾਰ ਹੋ ਗਏ। ਅਧਿਕਾਰੀ ਨੇ ਦਸਿਆ ਕਿ ਹਮਲਾਵਰ ਖੂਨ ਨਾਲ ਲਿਬੜੀ ਕੁਹਾੜੀ ਲਾਸ਼ ਦੇ ਹੀ ਕੋਲ ਸੁੱਟ ਗਿਆ ਸੀ, ਜਿਸ ਨੂੰ ਬਰਾਮਦ ਕਰ ਲਿਆ ਗਿਆ ਹੈ।

Murder

ਇਸ ਸਬੰਧ ਵਿਚ ਅਣਪਛਾਤੇ ਹਮਲਵਾਰ ਵਿਰੁਧ ਕਤਲ ਦਾ ਮਾਮਲਾ ਦਰਜ ਕਰ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ। ਐਸਪੀ ਨੇ ਦਸਿਆ ਕਿ ਕਤਲ ਦੀ ਵਜ੍ਹਾ ਦਾ ਅਜੇ ਪਤਾ ਨਹੀਂ ਚਲਿਆ ਹੈ, ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement