ਕੰਗਨਾ ਨੇ ਨੇਤਾਜੀ ਸੁਭਾਸ਼ ਨੂੰ ਦੱਸਿਆ "ਦੇਸ਼ ਦਾ ਪਹਿਲਾ ਪੀਐਮ" ,KTR ਨੇ ਪੁੱਛਿਆ- ਗ੍ਰੈਜੂਏਸ਼ਨ ਕਿੱਥੋਂ ਕੀਤੀ?
Published : Apr 5, 2024, 2:32 pm IST
Updated : Apr 5, 2024, 2:32 pm IST
SHARE ARTICLE
Kangana Ranaut
Kangana Ranaut

ਜਦੋਂ ਕੰਗਨਾ ਰਣੌਤ ਨੇ ਸੁਭਾਸ਼ ਚੰਦਰ ਬੋਸ ਨੂੰ ਦੱਸਿਆ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਤਾਂ ਹੱਸ ਪਏ ਲੋਕ

Kangana Ranaut : ਭਾਰਤੀ ਰਾਸ਼ਟਰੀ ਕਮੇਟੀ (ਬੀ.ਆਰ.ਐੱਸ.) ਦੇ ਕਾਰਜਕਾਰੀ ਪ੍ਰਧਾਨ ਕੇਟੀ ਰਾਮਾ ਰਾਓ ਨੇ ਆਪਣੇ ਟਵਿੱਟਰ ਹੈਂਡਲ 'ਤੇ ਇੱਕ ਪੋਸਟ ਸ਼ੇਅਰ ਕਰਦਿਆਂ ਕੰਗਨਾ ਰਣੌਤ ਦੇ ਉਸ ਬਿਆਨ 'ਤੇ ਤੰਜ ਕੱਸਿਆ ਹੈ,ਜਿਸ 'ਚ ਉਸਨੇ ਸੁਤੰਤਰਤਾ ਸੈਨਾਨੀ ਸੁਭਾਸ਼ ਚੰਦਰ ਬੋਸ ਨੂੰ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਕਿਹਾ ਸੀ। ਦੱਸਣਯੋਗ ਹੈ ਕਿ ਕੰਗਨਾ ਭਾਜਪਾ ਦੀ ਟਿਕਟ 'ਤੇ ਹਿਮਾਚਲ ਦੇ ਮੰਡੀ ਤੋਂ ਲੋਕ ਸਭਾ ਚੋਣ ਲੜ ਰਹੀ ਹੈ। 

 

ਇਸ ਬਾਰੇ ਬੀਆਰਐਸ ਨੇਤਾ ਕੇਟੀ ਰਾਮਾ ਰਾਓ ਨੇ ਕਿਹਾ, ਹਿਮਾਚਲ ਤੋਂ ਭਾਜਪਾ ਦਾ ਇੱਕ ਮੈਂਬਰ ਕਹਿ ਰਿਹਾ ਹੈ ਕਿ ਸੁਭਾਸ਼ ਚੰਦਰ ਬੋਸ ਸਾਡੇ ਪਹਿਲੇ ਪ੍ਰਧਾਨ ਮੰਤਰੀ ਸਨ। ਇਸ ਦੇ ਨਾਲ ਹੀ ਸਾਊਥ ਦੇ ਇੱਕ ਹੋਰ ਬੀਜੇਪੀ ਨੇਤਾ ਕਹਿ ਰਹੇ ਹਨ ਕਿ ਮਹਾਤਮਾ ਗਾਂਧੀ ਸਾਡੇ ਪ੍ਰਧਾਨ ਮੰਤਰੀ ਸਨ। ਆਖ਼ਰਕਾਰ, ਇਨ੍ਹਾਂ ਸਾਰੇ ਲੋਕਾਂ ਨੇ ਕਿੱਥੋਂ ਗ੍ਰੈਜੂਏਟ ਕੀਤੀ ਹੈ?

 

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਲੋਕ ਸਭਾ ਚੋਣਾਂ (Loksabha Elections 2024) ਲੜਨ ਜਾ ਰਹੀ ਹੈ। ਜਦੋਂ ਤੋਂ ਭਾਜਪਾ ਨੇ ਉਨ੍ਹਾਂ ਨੂੰ ਆਪਣਾ ਉਮੀਦਵਾਰ ਬਣਾਇਆ ਹੈ, ਉਹ ਲਗਾਤਾਰ ਵਿਰੋਧੀ ਪਾਰਟੀਆਂ 'ਤੇ ਨਿਸ਼ਾਨੇ ਸਾਧ ਰਹੀ ਹੈ। ਹੁਣ ਬੀਆਰਐਸ ਨੇਤਾ ਕੇਟੀ ਰਾਮਾ ਰਾਓ ਨੇ ਕੰਗਨਾ ਰਣੌਤ 'ਤੇ ਤੰਜ ਕਸਿਆ ਹੈ। ਦਰਅਸਲ ਕੰਗਨਾ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ "ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ" ਕਿਹਾ ਸੀ। ਕੰਗਣਾ ਦੀ ਇਸ ਟਿੱਪਣੀ 'ਤੇ ਕੇਟੀ ਰਾਮਾ ਰਾਓ ਨੇ ਉਸਨੂੰ ਘੇਰਿਆ ਹੈ।

 

ਕਾਂਗਰਸ ਨੇਤਾ ਸੁਪ੍ਰੀਆ ਸ਼੍ਰੀਨੇਤ ਨੇ ਵੀ ਕੰਗਨਾ ਰਣੌਤ ਦੇ ਬਿਆਨ ਨੂੰ ਸਾਂਝਾ ਕੀਤਾ ਅਤੇ ਲਿਖਿਆ, 'ਉਸ ਨੂੰ ਹਲਕੇ ਵਿੱਚ ਨਾ ਲਓ, ਉਹ ਭਾਜਪਾ ਨੇਤਾਵਾਂ ਦੀ ਸੂਚੀ ਵਿੱਚ ਸਭ ਤੋਂ ਅੱਗੇ ਨਿਕਲ ਜਾਵੇਗੀ।' ਤੁਹਾਨੂੰ ਦੱਸ ਦੇਈਏ ਕਿ ਕੰਗਨਾ ਰਣੌਤ ਨੂੰ ਉਦੋਂ ਕਾਫੀ ਟ੍ਰੋਲ ਕੀਤਾ ਗਿਆ ਸੀ ਜਦੋਂ ਉਸਨੇ ਦਾਅਵਾ ਕੀਤਾ ਸੀ ਕਿ 2014 ਵਿੱਚ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਭਾਰਤ ਨੂੰ ਅਸਲ ਆਜ਼ਾਦੀ ਮਿਲੀ।

Location: India, Himachal Pradesh

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement