ਅਫਸਪਾ ਹਟਾਉਣ ਦਾ ਸੁਝਾਅ ਨਹੀਂ ਦਿੱਤਾ: ਜਰਨਲ ਹੁੱਡਾ
Published : Apr 5, 2019, 10:22 am IST
Updated : Apr 5, 2019, 10:37 am IST
SHARE ARTICLE
It gen DS Hooda on congress manifesto said did not suggest to remove AFSPA
It gen DS Hooda on congress manifesto said did not suggest to remove AFSPA

ਅਖਿਰ ਕੀ ਹੈ ਪੂਰਾ ਮਾਮਲਾ

ਨਵੀਂ ਦਿੱਲੀ: ਸਤੰਬਰ 2016 ਵਿਚ ਕੀਤੇ ਗਏ ਸਰਜੀਕਲ ਸਟ੍ਰਾਇਕ ਦੇ ਹੀਰੋ ਲੇਫਿਟਨੇਂਟ ਜਰਨਲ ਡੀਐਸ ਹੁੱਡਾ ਨੇ ਕਾਂਗਰਸ ਦੇ ਮੇਨਿਫੇਸਟੋ ਵਿਚ ਅਫਸਪਾ ਹਟਾਉਣ ਤੇ ਅਪਣੀ ਸਫਾਈ ਪੇਸ਼ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਸ ਨੇ ਕਿਹਾ ਕਿ ਮੇਰੀ ਰਿਪੋਰਟ ਵਿਚ ਅਫਸਪਾ ਦਾ ਕੋਈ ਉਲੇਖ ਨਹੀਂ ਹੈ ਅਤੇ ਨਾ ਹੀ ਕਸ਼ਮੀਰ ਘਾਟੀ ਵਿਚ  ਜ਼ਰੂਰੀ ਸੈਨਿਕਾਂ ਦੀ ਸੰਖਿਆ ਦਾ ਕੋਈ ਜ਼ਿਕਰ ਹੈ, ਕਿਉਂਕਿ ਮੇਰਾ ਮੰਨਣਾ ਹੈ ਕਿ ਇਹ ਅਜਿਹੇ ਫੈਸਲੇ ਹਨ ਜਿਹੜੇ ਕਿ ਇਕ ਵਿਆਪਕ ਰਣਨੀਤੀ ਤਿਆਰ ਹੋਣ ਤੋਂ ਬਾਅਦ  ਹੀ ਲਏ ਜਾ ਸਕਦੇ ਹਨ।
 

DS HoodaDS Hooda

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਡੀਐਸ ਹੁੱਡਾ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ 42 ਪੰਨਿਆਂ ਦਾ ਰਾਸ਼ਟਰੀ ਸੁਰੱਖਿਆ ਦਾ ਇਕ ਵਿਸ਼ਾਲ ਵਿਜ਼ਨ ਦਸਤਾਵੇਜ਼ ਸੌਪਿਆਂ ਸੀ। ਕਿਹਾ ਜਾਂਦਾ ਹੈ ਕਿ ਲੇ ਜਰਨਲ ਹੁੱਡਾ ਦੇ ਸੁਝਾਅ ਦੇ ਅਧਾਰ ’ਤੇ ਹੀ ਕਾਂਗਰਸ ਨੇ ਅਪਣੇ ਮੈਨਿਫੇਸਟੋਂ ਵਿਚ ਅਫਸਪਾ ਵਿਚ ਬਦਲਾਅ ਅਤੇ ਰਾਜਧ੍ਰੋਹ ਦੀਆਂ ਧਾਰਾਵਾਂ ਵਿਚ ਬਦਲਾਅ ਦੀ ਗੱਲ ਕਹੀ ਹੈ। ਕਾਂਗਰਸ ਦੇ ਘੋਸ਼ਣਾ ਪੱਤਰ ’ਤੇ ਵੀਰਵਾਰ ਨੂੰ ਪੀਐਮ ਮੋਦੀ ਨੇ ਹੱਲਾ ਬੋਲਿਆ।

AFSPAAFSPA

ਕਲਕੱਤਾ ਵਿਚ ਇਕ ਰੈਲੀ ਦੌਰਾਨ ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਅਪਣੇ ਘੋਸ਼ਣਾ ਪੱਤਰ ਜੋ ਕਿ ਝੂਠਾਂ ਨਾਲ ਭਰਿਆ ਹੋਇਆ ਹੈ, ਵਿਚ ਉਸ ਕਨੂੰਨ ਨੂੰ ਹਟਾਉਣ ਦੀ ਗੱਲ ਕਹੀ ਹੈ ਜਿਸ ਵਿਚ ਅੱਤਵਾਦੀ ਪ੍ਰਭਾਵਿਤ ਇਲਾਕਿਆਂ ਵਿਚ ਸਾਡੇ ਸੁਰੱਖਿਆ ਬਲਾਂ ਦੀ ਹਿਫਾਜ਼ਤ ਹੁੰਦੀ ਹੈ। ਉਹਨਾਂ ਨੇ ਕਿਹਾ ਕਿ ਇਸ ਕਨੂੰਨ ਨੂੰ ਹਟਾਉਣ ਦਾ ਵਾਸਤਵਿਕ ਫਾਇਦਾ ਪਾਕਿਸਤਾਨ ਦਾ ਹੋਵੇਗਾ।

ਸ ਨੇ ਦੱਸਿਆ ਕਿ ਪਰ ਮੈਂ ਕਦੇ ਅਪਣੀ ਰਿਪੋਰਟ ਵਿਚ ਕੀਤੇ ਵੀ ਇਸ ਕਨੂੰਨ ਨੂੰ ਮਿਟਾਉਣ ਜਾਂ ਖਤਮ ਕਰਨ ਬਾਰੇ ਨਹੀਂ ਕਿਹਾ। ਮੈਂ ਸਿਰਫ ਸਮੀਖਿਆ ਬਾਰੇ ਗੱਲ ਕੀਤੀ। ਲੈਫਟੀਨੈਂਟ ਜਰਨਲ ਡੀਐਸ ਹੁੱਡਾ ਨੇ ਕਿਸੇ ਵੀ ਰਾਜਨੀਤਿਕ ਪਾਰਟੀ ਵਿਚ ਸ਼ਾਮਲ ਹੋਣ ਦੀਆਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ। ਦੱਸ ਦਈਏ ਕਿ ਕਾਂਨਫਰੈਂਸ ਦੇ ਮੈਨਿਫੇਸਟੋਂ ਵਿਚ ਅਫਸਪਾ ਵਿਚ ਬਦਲਾਅ ਅਤੇ ਰਾਜਧ੍ਰੋਹ ਦੇ ਮੁੱਦੇ ’ਤੇ ਸਾਰੇ ਦੇਸ਼ ਵਿਚ ਬਹਿਸ ਛਿੜ ਗਈ ਹੈ।  

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement