ਰਾਜਸਥਾਨ ਦੇ ਮੇਵਾਤ ਤੋਂ ਸਿੰਘੂ ਬਾਰਡਰ ਪਹੁੰਚੇ ਮੁਸਲਮਾਨ ਵੀਰ ਦੀ ਦਹਾੜ, ਕਿਹਾ ਅਸੀਂ ਸਭ ਇੱਕ ਹਾਂ
Published : Mar 5, 2021, 7:47 pm IST
Updated : Mar 5, 2021, 10:50 pm IST
SHARE ARTICLE
farmer protest
farmer protest

ਕਿਹਾ ਮੋਦੀ ਜੀ ਤੁਸੀਂ ਇੱਥੇ ਆ ਕੇ ਦੇਖੋ ਤੁਹਾਨੂੰ ਸਿੱਖ ਮੁਸਲਿਮ ਹਿੰਦੂ ਤੇ ਈਸਾਈ ਸਭ ਮਿਲ ਜਾਣਗੇ ।

ਨਵੀਂ ਦਿੱਲੀ : ਰਾਜਸਥਾਨ ਦੇ ਮੇਵਾਤ ਤੋਂ ਦਿੱਲੀ ਸਿੰਘੂ ਬਾਰਡਰ ਪਹੁੰਚੇ ਮੁਸਲਿਮ ਵੀਰ ਨੇ ਮੋਦੀ ਸਰਕਾਰ ਨੂੰ ਲਾਹਨਤਾਂ ਪਾਉਂਦਿਆਂ ਕਿਹਾ ਕਿ ਦੇਸ਼ ਦੇ ਲੋਕ ਹੁਣ ਜਾਗ ਚੁੱਕੇ ਹਨ, ਕੇਂਦਰ ਸਰਕਾਰ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ। ਮੁਸਲਿਮ ਵੀਰ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਲੋਕਾਂ ਨੂੰ ਜਾਤ ਅਤੇ ਧਰਮ ਦੇ ਨਾਂ ਤੇ ਵੰਡ ਕੇ ਆਪਣੀਆਂ ਵੋਟਾਂ ਇਕੱਠੀਆਂ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਹੁਣ ਕੇਂਦਰ ਸਰਕਾਰ ਦਾ ਫ਼ਿਰਕੂ ਪੱਤੇ ਦੇਸ਼ ਵਿਚ ਨਹੀਂ ਚੱਲਣ ਵਾਲਾ ।

photophotoਉਨ੍ਹਾਂ ਕਿਹਾ ਕਿ ਦੇਸ਼ ਕਿਸੇ ਇੱਕ ਜ਼ਾਤ ਧਰਮ ਦਾ ਨਹੀਂ, ਇਹ ਦੇਸ਼ ਸਾਰੇ ਧਰਮਾਂ ਦੇ ਲੋਕਾਂ ਦਾ ਸਾਂਝਾ ਹੈ । ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਸਾਰੇ ਧਰਮਾਂ ਦੇ ਲੋਕਾਂ ਨੇ ਆਪਣਾ ਖੂਨ ਡੋਲ੍ਹਿਆ ਹੈ । ਉਨ੍ਹਾਂ ਕਿਹਾ ਦੇਸ਼ ਦੇ ਪ੍ਰਧਾਨ ਮੰਤਰੀ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਲਿਬਾਸ ਤੋਂ ਪਹਿਚਾਨਣ ਦੀ ਗੱਲ ਕਰਦੇ ਹਨ । ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਕਿਸਾਨੀ ਮੋਰਚਿਆਂ ਵਿੱਚ ਆ ਕੇ ਦੇਖਣ ਉਨ੍ਹਾਂ ਨੂੰ ਸਾਰੇ ਧਰਮਾਂ ਦੇ ਲਿਬਾਸ ਮਿਲ ਜਾਣਗੇ ।

photophotoਉਨ੍ਹਾਂ ਕਿਹਾ ਮੋਦੀ ਜੀ ਤੁਸੀਂ ਇੱਥੇ ਆ ਕੇ ਦੇਖੋ ਤੁਹਾਨੂੰ ਸਿੱਖ ਮੁਸਲਿਮ ਹਿੰਦੂ ਤੇ ਈਸਾਈ ਸਭ ਮਿਲ ਜਾਣਗੇ , ਉਨ੍ਹਾਂ ਕਿਹਾ ਕਿ ਇੱਥੇ ਸਾਡੇ ਪੰਜਾਬੀ ਭਰਾਵਾਂ ਨੇ ਸਭਨਾਂ ਲਈ ਲੰਗਰ ਲਾਏ ਹੋਏ ਹਨ, ਉਨ੍ਹਾਂ ਕਿਹਾ ਕਿ ਇਹ ਧਰਨਾ ਸਥਾਨ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਬਣ ਚੁੱਕਿਆ ਹੈ। ਦੇਸ਼ ਦੇ ਕਿਸਾਨ ਕਾਨੂੰਨਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਬਸ ਤੁਸੀਂ ਹੁਣ ਆਪਣੀ ਚਿੰਤਾ ਕਰੋ ।

photophotoਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਨੂੰ ਜਾਤਾਂ ਅਤੇ ਧਰਮਾਂ ਨਾਲ ਤੋੜਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਹੁਣ ਦੇਸ਼ ਇਕਜੁੱਟ ਹੋ ਚੁੱਕਾ ਹੈ ਅਤੇ ਦਿੱਲੀ ਦੇ ਬਾਰਡਰਾਂ ‘ਤੇ ਮੋਰਚੇ ਲਾਈ ਬੈਠਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਕਿਸਾਨ ਮਜ਼ਦੂਰ ਹੁਣ ਜਾਗ ਉਠਿਆ ਹੈ ਅਤੇ ਹੁਣ ਫੇਰ ਉਹ ਆਪਣੇ ਦੇਸ਼ ਨੂੰ ਦੁਆਰਾ ਫਿਰ ਤੋਂ ਵਧੀਆ ਬਣਾਉਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement