ਮੋਦੀ ਤੇ ਇੰਦਰਾ ਦੀ ਸੋਚ ’ਚ ਕੋਈ ਫ਼ਰਕ ਨਹੀਂ:ਭਾਈ ਮਨਜੀਤ ਸਿੰਘ

By : GAGANDEEP

Published : Feb 5, 2021, 6:49 pm IST
Updated : Feb 5, 2021, 6:58 pm IST
SHARE ARTICLE
Bhai Manjit Singh
Bhai Manjit Singh

ਕਿਸਾਨਾਂ ਵੱਲੋਂ ਤਿਰੰਗੇ ਦੇ ਅਪਮਾਨ ਦੀ ਗੱਲ ਨੂੰ ਨਾਕਾਰਿਆ

ਅੰਮ੍ਰਿਤਸਰ: ( ਚਰਨਜੀਤ ਸਿੰਘ ਅਰੋੜਾ) ਕਿਸਾਨੀ ਅੰਦੋਲਨ ਦੇ ਚਲਦਿਆਂ ਹਰ ਕਿਸੇ ਵੱਲੋਂ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਅਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਐ। ਸੰਤ ਕਰਤਾਰ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਸਪੁੱਤਰ ਭਾਈ ਮਨਜੀਤ ਸਿੰਘ ਨੇ ਵੀ ਜਿੱਥੇ ਕਿਸਾਨਾਂ ਦੇ ਹੱਕ ਆਵਾਜ਼ ਬੁਲੰਦ ਕੀਤੀ, ਉਥੇ ਹੀ ਉਨ੍ਹਾਂ ਮੋਦੀ ਸਰਕਾਰ ’ਤੇ ਜਮ ਕੇ ਨਿਸ਼ਾਨੇ ਵੀ ਸਾਧੇ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇੰਦਰਾ ਗਾਂਧੀ ਵਿਚ ਕੋਈ ਫ਼ਰਕ ਨਹੀਂ, ਸਿਰਫ਼ ਨਾਮ ਅਤੇ ਚਿਹਰੇ ਹੀ ਬਦਲੇ ਹਨ।

Bhai Manjit SinghBhai Manjit Singh

 ਉਹਨਾਂ ਨੇ ਆਖਿਆ ਕਿ ਮੋਦੀ ਸਰਕਾਰ ਬੇਈਮਾਨਾਂ ਲੋਕਾਂ ਦੀ ਸਰਕਾਰ ਹੋ ਗਈ ਹੈ, ਮੋਦੀ ਨੇ ਕੰਨ ਵੀ ਬੰਦ ਕਰ ਲਏ ਅਤੇ ਅੱਖਾਂ ਵੀ ਬੰਦ ਕਰ ਲਈਆਂ ਹਨ। ਜਦੋਂ ਇਹਨਾਂ ਨੇ ਵੋਟਾਂ ਵਿਚ ਸਪੋਟ ਲੈਣੀ ਸੀ ਉਦੋਂ ਕਿਹਾ ਸੀ ਸਭ ਦਾ ਸਾਥ.ਸਭ ਦਾ ਵਿਕਾਸ। ਸਾਥ ਦਾ ਸਾਰਿਆਂ ਨੇ ਦੇ ਦਿੱਤਾ ਪਰ ਵਿਕਾਸ  ਇਕੱਲੇ ਅੰਬਾਨੀਆਂ ਦਾ ਹੋਇਆ।

Bhai Manjit SinghBhai Manjit Singh

ਅੱਜ ਬੀਬੀਆਂ,ਬੱਚੇ ਅਤੇ ਬਜ਼ੁਰਗ, ਕਿਸਾਨ, ਮਜ਼ਦੂਰਾਂ  ਹਰ ਵਰਗ  ਜਾਤ ਪਾਤ ਤੋਂ ਉਪਰ ਉੱਠ ਕੇ ਤਿੰਨੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿਨ ਰਾਤ ਇਕ ਕਰ ਰਿਹਾ ਹੈ। ਉਹ  ਦਿੱਲੀ ਦੀਆਂ ਸਰਹੱਦਾਂ ਤੇ ਧਰਨੇ ਲਾ ਕੇ ਬੈਠੇ ਹਨ। ਉਹਨਾਂ ਕਿਹਾ ਕਿ ਜੇ ਕਿਸਾਨ ਹੈ ਤਾਂ ਜਹਾਨ ਹੈ ਤੇ ਉਹੀ ਕਿਸਾਨ ਅੱਜ ਸੜਕਾਂ ਤੇ ਰੁੱਲ ਰਿਹਾ ਹੈ ਤੇ ਮੋਦੀ ਅੰਬਾਨੀਆਂ ਨਾਲ ਹੋਟਲਾਂ ਵਿਚ ਆਪਣੇ ਹੀ ਰੰਗ ਵਿਚ ਰੰਗੇ ਹਨ।

Bhai Manjit SinghBhai Manjit Singh

ਉਹਨਾਂ ਦੀ ਮੱਤ ਬੁੱਧ ਪਤਾ ਨਹੀਂ ਕਿੱਥੇ ਚਲੀ ਗਈ ਹੈ ਉਹਨਾਂ ਨੇ ਆਪਣੇ ਮਨ ਕੀ ਬਾਤ ਕਰਨੀ ਹੈ ਲੋਕਾਂ  ਦੇ ਮਨਾਂ ਦੀ ਉਹ ਸੁਣ ਨਹੀਂ ਤਿਆਰ ਨਹੀਂ ਹਨ। ਜੇ ਕਿਸਾਨੀ ਖਤਮ ਹੋ ਗਈ ਤਾਂ ਹਿੰਦੁਸਤਾਨ ਬਰਬਾਦੀ ਦੇ ਕੰਡੇ ਤੇ ਚਲਾ ਜਾਵੇਗਾ। ਮੈਂ ਅਮਿਤ ਸ਼ਾਹ , ਮੋਦੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਸੋਚੋ  ਤੁਹਾਡੀ ਜੋੜੀ ਹਿੰਦੁਸਤਾਨ ਨੂੰ ਡੋਬ ਚਲੀ ਹੈ।

Bhai Manjit SinghBhai Manjit Singh

ਹਿੰਦੁਸਤਾਨ  ਨੇ ਕੁੱਝ ਹੋਰ ਸੁਪਨਾ ਵੇਖਿਆ ਸੀ ਪਰ ਅਫਸੋਸ ਇਹ ਮੋਦੀ, ਅੰਬਾਨੀਆਂ ਦੀ ਗੋਦੀ ਵਿਚ ਖੇਡ ਰਿਹਾ ਹੈ।  ਉਹਨਾਂ ਨੇ ਕਿਹਾ ਕਿ  ਹੁਣ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਸਮਝ ਲੱਗ ਗਈ ਹੈ ਕਿ ਸਾਡੇ ਨਾਲ ਠੱਗੀ ਵੱਜਣ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਜਜ਼ਬਾਤੀ ਹੈ ਖਾਲਿਸਤਾਨੀ ਨਹੀਂ।  ਉਹਨਾਂ ਨੇ ਕਿਹਾ ਕਿ ਉਹ ਆਪਣੇ ਗੁਰੂਆਂ ਨਾਲ ਜੁੜੇ ਹਨ।

Bhai Manjit SinghBhai Manjit Singh

 ਉਹਨਾਂ ਕਿਹਾ ਕਿ ਸਿੱਖ ਅੱਤਵਾਦੀ , ਵੱਖਵਾਦੀ ਨਹੀਂ ਹੈ। ਅੱਜ ਕਿਸਾਨਾਂ ਨੂੰ ਹਰ ਵਰਗ ਦਾ ਸਹਿਯੋਗ ਮਿਲ ਰਿਹਾ ਹੈ।  ਲੋਕ ਜਾਤਾਂ ਪਾਤਾਂ ਤੋਂ  ਉਪਰ ਉਠ ਕੇ ਸਾਥ ਦੇ ਰਹੇ ਹਨ ਜਿਹੜੇ ਨੌਜਵਾਨਾਂ ਨੂੰ ਫੜਿਆ ਹੈ ਉਹਨਾਂ ਨੂੰ ਰਿਹਾਅ ਕੀਤਾ ਜਾਵੇ। ਜਿਹੜੇ ਟਰੈਕਟਰ ਲਾਪਤਾ ਹਨ ਉਹਨਾਂ ਬਾਰੇ ਦੱਸਿਆ ਜਾਵੇ।ਉਹਨਾਂ ਨੇ ਰਾਕੇਸ਼ ਟਿਕੈਤ ਦਾ ਵੀ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ  ਟਿਕੈਤ ਦੇ ਹੰਝੂਆਂ ਨੇ ਮੋਰਚੇ ਵਿਚ ਹੋਰ ਜਾਨ ਭਰ ਦਿੱਤੀ ਹੈ।

Bhai Manjit SinghBhai Manjit Singh

 ਉਹਨਾਂ ਨੇ ਕਿਸਾਨਾਂ  ਨੂੰ ਕਿਹਾ ਕਿ ਉਹ ਆਪਣਾ ਲੀਡਰ ਚੁਣ 5 ਬੰਦੇ ਚੁਣ ਲੈਣ ਕਦੇ ਇੰਨੇ ਬੰਦਿਆਂ ਨਾਲ ਗੱਲ ਨਹੀਂ ਹੁੰਦੀ। ਗੱਲ ਨੂੰ ਕਿਤੇ ਸਿਰੇ ਲਾ ਦਿਓ ਸਾਰਾ ਪੰਜਾਬ ਉਹਨਾਂ ਨਾਲ ਹੈ।

Bhai Manjit SinghBhai Manjit Singh

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੰਗਰਾਂ ਦਾ ਪ੍ਰਬੰਧ ਕੀਤਾ ਹੈ। ਜੇ ਹੋਰ ਮੰਗ ਆਵੇਗੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਹੋਰ ਮਦਦ ਕਰੇਗੀ। ਉਹਨਾਂ ਨੇ ਕਿਹਾ ਕਿ ਉਹ 4 ਦਿਨ ਸਿੰਘੂ ਬਾਰਡਰ ਤੇ ਰਹੇ ਸਨ ਤੇ ਉਥੇ ਜਾ ਕੇ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ। ਹਾਂ ਦਾ ਨਾਅਰਾ ਮਾਰ ਕੇ ਆਏ ਹਨ।  ਪੁਲਿਸ ਲੋਕਾਂ ਤੇ ਝੂਠੇ ਪਰਚੇ ਪਾ ਰਹੀ ਹੈ। ਮੋਦੀ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਕਿ  ਆਪ ਗੱਲਬਾਤ ਕਰਨ। ਇੰਨਾ ਦੀਆਂ ਮੰਗਾਂ ਮੰਨੋ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement