ਮਾਂ ਦੀ ਫਲਾਈਟ ਛੁੱਟਣ ਤੋਂ ਬਚਾਉਣ ਲਈ ਪੁੱਤ ਨੇ ਦੌੜਾਇਆ ਦਿਮਾਗ ਤੇ ਕੱਢੀ ਨਵੀਂ ਤਰਕੀਬ   
Published : Feb 5, 2020, 9:47 am IST
Updated : Feb 5, 2020, 9:47 am IST
SHARE ARTICLE
File Photo
File Photo

 ਦਿੱਲੀ ਏਅਰਪੋਰਟ 'ਤੇ ਜਦੋਂ ਯਾਤਰੀ ਦਿੱਲੀ ਤੋਂ ਮੁੰਬਈ ਜਾ ਰਹੀ ਇੰਡੀਗੋ ਏਅਰ ਲਾਈਨ ਦੀ ਉਡਾਣ' ਤੇ ਸਵਾਰ ਹੋ ਰਹੇ ਸਨ, ਤਾਂ ਕਿਸੇ ਨੇ ਫੋਨ ਕਰਕੇ.....

ਨਵੀਂ ਦਿੱਲੀ-  ਦਿੱਲੀ ਏਅਰਪੋਰਟ 'ਤੇ ਜਦੋਂ ਯਾਤਰੀ ਦਿੱਲੀ ਤੋਂ ਮੁੰਬਈ ਜਾ ਰਹੀ ਇੰਡੀਗੋ ਏਅਰ ਲਾਈਨ ਦੀ ਉਡਾਣ 'ਤੇ ਸਵਾਰ ਹੋ ਰਹੇ ਸਨ, ਤਾਂ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਜਹਾਜ਼ ਵਿਚ ਬੰਬ ਰੱਖਿਆ ਗਿਆ ਹੈ। ਜਦੋਂ ਜਹਾਜ਼ ਦੀ ਜਾਂਚ ਕੀਤੀ ਗਈ, ਤਾਂ ਕੁਝ ਵੀ ਨਹੀਂ ਨਿਕਲਿਆ। ਜਾਂਚ ਕਰਨ ਤੇ ਪਤਾ ਚੱਲਿਆ ਕਿ ਕਿਸੇ ਨੇ ਫਰਜ਼ੀ ਕਾਲ ਕੀਤੀ ਸੀ।

ਪੂਰੀ ਜਾਂਚ ਕਰਨ ਤੋਂ ਬਾਅਦ ਆਰੋਪੀ ਨੂੰ ਫੜ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਪੁੱਤਰ ਨੇ ਆਪਣੀ ਮਾਂ ਦੀ ਫਲਾਈਟ ਛੁੱਟਣ ਤੋਂ ਬਚਾਉਣ ਲਈ ਇੰਝ ਕੀਤਾ। ਪੁਲਿਸ ਜਾਂਚ ਵਿਚ ਪਤਾ ਲੱਗਿਆ ਹੈ ਕਿ ਦੋ ਔਰਤਾਂ ਇੰਡੀਗੋ ਏਅਰ ਲਾਈਨ ਦੀ ਉਡਾਣ ‘ਤੇ ਦੇਰ ਨਾਲ ਦਿੱਲੀ ਏਅਰਪੋਰਟ ਟੀ -1 ਤੋਂ ਪਹੁੰਚੀਆਂ ਸਨ।

ਪੁੱਛਗਿੱਛ ਦੌਰਾਨ ਔਰਤਾਂ ਨੇ ਕਿਹਾ ਕਿ ਉਨ੍ਹਾਂ ਨੇ ਮੁੰਬਈ ਵਿਚ ਰਹਿੰਦੇ ਆਪਣੇ ਬੇਟੇ ਕੇਸ਼ਵ ਨੂੰ ਉਡਾਨ ਵਿੱਚ ਦੇਰੀ ਬਾਰੇ ਦੱਸਿਆ ਸੀ। 'ਔਰਤਾਂ ਨੇ ਦੱਸਿਆ ਕਿ ਕੇਸ਼ਵ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਤੁਸੀਂ ਅਰਾਮ ਨਾਲ ਏਅਰਪੋਰਟ ਪਹੁੰਚੋਂ ਤੁਹਾਡੀ ਫਲਈਟ ਨਹੀਂ ਛੁੱਟੇਗੀ'।

ਜਦੋਂ ਉਸ ਕਾਲ ਵਾਲੇ ਨੰਬਰ ਦੀ ਜਾਂਚ ਕੀਤੀ ਗਈ ਤਾਂ ਉਹ ਨੰਬਰ ਕੇਸ਼ਵ ਦਾ ਹੀ ਨਿਕਲਿਆ। ਆਈਜੀਆਈ ਏਅਰਪੋਰਟ ਦੇ ਡੀਸੀਪੀ ਸੰਜੇ ਭਾਟੀਆ ਨੇ ਦੱਸਿਆ ਕਿ ਫਲਾਈਟ ਵਿਚ ਬੰਬ ਹੋਣ ਦੀ ਸੂਚਨਾ ਸੋਮਵਰ ਸ਼ਾਮ 7:38 ਵਜੇ ਇੰਡੀਗੋ ਦੇ ਗੁਰੂਗ੍ਰਾਮ ਸਥਿਤ ਕਸਟਮਰ ਕੇਅਰ 'ਤੇ ਕੀਤੀ ਗਈ ਸੀ। ਜਾਂਚ ਤੋਂ ਬਾਅਦ ਆਰੋਪੀ ਨੂੰ ਫੜ ਲਿਆ ਗਿਆ ਹੈ ਫਿਲਹਾਲ ਉਹ ਪੁਲਿਸ ਦੀ ਹਿਰਾਸਤ ਵਿਚ ਹੈ। 
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement