ਸਿਰਫ਼ ਯੂਪੀ ਨਹੀਂ ਦੇਸ਼ ‘ਚ ਹੋਵੇਗੀ ਪ੍ਰਿਅੰਕਾ ਦੀ ਭੂਮਿਕਾ - ਰਾਹੁਲ ਗਾਂਧੀ
Published : Feb 5, 2019, 12:42 pm IST
Updated : Feb 5, 2019, 12:42 pm IST
SHARE ARTICLE
Rahul Gandhi-Priyanka Gandhi
Rahul Gandhi-Priyanka Gandhi

ਰਾਹੁਲ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਇਨ੍ਹੀਂ ਦਿਨੀ ਭਾਜਪਾ ਨੂੰ ਨੋਟਬੰਦੀ....

ਨਵੀਂ ਦਿੱਲੀ : ਰਾਹੁਲ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਇਨ੍ਹੀਂ ਦਿਨੀ ਭਾਜਪਾ ਨੂੰ ਨੋਟਬੰਦੀ, ਜੀਐਸਟੀ ਅਤੇ ਰਾਫੇਲ ਦੇ ਮੁੱਦੇ ਉਤੇ ਤਾਂ ਘੇਰ ਹੀ ਰਹੀ ਹੈ ਨਾਲ ਹੀ ਕਰਜ਼ਮਾਫੀ ਅਤੇ ਹੇਠਲੀ ਕਮਾਈ ਦੀ ਗੱਲ ਕਹਿ ਕੇ ਵੋਟਰਾਂ ਨੂੰ ਜਾਲ ਵਿਚ ਫਸਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ। ਚੋਣਾਂ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਸਰਗਰਮ ਸਿਆਸਤ ਵਿਚ ਲਿਆਉਣ ਕਾਂਗਰਸ ਪਾਰਟੀ ਦਾ ਮਾਸਟਰ ਸਟ੍ਰੋਕ ਕਿਹਾ ਜਾ ਰਿਹਾ ਹੈ। ਪਾਰਟੀ ਨੇ ਉਨ੍ਹਾਂ ਨੂੰ ਜਨਰਲ ਸਕੱਤਰ ਬਣਾਉਣ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਪੂਰਵ ਦਾ ਪ੍ਰਭਾਰੀ ਬਣਾਇਆ ਹੈ।

Rahul GandhiRahul Gandhi

ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੇ ਮੁਤਾਬਕ ਪ੍ਰਿਅੰਕਾ ਦੀ ਭੂਮਿਕਾ ਕੇਵਲ ਉੱਤਰ ਪ੍ਰਦੇਸ਼ ਤੱਕ ਹੀ ਸੀਮਿਤ ਨਹੀਂ ਰਹੇਗੀ ਸਗੋਂ ਉਹ ਪੂਰੇ ਦੇਸ਼ ਵਿਚ ਕਾਂਗਰਸ ਲਈ ਕੰਮ ਕਰੇਗੀ। ਮੀਡੀਆ ਦੇ ਸਾਹਮਣੇ ਰਾਹੁਲ ਗਾਂਧੀ ਨੇ ਆਮ ਚੋਣਾਂ ਨੂੰ ਲੈ ਕੇ ਆਖਰੀ ਬਜਟ ਅਤੇ ਪ੍ਰਿਅੰਕਾ ਦੀ ਭੂਮਿਕਾ ਉਤੇ ਅਪਣੀ ਗੱਲ ਰੱਖੀ। ਅਪਣੀ ਭੈਣ ਪ੍ਰਿਅੰਕਾ ਦੇ ਸਵਾਲ ਉਤੇ ਉਨ੍ਹਾਂ ਨੇ ਕਿਹਾ ਕਿ ਜਨਰਲ ਸਕੱਤਰ ਹੋਣ ਦੇ ਨਾਤੇ ਪ੍ਰਿਅੰਕਾ ਗਾਂਧੀ ਦੀ ਰਾਸ਼ਟਰੀ ਭੂਮਿਕਾ ਹੈ। ਮੈਂ ਹੁਣ ਉਨ੍ਹਾਂ ਨੂੰ ਇਕ ਟਾਸਕ ਦਿਤਾ ਹੈ।  ਪਹਿਲਾਂ ਟਾਸਕ ਦੀ ਸਫ਼ਲਤਾ ਉਤੇ ਦੂਜਾ ਟਾਸਕ ਦਿਤਾ ਜਾਵੇਗਾ।

Priyanka GandhiPriyanka Gandhi

ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਪੂਰਵ ਹਿੱਸੇ ਵਿਚ ਪਾਰਟੀ ਦਾ ਵਿਸਥਾਰ ਮੇਰਾ ਮਕਸਦ ਹੈ। ਇਸ ਵਿਚ ਬਿਹਾਰ, ਬੰਗਾਲ ਅਤੇ ਪੂਰਵੀ ਉੱਤਰ ਪ੍ਰਦੇਸ਼ ਸ਼ਾਮਲ ਹੈ। ਇਹ ਕੋਈ ਛੋਟਾ ਕੰਮ ਨਹੀਂ ਹੈ। ਇਸ ਤੋਂ ਪਹਿਲਾਂ 25 ਜਨਵਰੀ ਨੂੰ ਭੁਵਨੇਸ਼ਵਰ ਵਿਚ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਪ੍ਰਿਅੰਕਾ ਨੂੰ ਲੈ ਕੇ ਕੀਤਾ ਗਿਆ ਫੈਸਲਾ ਦਸ ਦਿਨਾਂ ਵਿਚ ਨਹੀਂ ਹੋਇਆ ਸਗੋਂ ਸਾਲਾਂ ਪਹਿਲਾਂ ਲੈ ਲਿਆ ਗਿਆ ਸੀ। ਪ੍ਰਿਅੰਕਾ ਦੇ ਬੱਚੇ ਛੋਟੇ ਸਨ। ਇਸ ਵਜ੍ਹਾ ਨਾਲ ਦੇਰੀ ਹੋਈ। ਪ੍ਰਿਅੰਕਾ ਦੇ ਵਿਦੇਸ਼ ਤੋਂ ਮੁੜਨ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਲੈ ਕੇ ਕੋਈ ਗੱਲ ਕਹੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement