ਚੋਣਾਂ ਦਾ ਐਲਾਨ ਹੋਣ ਤਕ ਕੁੱਝ ਵੀ ਹੋ ਸਕਦਾ ਹੈ : ਨਿਤੀਸ਼
Published : Feb 5, 2019, 1:38 pm IST
Updated : Feb 5, 2019, 1:38 pm IST
SHARE ARTICLE
Nitish Kumar
Nitish Kumar

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪਛਮੀ ਬੰਗਾਲ ਦੀਆਂ ਮੌਜੂਦਾ ਹਾਲਤਾਂ ਦੇ ਸੰਦਰਭ ਵਿਚ ਕਿਹਾ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਤਕ ਚੋਣ ਫ਼ਾਇਦੇ ਲਈ.....

ਨਵੀਂ ਦਿੱਲੀ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪਛਮੀ ਬੰਗਾਲ ਦੀਆਂ ਮੌਜੂਦਾ ਹਾਲਤਾਂ ਦੇ ਸੰਦਰਭ ਵਿਚ ਕਿਹਾ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਤਕ ਚੋਣ ਫ਼ਾਇਦੇ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾਉਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਛਮੀ ਬੰਗਾਲਾ ਵਾਲਾ ਤਾਜ਼ਾ ਮਾਮਲਾ ਅਦਾਲਤ ਵਿਚ ਕਿਹਾ, ਇਸ ਲਈ ਉਹ ਕੁੱਝ ਨਹੀਂ ਕਹਿ ਸਕਦੇ। ਉਨ੍ਹਾਂ ਕਿਹਾ ਕਿ ਹਾਲੇ ਦੇਸ਼ ਵਿਚ ਚੋਣਾਂ ਦਾ ਮਾਹੌਲ ਹੈ ਅਤੇ ਕਰੀ ਇਕ ਮਹੀਨੇ ਮਗਰੋਂ ਚੋਣ ਜ਼ਾਬਤਾ ਲਾਗੂ ਹੋਣ ਵਾਲਾ ਹੈ, ਅਜਿਹੀ ਹਾਲਤ ਵਿਚ ਲੋਕ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾਉਣਗੇ ਤਾਕਿ ਚੋਣ ਫ਼ਾਇਦਾ ਅਤੇ ਮੀਡੀਆ ਕਵਰੇਜ ਮਿਲ ਸਕੇ।

ਨਿਤੀਸ਼ ਨੇ ਕਿਹਾ ਕਿ ਹਰ ਹਾਲਤ ਵਿਚ ਅਸੀਂ ਲੋਕ ਸੰਵਿਧਾਨਕ ਵਿਵਸਕਾ, ਕਾਨੂੰਨ ਵਿਵਸਥਾ ਅਤੇ ਚੰਗੀਆਂ ਰਵਾਇਤਾਂ ਨੂੰ ਅਪਣਾ ਕੇ ਚਲਦੇ ਹਾਂ। ਇਸ ਮਸਲੇ 'ਤੇ ਸੀਬੀਆਈ ਅਤੇ ਮਮਤਾ ਬੈਨਰਜੀ ਹੀ ਦੱਸ ਸਕਦੀ ਹੈ। ਲੋਕਾਂ ਨੂੰ ਦੇਸ਼ ਦੀ ਚਿੰਤਾ ਨਹੀਂ, ਵੋਟ ਦੀ ਚਿੰਤਾ ਹੈ। ਪਛਮੀ ਬੰਗਾਲ ਦੀਆਂ ਮੌਜੂਦਾ ਹਾਲਤਾਂ ਨੂੰ ਵੇਖਦਿਆਂ ਉਥੇ ਰਾਸ਼ਟਰਪਤੀ ਸ਼ਾਸਨ ਲਾਉਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਕਾਂਗਰਸ ਜਦ ਸਿਖਰ 'ਤੇ ਸੀ ਤਾਂ ਬੜੀ ਸੌਖ ਨਾਲ ਰਾਸ਼ਟਰਪਤੀ ਸ਼ਾਸਨ ਲਾਗੂ ਹੋ ਜਾਂਦਾ ਸੀ ਪਰ ਹੁਣ ਇਹ ਹਾਲਤ ਨਹੀਂ ਹੈ। ਸਾਲ 2005 ਵਿਚ ਬਿਹਾਰ ਵਿਚ ਵੀ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਗਿਆ ਸੀ। (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement