ਦੇਸ਼ ਮੇਰੇ ਦਾ ਬੱਚਾ ਬੱਚਾ ਹਾਕਮ ਨੂੰ ਲਲਕਾਰ ਰਿਹਾ , ਨਵਦੀਪ ਕੌਰ ਦੇ ਦਿਲ ਨੂੰ ਛੂਹ ਲੈਣ ਵਾਲੇ ਬੋਲ
Published : Jan 5, 2021, 10:46 pm IST
Updated : Jan 5, 2021, 10:46 pm IST
SHARE ARTICLE
farmer protest
farmer protest

ਕਿਹਾ ਕਿ ਮੈਂ ਧਰਨੇ ਵਿਚ ਰਹਿ ਕਿ ਧਰਨੇ ਦੇ ਨੇੜ੍ਹਲੇ ਬਸਤੀਆਂ ਵਿੱਚ ਰਹਿੰਦੇ ਬੱਚਿਆਂ ਨੂੰ ਸਕੂਲੀ ਅਤੇ ਸਮਾਜਿਕ ਸਿੱਖਿਆ ਦੇ ਕਿ ਉਨ੍ਹਾਂ ਨੂੰ ਸਿੱਖਿਅਤ ਕਰ ਰਹੀ ਹਾਂ ।

ਨਵੀਂ ਦਿੱਲੀ , (ਅਰਪਨ ਕੌਰ ) :  ਦਿੱਲੀ ਬਾਰਡਰ ‘ਤੇ ਕਿਸਾਨੀ ਸੰਘਰਸ਼ ਵਿਚ ਸ਼ਾਮਲ ਨਵਜੋਤ ਕੌਰ ਨੇ ਕੇਂਦਰ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਦਾ ਬੱਚਾ ਬੱਚਾ ਕੇਂਦਰ ਸਰਕਾਰ ਨੂੰ ਲਲਕਾਰ ਰਿਹਾ ਹੈ , ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਦੇਸ਼ ਦਾ ਹਰ ਵਰਗ ਇੱਕਜੁੱਟ ਹੋ ਚੁੱਕਾ ਹੈ , ਹੁਣ ਜਿੱਤ ਸਾਡੀ ਕੋਈ ਬਹੁਤੀ ਦੂਰ ਨਹੀਂ ਹੈ ।  ਨਵਜੋਤ ਕੌਰ ਨੇ ਕਿਹਾ ਕਿ ਮੈ ਕਿਸਾਨੀ ਸੰਘਰਸ਼ ਵਿੱਚ ਦੋ ਤਰ੍ਹਾਂ ਨਾਲ ਯੋਗਦਾਨ ਪਾ ਰਹੀਆਂ , ਨਵਜੋਤ ਕੌਰ ਨੇ ਕਿਹਾ ਕਿ ਕਿਸਾਨੀ ਸੰਘਰਸ਼ ਲਈ ਮੈਂ ਬਹੁਤ ਸਾਰੇ ਗੀਤ ਬੋਲੀਆਂ ਗੀਤ ਲਿਖੇ ਹਨ ਜਿਨ੍ਹਾਂ ਰਾਹੀਂ ਮੈਂ ਕਿਸਾਨੀ ਸੰਘਰਸ਼ ਦੀ ਸੇਵਾ ਕਰ ਰਹੀ ਹਾ ।

FARMERFARMERਨਵਜੋਤ ਕੌਰ ਨੇ ਕਿਹਾ ਕਿ ਮੈਂ ਧਰਨੇ ਵਿਚ ਰਹਿ ਕਿ ਧਰਨੇ ਦੇ ਨੇੜ੍ਹਲੇ ਬਸਤੀਆਂ ਵਿੱਚ ਰਹਿੰਦੇ ਬੱਚਿਆਂ ਨੂੰ ਸਕੂਲੀ ਅਤੇ ਸਮਾਜਿਕ ਸਿੱਖਿਆ ਦੇ ਕਿ ਉਨ੍ਹਾਂ ਨੂੰ  ਸਿੱਖਿਅਤ ਕਰ ਰਹੀ ਹਾਂ । ਨਵਜੋਤ ਕੌਰ ਨੇ ਕਿਹਾ ਕਿ ਸਾਡਾ ਸਮਾਜ ਪਹਿਲਾਂ ਹੀ ਬਹੁਤ ਪਛੜਿਆ ਹੋਇਆ ਹੈ ਕੇਂਦਰ ਸਰਕਾਰ ਅਜਿਹੇ ਕਾਨੂੰਨ ਲਿਆ ਕੇ ਸਾਡੇ ਸਮਾਜ ਨੂੰ ਹੋਰ ਖ਼ਤਮ ਕਰਨਾ ਚਾਹੁੰਦੀ ਹੈ । ਨਵਜੋਤ ਕੌਰ ਨੇ ਕਿਹਾ ਕਿ ਜਿੰਨਾ ਸਮਾਂ ਇੱਥੇ ਧਰਨਾ ਚੱਲੇਗਾ ਅਸੀਂ ਇਨ੍ਹਾਂ ਬੱਚਿਆਂ ਦੀ ਮੱਦਦ ਕਰਦੇ ਰਹਾਂਗੇ ,ਧਰਨਾ ਖ਼ਤਮ ਹੋਣ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਕਿ ਇਨ੍ਹਾਂ ਬੱਚਿਆਂ ਨੂੰ ਕਿਸੇ ਐੱਨਜੀਓ ਨਾਲ ਜੋੜ ਦਿੱਤਾ ਜਾਵੇ । 

photophotoਨਵਜੋਤ ਕੌਰ ਨੇ ਕਿਹਾ ਕਿ ਸ਼ੁਰੂ ਸ਼ੁਰੂ ਵਿੱਚ ਸਾਨੂੰ ਬੱਚਿਆਂ ਨੂੰ ਇਕੱਠੇ ਕਰਨ ਵਿੱਚ ਬਹੁਤ ਸਮੱਸਿਆ ਆਉਂਦੀ ਸੀ ਪਰ ਹੌਲੀ ਹੌਲੀ ਅਸੀਂ ਬੱਚਿਆਂ ਨੂੰ ਇਕੱਠੇ ਕਰਨ ਵਿਚ ਸਫਲ ਹੋ ਗਏ ਹੁਣ ਬੱਚੇ ਹਰ ਰੋਜ਼ ਇੱਥੇ ਪੜ੍ਹਨ ਆਉਂਦੇ ਹਨ । ਨਵਜੋਤ ਕੌਰ ਨੇ ਘਰਾਂ ਵਿੱਚ ਬੈਠੀਆਂ ਕੁੜੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਸੰਘਰਸ਼ ਵਿਚ ਆ ਕੇ ਆਪਣਾ ਮੋਰਚਾ ਸੰਭਾਲਣ ਤਾਂ ਜੋ ਕੇਂਦਰ ਸਰਕਾਰ ਦੇ ਖ਼ਿਲਾਫ਼ ਲੜਾਈ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement