ਸੇਵਾ ਕਰਨ ਦਾ ਜਜ਼ਬਾ ਲੈ ਕੇ ਆਏ ਦਿੱਲੀ ਵਾਸੀ, ਮੀਂਹ ‘ਚ ਲਿਬੜੇ ਬੂਟਾਂ ਦੀ ਕਰ ਰਹੇ ਨੇ ਪਾਲਿਸ਼
Published : Jan 5, 2021, 2:19 pm IST
Updated : Jan 5, 2021, 2:22 pm IST
SHARE ARTICLE
Delhi People
Delhi People

ਪੰਜਾਬੀਆਂ ਵੱਲੋਂ ਵੱਖ-ਵੱਖ ਸੇਵਾ ਨਿਭਾਈ ਜਾ ਰਹੀ ਹੈ...

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਬਣਾਏ ਗਏ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ-ਹਰਿਆਣਾ ਸਰਹੱਦ ਉਤੇ ਦਿਨ-ਰਾਤ ਡਟੇ ਕਿਸਾਨਾਂ ਦੀ ਸੇਵਾ ਲਈ ਪੰਜਾਬ ਵਾਸੀਆਂ ਦਿੱਲੀ ਦੇ ਬਾਰਡਰਾਂ ‘ਤੇ ਵੱਡੀ ਗਿਣਤੀ ਮੌਜੂਦ ਹੈ। ਕਿਸਾਨ ਅੰਦੋਲਨ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਪੰਜਾਬੀਆਂ ਵੱਲੋਂ ਵੱਖ-ਵੱਖ ਸੇਵਾ ਨਿਭਾਈ ਜਾ ਰਹੀ ਹੈ। ਅੰਦੋਲਨ ਵਾਲੀ ਥਾਂ ‘ਤੇ ਕਈਂ ਸਮੱਸਿਆਵਾਂ ਦਾ ਹੱਲ ਕਰਨ ਲਈ ਬਕਾਇਦਾ ਤੌਰ ‘ਤੇ ਸੇਵਾ ਨਿਭਾਈ ਜਾਂਦੀ ਹੈ।

Delhi PeopleDelhi People

ਇੱਥੇ ਹੀ ਦਿੱਲੀ ਵਾਸੀਆਂ ਵੱਲੋਂ ਸਭ ਤੋਂ ਵੱਡੀ ਸੇਵਾ ਜੁੱਤੀਆਂ ਨੂੰ ਪਾਲਿਸ਼ ਕਰਨ ਦੀ ਸੇਵਾ ਨਿਭਾਈ ਜਾ ਰਹੀ ਹੈ। ਦਿੱਲੀ ‘ਚ ਕਿਸਾਨੀ ਅੰਦੋਲਨ ਲਗਾਤਾਰ ਲਗਪਗ 2 ਮਹੀਨੇ ਤੋਂ ਚੱਲ ਰਿਹਾ ਹੈ, ਕਿਸਾਨ ਮੋਦੀ ਸਰਕਾਰ ਵੱਲੋਂ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਡਟੇ ਹੋਏ ਹਨ। ਦਿੱਲੀ ਵਿਚ ਲਗਾਤਾਰ ਬਾਰਿਸ਼ ਹੋ ਰਹੀ ਹੈ ਅਤੇ ਕਿਸਾਨ ਭਰਾ ਇਸ ਕੜਾਕੇ ਠੰਡ ਅਤੇ ਮੀਂਹ ਦੇ ਵਿਚ ਕਿਸਾਨੀ ਅੰਦੋਲਨ ‘ਚ ਡਟੇ ਹੋਏ ਹਨ।

ਬਾਰਿਸ਼ ਹੋਣ ਕਾਰਨ ਇੱਥੇ ਕਈ ਕਿਸਾਨਾਂ ਦੀਆਂ ਜੁੱਤੀਆਂ ਦੀ ਟੁੱਟ-ਭੱਜ ਅਤੇ ਜੁੱਤੀਆਂ ਚਿੱਕੜ ਨਾਲ ਲਿੱਬੜ ਜਾਂਦੀਆਂ ਹਨ, ਕਿਸਾਨਾਂ ਦੀਆਂ ਜੁੱਤੀਆਂ ਦੀ ਮੁਰੰਮਤ ਅਤੇ ਪਾਲਿਸ਼ ਕਰਨ ਦੀ ਸੇਵਾ ਦਿੱਲੀ ਦੇ ਸਿੱਖਾਂ ਵੱਲੋਂ ਚਲਾਈ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਇਸ ਸੇਵਾ ਨੂੰ ਕਰਨ ਲਈ ਆਪਣਾ ਸਾਰਾ ਸਮਾਨ ਇੱਥੇ ਲੈ ਕੇ ਆਏ ਹਾਂ। ਉਨ੍ਹਾਂ ਕਿਹਾ ਕਿ ਅਸੀਂ ਕਈ ਸਾਲਾਂ ਤੋਂ ਚਾਂਦਨੀ ਚੌਂਕ ਦੇ ਗੁਰਦੁਆਰਾ ਸਾਹਿਬ ਵਿਚ ਜੋੜਿਆਂ ਨੂੰ ਪਾਲਿਸ਼ ਕਰਨ ਦੀ ਕਰ ਰਹੇ ਹਾਂ।

kisankisan

ਸਿੱਖ ਨੌਜਵਾਨਾਂ ਵੱਲੋਂ ਬਹੁਤ ਹੀ ਲਗਨ ਨਾਲ ਇਹ ਕੰਮ ਤਸੱਲੀ ਬਖ਼ਸ਼ ਕੀਤਾ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਇਸ ਸੇਵਾ ਦਾ ਕਿਸੇ ਕੋਲੋਂ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ, ਇਹ ਸੇਵਾ ਬਿਲਕੁਲ ਫ਼ਰੀ ਹੈ। ਉਨ੍ਹਾਂ ਦਾ ਕਹਿਣੈ ਕਿ ਅਸੀਂ ਕਿਸਾਨੀ ਅੰਦੋਲਨ ਨੂੰ ਲੈ ਕੇ ਇੱਥੇ ਕਿਸਾਨਾਂ ਦੀ ਸੇਵਾ ਵਿਚ ਆਏ ਹਾਂ।

kisan protestkisan protest

ਇੱਥੇ ਹੋਰ ਵੀ ਜ਼ਰੂਰਤਾਂ ਤੇ ਦਿੱਕਤਾਂ ਨੂੰ ਜਲਦੀ ਤੋਂ ਜਲਦੀ ਦੂਰ ਕਰਨ ਲਈ ਡਾਕਟਰੀ ਸਹਾਇਤਾ ਲਈ ਡਾਕਟਰ, ਸਿਹਤ ਕਰਮੀਆਂ ਨੂੰ ਲਿਆਉਣ ਜਾਂ ਛੱਡਣ ਦੀ ਸੇਵਾ ਨਿਭਾਈ ਜਾਂਦੀ ਹੈ। ਲੰਗਰ ਵਿਚ ਸਬਜ਼ੀਆਂ ਕਟਾਉਣ, ਗੈਸ ਸਿਲੰਡਰਾਂ ਦੀ ਪੂਰਤੀ, ਪਾਣੀ ਦੇ ਟੈਂਕਰ, ਪਖਾਨਿਆਂ ਦੀ ਸਫ਼ਾਈ ਤੋਂ ਲੈ ਕੇ ਪਾਣੀ ਦੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਇਨ੍ਹਾਂ ਕਿਸਾਨ ਭਰਾਵਾਂ ਵੱਲੋਂ ਨਿਭਾਈ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement