ਜਾਣੋ, ਅਜਿਹਾ ਕਿਹੜਾ ਵਾਅਦਾ ਜਿਸ ਨੂੰ ਪੂਰਾ ਨਾਂ ਕਰ ਪਾਉਣ 'ਤੇ ਕੇਜਰੀਵਾਲ ਦੁਖੀ ਹਨ !
Published : Jan 5, 2020, 5:42 pm IST
Updated : Jan 5, 2020, 5:43 pm IST
SHARE ARTICLE
File Photo
File Photo

ਦਿੱਲੀ ਚੋਣਾਂ ਤੋਂ ਪਹਿਲਾਂ ਸਿਆਸਤ ਵੀ ਪੂਰੀ ਤਰ੍ਹਾਂ ਭੱਖ ਚੁੱਕੀ ਹੈ

ਨਵੀਂ ਦਿੱਲੀ :  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਭਾਵੇ ਜਨਤਾ ਨਾਲ ਕੀਤੇ ਜਿਆਦਾਤਰ ਵਾਅਦੇ ਪੂਰੇ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਕੇਜਰੀਵਾਲ ਨੂੰ ਅਜੇ ਵੀ ਇਕ ਹੋਰ ਵਾਅਦਾ ਪੂਰਾ ਨਾਂ ਕਰਨ ਦਾ ਦੁੱਖ ਹੈ। ਇਹ ਵਾਅਦਾ ਦਿੱਲੀ ਨੂੰ ਪੂਰਨ ਸੂਬਾ ਬਣਾਉਣ ਦਾ ਹੈ।

File PhotoFile Photo

ਆਉਣ ਵਾਲੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਹਰ ਪਾਰਟੀ ਨੇ ਆਪਣੀ ਤਿਆਰ ਖਿੱਚ ਲਈ ਹੈ। ਇਕ ਦੂਜੇ 'ਤੇ ਰਾਜਨੀਤਿਕ ਬਿਆਨਬਾਜ਼ੀ ਕਰਨ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਿਆ ਹੈ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੀ ਦਿੱਲੀ ਦੀ ਜਨਤਾ ਨੂੰ ਆਪਣੇ ਪੰਜ ਸਾਲ ਵਿਚ ਕੀਤੇ ਕੰਮਾਂ ਦਾ ਰਿਪੋਰਡ ਕਾਰਡ ਦਿਖਾਉਣ ਵਿਚ ਲੱਗ ਹੋਏ ਹਨ ਇਸੇ ਦੌਰਾਨ ਜਦੋਂ ਬੀਤੇ ਦਿਨ ਕੇਜਰੀਵਾਲ ਜਨਕਪੁਰੀ ਟਾਊਨ ਹਾਲ ਵਿਚ ਬੈਠਕ ਦੇ ਦੌਰਾਨ ਆਪਣੀ ਸਰਕਾਰ ਦੀਆਂ ਉੱਪਲਬਧੀਆਂ ਗਿਣਾਉਣ ਵਿਚ ਲੱਗੇ ਹੋਏ ਸਨ ਤਾਂ ਉੱਥੇ ਇਕ ਅਜਿਹਾ ਵਿਸ਼ਾ ਨਿਕਲ ਕੇ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਕੇਜਰੀਵਾਲ ਵੀ ਭਾਵੁਕ ਹੋ ਉੱਠੇ।

File PhotoFile Photo

ਦਿੱਲੀ ਨੂੰ ਪੂਰਨ ਸੂਬੇ ਦਾ ਦਰਜਾ ਦਵਾਉਣ ਵਾਲੇ ਸਵਾਲ 'ਤੇ ਉਨ੍ਹਾਂ ਦਾ ਦਰਦ ਛੱਲਕਿਆ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਇਸੇ ਗੱਲ ਦਾ ਦੁਖ ਹੈ ਕਿ ਚੋਣਾਂ ਤੋਂ ਪਹਿਲਾਂ ਉਹ ਆਪਣੇ ਇਸ ਵਾਅਦੇ ਨੂੰ ਪੂਰਾ ਨਹੀਂ ਕਰ ਸਕੇ। ਉਨ੍ਹਾਂ ਨੇ ਕਿਹਾ ਕਿ ਦਿੱਲੀ ਨੂੰ ਪੂਰਨ ਸੂਬੇ ਦਾ ਦਰਜਾ ਨਾਂ ਮਿਲਣ 'ਤੇ ਕਈ ਪਰੇਸ਼ਾਨੀਆਂ ਹੋ ਰਹੀਆਂ ਹਨ। ਕੇਜਰੀਵਾਲ ਨੇ ਅੱਗੇ ਕਿਹਾ ਕਿ ਦਿੱਲੀ ਨੂੰ ਪੂਰਨ ਸੂਬਾ ਬਣਾਉਣ ਦੇ ਲਈ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।

File PhotoFile Photo

ਦੱਸ ਦਈਏ ਕਿ ਦਿੱਲੀ ਚੋਣਾਂ ਤੋਂ ਪਹਿਲਾਂ ਸਿਆਸਤ ਪੂਰੀ ਤਰ੍ਹਾਂ ਭੱਖ ਗਈ ਹੈ। ਭਾਜਪਾ ਆਮ ਆਦਮੀ ਪਾਰਟੀ 'ਤੇ ਵਾਅਦਾਖਿਲਾਫੀ ਦਾ ਆਰੋਪ ਲਗਾ ਕੇ ਜਨਤਾ ਨੂੰ ਆਪਣੇ ਵੱਲ ਭਰਮਾਉਣ ਵਿਚ ਲੱਗੀ ਹੈ ਦੂਜੇ ਪਾਸੇ ਕੇਜਰੀਵਾਲ ਆਪਣੇ ਕੀਤੇ ਗਏ ਕੰਮਾਂ ਨੂੰ ਜਨਤਾਂ ਵਿਚ ਗਿਣਵਾਉਣ 'ਚ ਲੱਗੇ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement