ਲੋਕ ਸਭਾ ਵਿਚ ਉੁਠਿਆ ਸਬਰੀਮਲਾ ਦਾ ਮੁੱਦਾ
Published : Jan 5, 2019, 12:29 pm IST
Updated : Jan 5, 2019, 12:29 pm IST
SHARE ARTICLE
Issue of Sabarimala in Lok Sabha
Issue of Sabarimala in Lok Sabha

ਕੇਰਲਾ ਦੇ ਸਬਰੀਮਲਾ ਵਿਚ ਹੋਏ ਪ੍ਰਦਰਸ਼ਨ ਅਤੇ ਹਿੰਸਾ ਦਾ ਮਾਮਲਾ ਲੋਕ ਸਭਾ ਵਿਚ ਉਠਿਆ.......

ਨਵੀਂ ਦਿੱਲੀ  : ਕੇਰਲਾ ਦੇ ਸਬਰੀਮਲਾ ਵਿਚ ਹੋਏ ਪ੍ਰਦਰਸ਼ਨ ਅਤੇ ਹਿੰਸਾ ਦਾ ਮਾਮਲਾ ਲੋਕ ਸਭਾ ਵਿਚ ਉਠਿਆ। ਜਿਥੇ ਕਾਂਗਰਸ ਨੇ ਹਿੰਦੂਵਾਦੀ ਜਥੇਬੰਦੀਆਂ ਦੀ ਹੜਤਾਲ ਵਿਚ ਹਿੰਸਾ ਹੋਣ ਦਾ ਦੋਸ਼ ਲਾਇਆ, ਉਥੇ ਭਾਜਪਾ ਨੇ ਇਸ ਘਟਨਾਕ੍ਰਮ ਲਈ ਕੇਰਲਾ ਦੀ ਕਮਿਊਨਿਸਟ ਸਰਕਾਰ ਨੂੰ ਜ਼ਿੰਮੇਵਾਰ ਦਸਿਆ। ਸਿਫ਼ਰ ਕਾਲ ਵਿਚ ਇਸ ਮਾਮਲੇ ਨੂੰ ਚੁਕਦਿਆਂ ਕਾਂਗਰਸ ਦੇ ਕੇਸੀ ਵੇਣੂਗੋਪਾਲ ਨੇ ਕਿਹਾ ਕਿ ਕੇਰਲਾ ਵਿਚ ਪਿਛਲੇ ਦੋ ਤਿੰਨ ਦਿਨ ਵਿਚ ਜੋ ਕੁੱਝ ਹੋਇਆ, ਉਹ ਦੁਖਦ ਹੈ। ਕੇਰਲਾ ਦੇ ਘਟਨਾਕ੍ਰਮ ਦੇ ਵਿਰੋਧ ਵਿਚ ਕਾਲੀ ਪੱਟੀ ਪਾਈ ਵੇਣੂਗੋਪਾਲ ਨੇ ਕਿਹਾ, 'ਕਲ ਭਾਜਪਾ ਦੇ ਲੋਕਾਂ ਨੇ ਰਾਜ ਵਿਚ ਹੜਤਾਲ ਐਲਾਨੀ ਜਿਸ ਵਿਚ ਤੋੜਭੰਨ ਅਤੇ ਹਿੰਸਾ ਹੋਈ।

ਪੱਤਰਕਾਰ ਵੀ ਜ਼ਖ਼ਮੀ ਹੋਏ। ਅਸੀਂ ਚਾਹੁੰਦੇ ਹਾਂ ਕਿ ਰਾਜ ਵਿਚ ਇਸ ਸਮੱਸਿਆ ਦਾ ਹੱਲ ਕਢਿਆ ਜਾਵੇ। ਹਿੰਸਾ ਨਾਲ ਹੱਲ ਨਹੀਂ ਹੋ ਸਕਦਾ।'  ਸੀਪੀਐਮ ਦੇ ਕਰੁਣਾਕਰਨ ਨੇ ਕਿਹਾ ਕਿ ਇਸ ਸਬੰਧ ਵਿਚ ਸੁਪਰੀਮ ਕੋਰਟ ਨੇ ਇਤਿਹਾਸਕ ਫ਼ੈਸਲਾ ਦਿਤਾ ਹੈ। ਭਾਜਪਾ ਦੇ ਕਈ ਆਗੂਆਂ ਨੇ ਵੀ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਕੇਰਲਾ ਸਰਕਾਰ ਭਗਵਾਨ ਅਯੱਪਾ ਦੇ ਭਗਤਾਂ ਨੂੰ ਸੁਰੱਖਿਆ ਦੇਣਾ ਚਾਹੁੰਦੀ ਹੈ। ਸੰਵਿਧਾਨ ਵਿਚ ਸਾਰੇ ਨਾਗਰਿਕਾਂ ਨੂੰ ਪੂਜਾ ਸਥਾਨਾਂ 'ਤੇ ਜਾਣ ਦਾ ਅਧਿਕਾਰ ਹੈ।

ਭਾਜਪਾ ਦੀ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਕੇਰਲਾ ਵਿਚ ਸੱਤਾਧਿਰ ਦੇ ਆਗੂ ਧਰਮ ਅਤੇ ਅਧਿਆਤਮ ਨੂੰ ਨਹੀਂ ਮੰਨਦੇ ਅਤੇ ਧਰਮ ਵਿਰੋਧੀ ਹਨ ਪਰ ਅੱਜ ਧਰਮ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਰਵਾਇਤਾਂ ਨੂੰ ਨਹੀਂ ਸਮਝਦੇ, ਮੰਦਰ ਦੀਆਂ ਅਪਣੀਆਂ ਰਵਾਇਤਾਂ ਹਨ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਜਾਵੇ। 
ਉਨ੍ਹਾਂ ਕਿਹਾ ਕਿ ਸੱਤਾਧਿਰ ਦੇ ਬੰਦੇ ਮਾਹੌਲ ਅਸੁਖਾਵਾਂ ਬਣਾ ਰਹੇ ਹਨ। ਹੜਤਾਲ ਦੌਰਾਨ ਵਾਪਰੀ ਹਿੰਸਾ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। (ਏਜੰਸੀ) 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement