ਸਿਵਲਿਅਨ ਵੈੱਲਫੇਅਰ ਚੈਰੀਟੇਬਲ ਟਰੱਸਟ ਨੇ ਸਿੰਘੂ ਬਾਰਡਰ 'ਤੇ ਕਿਸਾਨਾਂ ਨੂੰ ਵੰਡੀਆਂ ਦਵਾਈਆਂ
Published : Dec 4, 2020, 11:44 am IST
Updated : Dec 4, 2020, 11:44 am IST
SHARE ARTICLE
Civilian Welfare Charitable Trust distributed medicines to farmers
Civilian Welfare Charitable Trust distributed medicines to farmers

ਐਮਰਜੈਂਸੀ ਦੀ ਸਥਿਤੀ ਵਿਚ ਸਾਡੇ ਕਿਸਾਨ ਭਰਾਵਾਂ ਦੇ ਕੰਮ ਆ ਸਕਣਗੀਆਂ ਇਹ ਦਵਾਈਆਂ- ਟਰੱਸਟ ਮੈਂਬਰ

ਨਵੀਂ ਦਿੱਲੀ: ਕਿਸਾਨੀ ਸੰਘਰਸ਼ ਵਿਚ ਦੇਸ਼ ਦਾ ਹਰ ਵਰਗ ਅਪਣਾ ਯੋਗਦਾਨ ਪਾ ਰਿਹਾ ਹੈ। ਇਸ ਦੇ ਚਲਦਿਆਂ ਜਿੱਥੇ ਕੁਝ ਸੰਸਥਾਵਾਂ ਵੱਲੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਜਾ ਰਹੇ ਨੇ ਤਾਂ ਉੱਥੇ ਹੀ ਕੁਝ ਸੰਸਥਾਵਾਂ ਅਜਿਹੀਆਂ ਹਨ ਜੋ ਸਰਦੀ ਦੇ ਮੌਸਮ ਵਿਚ ਇਹਨਾਂ ਕਿਸਾਨਾਂ ਲਈ ਦਵਾਈਆਂ ਵੰਡ ਰਹੀਆਂ ਹਨ।

Civilian Welfare Charitable Trust distributed medicines to farmersCivilian Welfare Charitable Trust distributed medicines to farmers

ਇਸ ਦੇ ਚਲਦਿਆਂ ਅੱਜ ਦਿੱਲੀ ਹਰਿਆਣਾ ਬਰਡਰ 'ਤੇ ਸਥਿਤ ਸਿੰਘੂ ਬਾਰਡਰ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਸਿਵਲਿਅਨ ਵੈੱਲਫੇਅਰ ਚੈਰੀਟੇਬਲ ਟਰੱਸਟ ਨੇ ਦਵਾਈਆਂ ਵੰਡੀਆਂ। ਟਰੱਸਟ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀ ਕਿਸਾਨ ਵੀਰ ਇਹਨਾਂ ਦਵਾਈਆਂ ਨੂੰ ਐਮਰਜੈਂਸੀ ਦੀ ਸਥਿਤੀ ਵਿਚ ਵਰਤ ਸਕਦੇ ਹਨ। 

Farmer Protest Farmer Protest

ਇਸ ਤੋਂ ਇਲਾਵਾ ਖ਼ਾਲਸਾ ਏਡ ਵੱਲੋਂ ਵੀ ਵੱਖ-ਵੱਖ ਥਾਵਾਂ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ।  ਇਸ ਤੋਂ ਇਲਾਵਾ ਖ਼ਾਲਸਾ ਏਡ ਵੱਲੋਂ ਧਰਨੇ 'ਚ ਡਟੇ ਕਿਸਾਨਾਂ ਲਈ ਜ਼ਰੂਰੀ ਦਵਾਈਆਂ ਆਦਿ ਵੀ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਕਈ ਸੰਸਥਾਵਾਂ ਵੱਲ਼ੋਂ ਕਿਸਾਨਾਂ ਨੂੰ ਗਰਮ ਕੱਪੜੇ ਤੇ ਕੰਬਲ ਆਦਿ ਵੀ ਵੰਡੇ ਜਾ ਰਹੇ ਹਨ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement