ਪ੍ਰਵਾਸੀ ਮਜ਼ਦੂਰਾਂ ਨਾਲ ਮੋਦੀ-ਨਿਤੀਸ਼ ਸਰਕਾਰ ਦੀ ਬੇਰਹਿਮੀ ਸੀ ਸ਼ਰਮਨਾਕ : ਰਾਹੁਲ ਗਾਂਧੀ
Published : Nov 4, 2020, 7:45 pm IST
Updated : Nov 4, 2020, 7:45 pm IST
SHARE ARTICLE
Rahul Gandhi
Rahul Gandhi

ਰਾਹੁਲ ਗਾਂਧੀ ਨੇ ਤਾਲਾਬੰਦੀ 'ਚ ਪ੍ਰਵਾਸੀ ਮਜ਼ਦੂਰਾਂ ਦਾ ਵੀਡੀਉ ਕੀਤਾ ਜਾਰੀ

ਨਵੀਂ ਦਿੱਲੀ, 4 ਨਵੰਬਰ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬਿਹਾਰ ਵਿਧਾਨ ਸਭਾ ਦੇ ਆਖ਼ਰੀ ਗੇੜ ਦੀ ਚੋਣ ਤੋਂ ਪਹਿਲਾਂ ਬੁਧਵਾਰ ਨੂੰ ਤਾਲਾਬੰਦੀ 'ਚ ਪ੍ਰਵਾਸੀ ਮਜ਼ਦੂਰਾਂ ਨੂੰ ਹੋਏ ਦਰਦ ਦਾ ਵੀਡੀਉ ਜਾਰੀ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੋਦੀ-ਨਿਤੀਸ਼ ਸਰਕਾਰਾਂ ਨੇ ਪ੍ਰਵਾਸੀ ਮਜ਼ਦੂਰਾਂ ਨਾਲ ਜੋ ਬੇਰਹਿਮੀ ਕੀਤੀ ਉਹ ਬੇਹੱਦ ਸ਼ਰਮਨਾਕ ਹੈ।

Rahul Gandhi Rahul Gandhi

ਰਾਹੁਲ ਨੇ ਟਵੀਟ ਕੀਤਾ ਕਿ ਜਦੋਂ ਲੱਖਾਂ ਭੈਣ-ਭਰਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਬਿਹਾਰ-ਉੱਤਰ ਪ੍ਰਦੇਸ਼ ਵਲ ਭੁੱਖੇ, ਪਿਆਸੇ, ਪੈਦਲ ਤੁਰਨ 'ਤੇ ਮਜ਼ਬੂਰ ਹੋ ਗਏ, ਉਦੋਂ ਮੋਦੀ-ਨਿਤੀਸ਼ ਸਰਕਾਰਾਂ ਨੇ ਇਹ ਸ਼ਰਮਨਾਕ ਬੇਰਹਿਮੀ ਕੀਤੀ। ਕਾਂਗਰਸ ਪਾਰਟੀ ਸਰਕਾਰ 'ਚ ਨਹੀਂ ਹੈ, ਫਿਰ ਵੀ ਅਸੀਂ ਇਸ ਅਤਿਆਚਾਰ ਵਿਰੁਧ ਮਜ਼ਦੂਰ ਭਰਾਵਾਂ ਦੀ ਮਦਦ ਕੀਤੀ।

ModiModi

ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਟੀ.ਵੀ. ਸਮਾਚਾਰ ਚੈਨਲ ਤੋਂ ਪ੍ਰਸਾਰਿਤ ਇਕ ਵੀਡੀਉ ਵੀ ਪੋਸਟ ਕੀਤਾ ਹੈ ਜਿਸ 'ਚ ਪ੍ਰਵਾਸੀ ਮਜ਼ਦੂਰਾਂ ਨਾਲ ਪੁਲਿਸ ਬੇਰਹਿਮੀ, ਪੈਦਲ ਬਿਹਾਰ ਜਾਂਦੇ ਸਮੇਂ ਦਾ ਦਰਦ ਅਤੇ ਪੀੜਤ ਪ੍ਰਵਾਸੀ ਮਜ਼ਦੂਰਾਂ ਵਿਰੁਧ ਬਿਹਾਰ ਸਰਕਾਰ ਦੇ ਮੰਤਰੀਆਂ ਦੇ ਬਿਆਨਾਂ ਨੂੰ ਦਿਖਾਇਆ ਗਿਆ ਹੈ।

Rahul GandhiRahul Gandhi

ਰਾਹੁਲ ਨੇ ਮੰਗਲਵਾਰ ਨੂੰ ਬਿਹਾਰ ਦੀ ਰੈਲੀ 'ਚ ਕਿਹਾ ਸੀ ਕਿ ਹਿੰਦੁਸਤਾਨ ਦੀ ਜਨਤਾ ਅਪਣਾ ਖੂਨ-ਪਸੀਨਾ ਦਿੰਦੀ ਹੈ। ਬਿਹਾਰ ਦੇ ਲੋਕ ਜਦੋਂ ਮਹਾਰਾਸ਼ਟਰ ਜਾਂਦੇ ਹਨ, ਦਿੱਲੀ ਜਾਂਦੇ ਹਨ, ਅਪਣਾ ਖੂਨ-ਪਸੀਨਾ ਦਿੰਦੇ ਹਨ, ਪਰ ਪ੍ਰਧਾਨ ਮੰਤਰੀ ਨੇ ਉਨ੍ਹਾਂ ਮਜ਼ਦੂਰਾਂ ਨੂੰ ਇਕ ਦਿਨ ਨਹੀਂ ਦਿਤਾ, 5 ਘੰਟੇ ਵੀ ਨਹੀਂ ਦਿਤੇ। ਰਾਹੁਲ ਨੇ ਕਿਹਾ ਹੈ ਕਿ ਉਹ ਨੌਜਵਾਨਾਂ ਤੋਂ ਪੁੱਛਣਾ ਚਾਹੁੰਦੇ ਹਨ ਕਿ ਮੋਦੀ ਜੀ ਨੇ ਕਿਹਾ ਸੀ ਕਿ ਹਰ ਸਾਲ 2 ਕਰੋੜ ਰੁਜ਼ਗਾਰ ਦੇਣਗੇ, ਨਿਤੀਸ਼ ਜੀ ਨੇ ਵੀ ਕਿਹਾ ਸੀ ਪਰ ਕਿੱਥੇ ਹੈ ਰੁਜ਼ਗਾਰ?

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement