ਜਿੱਥੇ ਚੋਣਾਂ ਉਥੇ ਵੈਕਸੀਨ ਮੁਫ਼ਤ: ਰਾਹੁਲ ਗਾਂਧੀ
Published : Oct 23, 2020, 7:45 am IST
Updated : Oct 23, 2020, 8:03 am IST
SHARE ARTICLE
Rahul Gandhi
Rahul Gandhi

ਬਿਹਾਰ 'ਚ ਕੋਰੋਨਾ ਦੇ ਮੁਫ਼ਤ ਟੀਕੇ 'ਤੇ ਰਾਹੁਲ ਗਾਂਧੀ ਦਾ ਵਿਅੰਗ-ਬਾਣ

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਵਲੋਂ ਬਿਹਾਰ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦਾ ਟੀਕਾ ਮੁਫ਼ਤ ਉਪਲਬਧ ਕਰਵਾਉਣ ਦੇ ਚੁਣਾਵੀ ਵਾਅਦੇ ਨੂੰ ਲੈ ਕੇ ਵਿਅੰਗ ਕਸਦਿਆਂ ਕਿਹਾ ਕਿ ਭਾਰਤ ਸਰਕਾਰ ਨੇ ਕੋਵਿਡ ਦੇ ਟੀਕੇ ਤਕ ਪਹੁੰਚ ਦੀ ਰਣਨੀਤੀ ਦਾ ਐਲਾਨ ਕਰ ਦਿਤਾ ਹੈ

vaccinevaccine

ਅਤੇ ਹੁਣ ਲੋਕ ਇਸ ਨੂੰ ਹਾਸਲ ਕਰਨ ਦੀ ਜਾਣਕਾਰੀ ਲਈ ਰਾਜਵਾਰ ਚੋਣ ਪ੍ਰੋਗਰਾਮਾਂ 'ਤੇ ਗੌਰ ਕਰ ਸਕਦੇ ਹਨ। ਉਨ੍ਹਾਂ ਟਵੀਟ ਕੀਤਾ ਕਿ ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਦੇ ਟੀਕੇ ਦੀ ਵੰਡ ਦਾ ਐਲਾਨ ਕਰ ਦਿਤਾ ਹੈ।

Rahul GandhiRahul Gandhi

ਇਹ ਜਾਣਨ ਲਈ ਕਿ ਵੈਕਸੀਨ ਅਤੇ ਝੂਠੇ ਵਾਅਦੇ ਤੁਹਾਨੂੰ ਕਦੋਂ ਮਿਲਣਗੇ, ਕ੍ਰਿਪਾ ਅਪਣੇ ਸੂਬੇ 'ਚ ਚੋਣਾਂ ਦੀ ਤਾਰੀਖ਼ ਦੇਖੋ। ਉਨ੍ਹਾਂ ਦਾ ਤੰਜ਼ ਕਸਿਆ ਕਿ ਜਿਥੇ ਚੋਣ ਹੋਵੇਗੀ, ਸਿਰਫ਼ ਉਥੇ ਦੇ ਲੋਕਾਂ ਨੂੰ ਮੁਫ਼ਤ 'ਚ ਕੋਰੋਨਾ ਦੀ ਵੈਕਸੀਨ ਮਿਲੇਗੀ।

Rahul Gandhi Rahul Gandhi

ਉਥੇ ਹੀ ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਕੇ ਦਾਅਵਾ ਕੀਤਾ,''ਮੋਦੀ ਸਰਕਾਰ ਨੇ ਤਾਂ ਕੋਰੋਨਾ ਦੀ ਵੈਕਸੀਨ ਨਹੀਂ ਲੱਭੀ ਪਰ ਬਿਹਾਰ ਦੀ ਜਨਤਾ ਨੇ ਬਿਹਾਰ ਬਚਾਉਣ ਦੀ ਵੈਕਸੀਨ ਜ਼ਰੂਰ ਲੱਭ ਲਈ ਹੈ। ਜਨਤਾ ਦਲ (ਯੂ)-ਭਾਜਪਾ ਦੌੜਾਉ, ਮਹਾਗਠਜੋੜ ਸਰਕਾਰ ਲਿਆਉ।      

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement