RG Kar Hospital News : ਜੂਨੀਅਰ ਡਾਕਟਰਾਂ ਨੇ ‘ਮੁਕੰਮਲ ਕੰਮ‘ ਦਾ ਸੱਦਾ ਵਾਪਸ ਲਿਆ, ਮੰਗਾਂ ਨਾ ਮੰਨੇ ਜਾਣ ’ਤੇ ਭੁੱਖ ਹੜਤਾਲ ’ਤੇ ਜਾਣਗੇ 
Published : Oct 4, 2024, 9:56 pm IST
Updated : Oct 4, 2024, 9:56 pm IST
SHARE ARTICLE
RG Kar Hospital file Photo
RG Kar Hospital file Photo

RG Kar Hospital News : ਪਛਮੀ ਬੰਗਾਲ ਦੇ ਸਾਰੇ ਮੈਡੀਕਲ ਕਾਲਜਾਂ ’ਚ ‘ਧਮਕੀ ਸਭਿਆਚਾਰ’ ’ਚ ਸ਼ਾਮਲ ਕਥਿਤ ਮੁਲਜ਼ਮਾਂ ਵਿਰੁਧ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ

RG Kar Hospital News : ਕੋਲਕਾਤਾ : ਆਰ.ਜੀ. ਕਰ ਹਸਪਤਾਲ ਦੀ ਇਕ ਸਿਖਾਂਦਰੂ ਡਾਕਟਰ ਲਈ ਇਨਸਾਫ ਦੀ ਮੰਗ ਕਰ ਰਹੇ ਜੂਨੀਅਰ ਡਾਕਟਰਾਂ ਨੇ ਸ਼ੁਕਰਵਾਰ ਸ਼ਾਮ ਨੂੰ ਸਰਕਾਰੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ’ਚ ‘ਪੂਰਨ ਕੰਮ ਬੰਦ’ ਵਾਪਸ ਲੈ ਲਿਆ, ਪਰ ਚੇਤਾਵਨੀ ਦਿਤੀ ਕਿ ਜੇਕਰ ਪਛਮੀ ਬੰਗਾਲ ਸਰਕਾਰ ਨੇ 24 ਘੰਟਿਆਂ ਦੇ ਅੰਦਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਉਹ ਮਰਨ ਵਰਤ ਸ਼ੁਰੂ ਕਰਨਗੇ। 

ਕੋਲਕਾਤਾ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਅੰਦੋਲਨਕਾਰੀ ਡਾਕਟਰ ਦੇਬਾਸ਼ੀਸ਼ ਹਲਦਰ ਨੇ ਕਿਹਾ, ‘‘ਅਸੀਂ ਅਪਣਾ ‘ਪੂਰਨ ਕੰਮ ਬੰਦ’ ਵਾਪਸ ਲੈ ਰਹੇ ਹਨ। ਪਰ ਅਸੀਂ ਅਪਣਾ ਵਿਰੋਧ ਜਾਰੀ ਰੱਖਾਂਗੇ। ਅਸੀਂ ਅਪਣੀਆਂ ਮੰਗਾਂ ਪੂਰੀਆਂ ਕਰਨ ਲਈ ਸੂਬਾ ਪ੍ਰਸ਼ਾਸਨ ਨੂੰ 24 ਘੰਟੇ ਦਾ ਸਮਾਂ ਦੇਵਾਂਗੇ, ਨਹੀਂ ਤਾਂ ਅਸੀਂ ਮਰਨ ਵਰਤ ਸ਼ੁਰੂ ਕਰਾਂਗੇ।’’

ਹੱਥਾਂ ’ਚ ਘੜੀਆਂ ਫੜ ਕੇ ਡਾਕਟਰਾਂ ਨੇ ਅਪਣੀਆਂ ਮੰਗਾਂ ਦੁਹਰਾਉਂਦਿਆਂ ਪਛਮੀ ਬੰਗਾਲ ਦੇ ਸਾਰੇ ਮੈਡੀਕਲ ਕਾਲਜਾਂ ’ਚ ‘ਧਮਕੀ ਸਭਿਆਚਾਰ’ ’ਚ ਸ਼ਾਮਲ ਕਥਿਤ ਮੁਲਜ਼ਮਾਂ ਵਿਰੁਧ ਅਨੁਸ਼ਾਸਨੀ ਕਾਰਵਾਈ ਲਈ ਕੇਂਦਰੀ ਜਾਂਚ ਕਮੇਟੀ ਗਠਿਤ ਕਰਨ ਦਾ ਹੁਕਮ ਦੇਣ ਸਮੇਤ ਅਪਣੀਆਂ ਮੰਗਾਂ ਦੁਹਰਾਈਆਂ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement