Mirzapur Accident News: ਉੱਤਰ ਪ੍ਰਦੇਸ਼ ਵਿਚ ਵੱਡਾ ਹਾਦਸਾ, ਕੰਮ ਕਰਕੇ ਵਾਪਸ ਘਰ ਆ ਰਹੇ 10 ਮਜ਼ਦੂਰਾਂ ਦੀ ਸੜਕ ਹਾਦਸੇ ਵਿਚ ਹੋਈ ਮੌਤ
Published : Oct 4, 2024, 9:24 am IST
Updated : Oct 4, 2024, 9:25 am IST
SHARE ARTICLE
Mirzapur Accident News in punjabi
Mirzapur Accident News in punjabi

Mirzapur Accident News: ਤਿੰਨ ਲੋਕ ਜ਼ਖ਼ਮੀ

Mirzapur Accident News in punjabi : ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਵਿੱਚ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਹਾਦਸਾ ਟਰੱਕ ਅਤੇ ਟਰੈਕਟਰ ਦੀ ਟੱਕਰ ਕਾਰਨ ਵਾਪਰਿਆ। ਦੇਰ ਰਾਤ ਛੱਤਾਂ ਦਾ ਕੰਮ ਪੂਰਾ ਕਰਕੇ ਵਾਪਸ ਪਰਤ ਰਹੇ ਮਜ਼ਦੂਰ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ। ਇਸ ਟੱਕਰ 'ਚ ਤਿੰਨ ਲੋਕ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਵਾਰਾਣਸੀ ਦੇ ਟਰਾਮਾ ਸੈਂਟਰ 'ਚ ਭਰਤੀ ਕਰਵਾਇਆ ਗਿਆ ਹੈ।

ਇਹ ਹਾਦਸਾ ਮਿਰਜ਼ਾਪੁਰ ਜ਼ਿਲ੍ਹੇ ਦੇ ਕਛਵਾ ਥਾਣਾ ਖੇਤਰ ਦੇ ਕਟਕਾ ਪੜਾਵ ਨੇੜੇ ਵਾਪਰਿਆ। ਰਾਤ ਕਰੀਬ 1 ਵਜੇ ਵਾਪਰੇ ਇਸ ਹਾਦਸੇ ਵਿੱਚ 10 ਲੋਕਾਂ ਦੀ ਜਾਨ ਚਲੀ ਗਈ। ਇਹ ਹਾਦਸਾ ਇੱਕ ਟਰੱਕ ਅਤੇ ਟਰੈਕਟਰ ਦੀ ਟੱਕਰ ਵਿੱਚ ਵਾਪਰਿਆ। ਇਹ ਮਜ਼ਦੂਰ ਔੜਾਈ ਦੇ ਨਜ਼ਦੀਕ ਇੱਕ ਸਥਾਨ 'ਤੇ ਇੱਕ ਮਕਾਨ ਦੀ ਛੱਤ ਪਾਉਣ ਦਾ ਕੰਮ ਪੂਰਾ ਕਰਕੇ ਟਰੈਕਟਰ 'ਚ ਸਵਾਰ ਹੋ ਕੇ ਵਾਪਸ ਆ ਰਹੇ ਸਨ, ਜਦੋਂ ਇਹ ਹਾਦਸਾ ਵਾਪਰ ਗਿਆ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement